23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਬਲਵਿੰਦਰ ਸਿੰਘ ਮੱਲ੍ਹੀ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਸਾਈਕਲ ਯਾਤਰਾ ਕੀਤੀ ਸ਼ੁਰੂ

ਭੁਲੱਥ, 22 ਅਕਤੂਬਰ (ਮੇਹਰ ਚੰਦ ਸਿੱਧੂ)-ਨੌਜਵਾਨ ਵਰਗ ਨਸ਼ਿਆਂ ਦਾ ਤਿਆਗ ਕਰਕੇ ਧਾਰਮਿਕ ਅਸਥਾਨਾਂ ਤੋਂ ਸਿੱਖਿਆ ਹਾਸਿਲ ਕਰਨ | ਇਹ ਪ੍ਰਗਟਾਵਾ ਇੱਥੋਂ ਥੋੜ੍ਹੀ ਦੂਰੀ ’ਤੇ ਪੈਂਦੇ ਪਿੰਡ ਬਜਾਜ ਦੇ ਵਸਨੀਕ ਨੌਜਵਾਨ ਬਲਵਿੰਦਰ ਸਿੰਘ ਮੱਲ੍ਹੀ ਪੁੱਤਰ ਸੁਰਜੀਤ ਸਿੰਘ ਫ਼ੌਜੀ ਵਲੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਮਹਾਰਾਸ਼ਟਰ) ਦੀ ਸਾਈਕਲ ਯਾਤਰਾ ਸ਼ੁਰੂ ਕਰਨ ਸਮੇਂ ਕਰਦਿਆਂ ਕਿਹਾ , ਕਿ ਅੱਜ ਦੇ ਅਜੋਕੇ ਯੁੱਗ ਅੰਦਰ ਹਰ ਪਾਸੇ ਸਮਾਜ ਦਾ ਤਾਣਾ ਬਾਣਾ ਬਹੁਤ ਉਲਝਦਾ ਨਜ਼ਰ ਆ ਰਿਹਾ ਹੈ ਤੇ ਨੌਜਵਾਨ ਵਰਗ ਗੁੰਮਰਾਹੀ ਵਾਲੇ ਪਾਸੇ ਚੱਲਦਾ ਹੋਇਆ ਨਸ਼ਿਆਂ ਦੀ ਦਲਦਲ ’ਚ ਧਸਦਾ ਚੱਲਿਆ ਜਾ ਰਿਹਾ ਹੈ, ਜਿਸ ਕਰਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਧਾਰਮਿਕ ਫ਼ਲਸਫ਼ਾ ਤੇ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਵਧੇਰੇ ਲੋੜ ਹੈ | ਜ਼ਿਕਰਯੋਗ ਹੈ ਕਿ ਬਲਵਿੰਦਰ ਸਿੰਘ ਮੱਲ੍ਹੀ ਬਜਾਜ ਵਲੋਂ ਨਿਸ਼ਚਾ ਕੀਤਾ ਗਿਆ ਕਿ ਉਹ ਆਪਣੀ ਸਾਈਕਲ ਯਾਤਰਾ ਤਿੰਨ ਮਹੀਨੇ ’ਚ ਪੂਰੀ ਕਰੇਗਾ, ਮੱਲ੍ਹੀ ਵਲੋਂ ਸਾਈਕਲ ਯਾਤਰਾ ਸ਼ੁਰੂ ਕਰਨ ਸਮੇਂ ਆਪਣੇ ਸਾਥੀਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸਾਈਕਲ ਯਾਤਰਾ ਅਪ ਡਾਊਨ 4000 ਕਿੱਲੋਮੀਟਰ ਦੀ ਹੋਵੇਗੀ ਤੇ ਪਿੰਡ ਬਜਾਜ ਤੋਂ ਚੱਲ ਕੇ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ (ਮਹਾਰਾਸ਼ਟਰ) ਪਹੁੰਚਦੇ ਹੋਏ ਉਹ ਰਸਤੇ ਵਿਚ ਵੀ ਵੱਖ-ਵੱਖ ਧਾਰਮਿਕ ਅਸਥਾਨਾਂ ‘ਤੇ ਰੁਕਦੇ ਹੋਏ ਦਰਸ਼ਨ ਕਰਦੇ ਹੋਏ ਆਪਣੇ ਯਾਤਰਾ ਪੂਰੀ ਕਰਨਗੇ | ਉਨ੍ਹਾਂ ਨੌਜਵਾਨ ਪੀੜੀ ਨੂੰ ਇਸ ਧਾਰਮਿਕ ਸਾਈਕਲ ਯਾਤਰਾ ਤੋਂ ਵੱਧ ਤੋਂ ਵੱਧ ਪ੍ਰੇਰਨਾ ਲੈਣ ਦੀ ਅਪੀਲ ਕੀਤੀ |

Ad Position 21
No active advertisement
ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਮਹਾਰਾਸ਼ਟਰ) ਲਈ ਸਾਈਕਲ ਯਾਤਰਾ ਸ਼ੁਰੂ ਕਰਨ ਸਮੇਂ ਆਪਣੇ ਸਾਥੀਆਂ ਨਾਲ ਗੱਲਬਾਤ ਕਰਦੇ ਹੋਏ ਬਲਵਿੰਦਰ ਸਿੰਘ ਮੱਲ੍ਹੀ ਬਜਾਜ | ਤਸਵੀਰ. ਮੇਹਰ ਚੰਦ ਸਿੱਧੂ 23-10-2026
ਭੁਲੱਥ, 22 ਅਕਤੂਬਰ (ਮੇਹਰ ਚੰਦ ਸਿੱਧੂ)-ਨੌਜਵਾਨ ਵਰਗ ਨਸ਼ਿਆਂ ਦਾ ਤਿਆਗ ਕਰਕੇ ਧਾਰਮਿਕ ਅਸਥਾਨਾਂ ਤੋਂ ਸਿੱਖਿਆ ਹਾਸਿਲ ਕਰਨ | ਇਹ ਪ੍ਰਗਟਾਵਾ ਇੱਥੋਂ ਥੋੜ੍ਹੀ ਦੂਰੀ ’ਤੇ ਪੈਂਦੇ ਪਿੰਡ ਬਜਾਜ ਦੇ ਵਸਨੀਕ ਨੌਜਵਾਨ ਬਲਵਿੰਦਰ ਸਿੰਘ ਮੱਲ੍ਹੀ ਪੁੱਤਰ ਸੁਰਜੀਤ ਸਿੰਘ ਫ਼ੌਜੀ ਵਲੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਮਹਾਰਾਸ਼ਟਰ) ਦੀ ਸਾਈਕਲ ਯਾਤਰਾ ਸ਼ੁਰੂ ਕਰਨ ਸਮੇਂ ਕਰਦਿਆਂ ਕਿਹਾ , ਕਿ ਅੱਜ ਦੇ ਅਜੋਕੇ ਯੁੱਗ ਅੰਦਰ ਹਰ ਪਾਸੇ ਸਮਾਜ ਦਾ ਤਾਣਾ ਬਾਣਾ ਬਹੁਤ ਉਲਝਦਾ ਨਜ਼ਰ ਆ ਰਿਹਾ ਹੈ ਤੇ ਨੌਜਵਾਨ ਵਰਗ ਗੁੰਮਰਾਹੀ ਵਾਲੇ ਪਾਸੇ ਚੱਲਦਾ ਹੋਇਆ ਨਸ਼ਿਆਂ ਦੀ ਦਲਦਲ ’ਚ ਧਸਦਾ ਚੱਲਿਆ ਜਾ ਰਿਹਾ ਹੈ, ਜਿਸ ਕਰਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਧਾਰਮਿਕ ਫ਼ਲਸਫ਼ਾ ਤੇ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਵਧੇਰੇ ਲੋੜ ਹੈ | ਜ਼ਿਕਰਯੋਗ ਹੈ ਕਿ ਬਲਵਿੰਦਰ ਸਿੰਘ ਮੱਲ੍ਹੀ ਬਜਾਜ ਵਲੋਂ ਨਿਸ਼ਚਾ ਕੀਤਾ ਗਿਆ ਕਿ ਉਹ ਆਪਣੀ ਸਾਈਕਲ ਯਾਤਰਾ ਤਿੰਨ ਮਹੀਨੇ ’ਚ ਪੂਰੀ ਕਰੇਗਾ, ਮੱਲ੍ਹੀ ਵਲੋਂ ਸਾਈਕਲ ਯਾਤਰਾ ਸ਼ੁਰੂ ਕਰਨ ਸਮੇਂ ਆਪਣੇ ਸਾਥੀਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸਾਈਕਲ ਯਾਤਰਾ ਅਪ ਡਾਊਨ 4000 ਕਿੱਲੋਮੀਟਰ ਦੀ ਹੋਵੇਗੀ ਤੇ ਪਿੰਡ ਬਜਾਜ ਤੋਂ ਚੱਲ ਕੇ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ (ਮਹਾਰਾਸ਼ਟਰ) ਪਹੁੰਚਦੇ ਹੋਏ ਉਹ ਰਸਤੇ ਵਿਚ ਵੀ ਵੱਖ-ਵੱਖ ਧਾਰਮਿਕ ਅਸਥਾਨਾਂ ‘ਤੇ ਰੁਕਦੇ ਹੋਏ ਦਰਸ਼ਨ ਕਰਦੇ ਹੋਏ ਆਪਣੇ ਯਾਤਰਾ ਪੂਰੀ ਕਰਨਗੇ | ਉਨ੍ਹਾਂ ਨੌਜਵਾਨ ਪੀੜੀ ਨੂੰ ਇਸ ਧਾਰਮਿਕ ਸਾਈਕਲ ਯਾਤਰਾ ਤੋਂ ਵੱਧ ਤੋਂ ਵੱਧ ਪ੍ਰੇਰਨਾ ਲੈਣ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਸਰਕਾਰੀ ਖ਼ਰੀਦ ਬੰਦ ਹੋਣ ’ਤੇ ਵਿਰੁੱਧ ਆੜ੍ਹਤੀਆਂ, ਕਿਸਾਨਾਂ ਤੇ ਮਜ਼ਦੂਰਾਂ ਵਲੋਂ ਚੱਕਾ ਜਾਮ ਅਗਲੀ ਖ਼ਬਰ ਡਾ. ਅੰਬੇਡਕਰ ਬੁੱਧ ਵਿਹਾਰ ’ਚ ਅਸ਼ੋਕ ਵਿਜੇ ਦਸਮੀ ਸੰਬੰਧੀ ਸਮਾਗਮ
Ad Position 24