ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਆਗੂਆਂ ਨੇ ‘ਅੱਤਵਾਦ ਰੂਪੀ ਰਾਵਣ’ ਦਾ ਪੁਤਲਾ ਫੂਕ ਕੇ ਕੀਤੀ ਨਾਅਰੇਬਾਜ਼ੀ
ਕਪੂਰਥਲਾ, 20 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ, ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਵਾ, ਜ਼ਿਲ੍ਹੇ ਦੇ ਉਪ ਪ੍ਰਧਾਨ ਮੋਹਿਤ ਜੱਸਲ ਤੇ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ ਦੀ ਅਗਵਾਈ ਵਿਚ ਦੇਸ਼ ’ਚ ਵੱਧ ਰਹੇ ਅੱਤਵਾਦ ਦੇ ਵਿਰੋਧ ਵਿਚ ਵਿਜੈ ਦਸ਼ਮੀ ਮੌਕੇ ਅੱਤਵਾਦ ਰੂਪੀ ਰਾਵਣ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਬੋਲਦਿਆਂ ਨਰੇਸ਼ ਪੰਡਿਤ, ਪ੍ਰਦੀਪ ਠਾਕੁਰ, ਅਸ਼ੋਕ ਕੁਮਾਰ, ਜੀਵਨ ਪ੍ਰਕਾਸ਼ ਵਾਲੀਆ ਤੇ ਆਨੰਦ ਯਾਦਵ ਨੇ ਦੇਸ਼ ਵਾਸੀਆਂ ਨੂੰ ਸੁਚੇਤ ਰਹਿ ਕੇ ਅੱਤਵਾਦ ਵਿਰੁੱਧ ਲੜਾਈ ਲੜਣ ਦੀ ਅਪੀਲ ਕੀਤੀ | ਬੁਲਾਰਿਆਂ ਨੇ ਪਾਕਿਸਤਾਨ ਦਾ ਅਸਿੱਧੇ ਤੌਰ ‘ਤੇ ਜ਼ਿਕਰ ਕਰਦਿਆਂ ਕਿਹਾ ਕਿ ਅੱਤਵਾਦ ਦਾ ਸਮਰਥਨ ਕਰਨ ਵਾਲੇ ਦੇਸ਼ਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਅਸੀਂ ਅੱਜ ਰਾਵਣ ਦਾ ਪੁਤਲਾ ਸਾੜ ਰਹੇ ਹਾਂ, ਪਰ ਪਹਿਲਾਂ ਸਾਨੂੰ ਅਗਿਆਨਤਾ, ਅੱਤਵਾਦ ਤੇ ਹੰਕਾਰ ਦਾ ਪੁਤਲਾ ਸਾੜ ਕੇ ਸੱਚ, ਗਿਆਨ, ਨਿਡਰਤਾ ਤੇ ਖ਼ੁਸ਼ਹਾਲ ਜੀਵਨ ਦੀ ਜਿੱਤ ਯਕੀਨੀ ਬਣਾਉਣੀ ਚਾਹੀਦੀ ਹੈ | ਇਸ ਮੌਕੇ ਭਾਜਪਾ ਆਗੂ ਰਾਜੇਸ਼ ਪਾਸੀ, ਸੰਜੀਵ ਖੰਨਾ, ਵਿਜੇ ਖੋਸਲਾ, ਡਾ. ਹਰਦੀਪ ਠਾਕੁਰ, ਸਤੀਸ਼ ਮਹਾਜਨ, ਮਨੀ ਮਹਾਜਨ, ਗੁਲਸ਼ਨ ਮਹਿਰਾ, ਮਦਨ ਲਾਲ, ਮਨਮੋਹਨ ਜੋਸ਼ੀ, ਐਡਵੋਕੇਟ ਮੁਕੁਲ ਅਰੋੜਾ, ਰਾਜ ਕੁਮਾਰ ਅਰੋੜਾ, ਰਮਨ ਸਿਆਲ, ਅਨੁਰਾਗ ਯਾਦਵ ਅਤੇ ਹੋਰ ਬਹੁਤ ਸਾਰੇ ਵਰਕਰ ਮੌਜੂਦ ਸਨ |
ਵ
ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਆਗੂ ਕਪੂਰਥਲਾ ’ਚ ਅੱਤਵਾਦ ਦਾ ਪੁਤਲਾ ਫੂਕਦੇ ਹੋਏ | ਤਸਵੀਰ: ਤਿਲਕਰਾਜ
21-10-2026