ਝੋਨੇ ਦੀ ਸਰਕਾਰੀ ਖ਼ਰੀਦ ਬੰਦ ਹੋਣ ’ਤੇ ਵਿਰੁੱਧ ਆੜ੍ਹਤੀਆਂ, ਕਿਸਾਨਾਂ ਤੇ ਮਜ਼ਦੂਰਾਂ ਵਲੋਂ ਚੱਕਾ ਜਾਮ
ਫੱਤੂਢੀਂਗਾ, 22 ਅਕਤੂਬਰ (ਬਲਜੀਤ ਸਿੰਘ)-ਦਾਣਾ ਮੰਡੀ ਫੱਤੂਢੀਂਗਾ ਵਿਖੇ ਬੀਤੇ ਦਿਨ ਤੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਾਰਕਫੈੱਡ ਵਲੋਂ ਝੋਨੇ ਦੀ ਸਰਕਾਰੀ ਖ਼ਰੀਦ ਬੰਦ ਹੋਣ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਵਿਚ ਰੋਸ ਦੀ ਲਹਿਰ ਪੈਦਾ ਹੋ ਗਈ ਸੀ | ਜਿਸ ਸਬੰਧੀ ਉਨ੍ਹਾਂ ਨੇ ਉੱਚ ਅਧਿਕਾਰੀਆਂ ਨਾਲ ਝੋਨੇ ਦੀ ਸਰਕਾਰੀ ਖ਼ਰੀਦ ਕਰਨ ਲਈ ਗੱਲਬਾਤ ਵੀ ਕੀਤੀ, ਪਰ ਅਧਿਕਾਰੀਆਂ ਵਲੋਂ ਕੋਈ ਭਰੋਸਾ ਨਾ ਦਿੱਤੇ ਜਾਣ ਕਾਰਨ ਮਜਬੂਰਨ ਕਪੂਰਥਲਾ ਤੋਂ ਸ੍ਰੀ ਗੋਇੰਦਵਾਲ ਸਾਹਿਬ ਮੁੱਖ ਮਾਰਗ ਤੇ ਦਾਣਾ ਮੰਡੀ ਫੱਤੂਢੀਂਗਾ ਦੇ ਸਾਹਮਣੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਆੜ੍ਹਤੀਆਂ, ਕਿਸਾਨਾਂ , ਮਜ਼ਦੂਰਾਂ ਨੇ ਚੱਕਾ ਜਾਮ ਕਰਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਕਰੀਬ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਆਵਾਜਾਈ ਬੰਦ ਰੱਖੀ ਗਈ | ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਕਾਰਜਕਾਰੀ ਪ੍ਰਧਾਨ ਰਘਬੀਰ ਸਿੰਘ ਮਹਿਰਵਾਲ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨੇ ਮੱਲ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਭੰਡਾਲ,ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਤਰਲੋਕ ਸਿੰਘ, ਆੜ੍ਹਤੀ ਐਸੋਸੀਏਸ਼ਨ ਫੱਤੂਢੀਂਗਾ ਦੇ ਪ੍ਰਧਾਨ ਕਰਨ ਗੋਇਲ, ਗੁਰਭੇਜ ਸਿੰਘ ਬੂਹ ਏਰੀਆ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਪੰਜਾਬ ਦਾ ਕਿਸਾਨ ਸੜਕਾਂ ਤੇ ਜਾਮ ਲਗਾ ਰਿਹਾ ਹੈ, ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਾਰਪੋਰੇਟ ਘਰਾਨਿਆਂ ਦੀ ਅੱਖ ਹੈ ਤੇ ਉਹ ਰੋਟੀ ਨੂੰ ਵੀ ਆਪਣੇ ਕਬਜ਼ੇ ਵਿਚ ਕਰਨਾ ਚਾਹੁੰਦੇ ਹਨ ਜੋ ਹਰੇਕ ਵਿਅਕਤੀ ਦੀ ਲੋੜ ਹੈ | ਇਸ ਲਈ ਕਿਸਾਨਾਂ ਮਜ਼ਦੂਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਤੇ ਜਥੇਬੰਦ ਹੋ ਕੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਜਾ ਸਕਦਾ ਹੈ | ਇਸ ਮੌਕੇ ਪੁਲੀਸ ਪ੍ਰਸ਼ਾਸਨ ਵੱਲੋਂ ਬਦਲਵੇਂ ਰਸਤੇ ਰਾਹੀਂ ਆਵਾਜਾਈ ਬਹਾਲ ਰੱਖੀ ਗਈ | ਸ਼ਾਮ 4 ਵਜੇ ਡੀ ਐਫ. ਐਸ.
ਦ
ਦਾਣਾ ਮੰਡੀ ਫੱਤੂਢੀਂਗਾ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਬੰਦ ਹੋਣ ਦੇ ਵਿਰੋਧ ਵਿਚ ਸ੍ਰੀ ਗੋਇੰਦਵਾਲ ਸਾਹਿਬ ਤੋਂ ਕਪੂਰਥਲਾ ਮੁੱਖ ਮਾਰਗ ’ਤੇ ਕਿਸਾਨਾਂ ਤੇ ਆੜ੍ਹਤੀਆਂ ਵੱਲੋਂ ਲੱਗੇ ਲਗਾਏ ਧਰਨੇ ਦਿ੍ਸ਼ | ਤਸਵੀਰ. ਬਲਜੀਤ ਸਿੰਘ
23-10-2026
ਫੱਤੂਢੀਂਗਾ, 22 ਅਕਤੂਬਰ (ਬਲਜੀਤ ਸਿੰਘ)-ਦਾਣਾ ਮੰਡੀ ਫੱਤੂਢੀਂਗਾ ਵਿਖੇ ਬੀਤੇ ਦਿਨ ਤੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਾਰਕਫੈੱਡ ਵਲੋਂ ਝੋਨੇ ਦੀ ਸਰਕਾਰੀ ਖ਼ਰੀਦ ਬੰਦ ਹੋਣ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਵਿਚ ਰੋਸ ਦੀ ਲਹਿਰ ਪੈਦਾ ਹੋ ਗਈ ਸੀ | ਜਿਸ ਸਬੰਧੀ ਉਨ੍ਹਾਂ ਨੇ ਉੱਚ ਅਧਿਕਾਰੀਆਂ ਨਾਲ ਝੋਨੇ ਦੀ ਸਰਕਾਰੀ ਖ਼ਰੀਦ ਕਰਨ ਲਈ ਗੱਲਬਾਤ ਵੀ ਕੀਤੀ, ਪਰ ਅਧਿਕਾਰੀਆਂ ਵਲੋਂ ਕੋਈ ਭਰੋਸਾ ਨਾ ਦਿੱਤੇ ਜਾਣ ਕਾਰਨ ਮਜਬੂਰਨ ਕਪੂਰਥਲਾ ਤੋਂ ਸ੍ਰੀ ਗੋਇੰਦਵਾਲ ਸਾਹਿਬ ਮੁੱਖ ਮਾਰਗ ਤੇ ਦਾਣਾ ਮੰਡੀ ਫੱਤੂਢੀਂਗਾ ਦੇ ਸਾਹਮਣੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਆੜ੍ਹਤੀਆਂ, ਕਿਸਾਨਾਂ , ਮਜ਼ਦੂਰਾਂ ਨੇ ਚੱਕਾ ਜਾਮ ਕਰਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਕਰੀਬ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਆਵਾਜਾਈ ਬੰਦ ਰੱਖੀ ਗਈ | ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਕਾਰਜਕਾਰੀ ਪ੍ਰਧਾਨ ਰਘਬੀਰ ਸਿੰਘ ਮਹਿਰਵਾਲ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨੇ ਮੱਲ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਭੰਡਾਲ,ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਤਰਲੋਕ ਸਿੰਘ, ਆੜ੍ਹਤੀ ਐਸੋਸੀਏਸ਼ਨ ਫੱਤੂਢੀਂਗਾ ਦੇ ਪ੍ਰਧਾਨ ਕਰਨ ਗੋਇਲ, ਗੁਰਭੇਜ ਸਿੰਘ ਬੂਹ ਏਰੀਆ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਪੰਜਾਬ ਦਾ ਕਿਸਾਨ ਸੜਕਾਂ ਤੇ ਜਾਮ ਲਗਾ ਰਿਹਾ ਹੈ, ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਾਰਪੋਰੇਟ ਘਰਾਨਿਆਂ ਦੀ ਅੱਖ ਹੈ ਤੇ ਉਹ ਰੋਟੀ ਨੂੰ ਵੀ ਆਪਣੇ ਕਬਜ਼ੇ ਵਿਚ ਕਰਨਾ ਚਾਹੁੰਦੇ ਹਨ ਜੋ ਹਰੇਕ ਵਿਅਕਤੀ ਦੀ ਲੋੜ ਹੈ | ਇਸ ਲਈ ਕਿਸਾਨਾਂ ਮਜ਼ਦੂਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਤੇ ਜਥੇਬੰਦ ਹੋ ਕੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਜਾ ਸਕਦਾ ਹੈ | ਇਸ ਮੌਕੇ ਪੁਲੀਸ ਪ੍ਰਸ਼ਾਸਨ ਵੱਲੋਂ ਬਦਲਵੇਂ ਰਸਤੇ ਰਾਹੀਂ ਆਵਾਜਾਈ ਬਹਾਲ ਰੱਖੀ ਗਈ | ਸ਼ਾਮ 4 ਵਜੇ ਡੀ ਐਫ.ਐਸ.ਓ. ਪ੍ਰੀਤਕਮਲ ਸਿੰਘ ਨੇ ਧਰਨਾਕਾਰੀ ਕਿਸਾਨਾਂ, ਆੜ੍ਹਤੀਆਂ ਨੂੰ ਭਰੋਸਾ ਦਿੱਤਾ ਗਿਆ ਕਿ ਪਨਸਪ ਦੀ ਰਹਿੰਦੀ ਖ਼ਰੀਦ ਪੂਰੀ ਕਰਨ ਦੇ ਨਾਲ ਨਾਲ ਹੀ ਮਾਰਕਫੈੱਡ ਵੱਲੋਂ ਨਿਰਵਿਘਨ ਖ਼ਰੀਦ ਕੀਤੀ ਜਾਵੇਗੀ | ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਜਾਣ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ |ਇਸ ਤੋਂ ਬਾਅਦ ਮਾਰਕਫੈੱਡ ਤੇ ਪਨਸਪ ਵੱਲੋਂ ਸਰਕਾਰੀ ਖ਼ਰੀਦ ਮਾਪਦੰਡ ਤੇ ਜੋ ਸੁੱਕਾ ਝੋਨਾ ਆਇਆ ਸੀ ਉਸ ਦੀ ਖ਼ਰੀਦ ਕੀਤੀ ਗਈ |ਇਸ ਮੌਕੇ ਬਲਾਕ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਪੰਜਾਬ ਜਸਵਿੰਦਰ ਸਿੰਘ ਧੰਜੂ, ਗੁਰਦਿਆਲ ਸਿੰਘ ਬੂਹ,ਮਾਸਟਰ ਨਿਰੰਜਨ ਸਿੰਘ ਬੂੜੇਵਾ ਲ,ਪਾਲ ਸਿੰਘ ਮਹਿਮਦਵਾਲ, ਬਲਜਿੰਦਰ ਸਿੰਘ ਫੱਤੂਢੀਂਗਾ,ਸੁਖਵਿੰਦਰ ਸਿੰਘ ਕਾਕਾ, ਪਰਮਜੀਤ ਸਿੰਘ ਬਾਜਾ, ਨਿਰਮਲ ਸਿੰਘ, ਸੁਖਦੇਵ ਸਿੰਘ ਨੱਥੂਪੁਰ, ਜਗੀਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਜੈਪਾਲ ਗੋਇਲ ਉੱਘੇ ਸ਼ੈਲਰ ਮਾਲਕ, ਆੜ੍ਹਤੀਆਂ ਮੰਗਲ ਸਿੰਘ, ਵਿਜੇ ਕੁਮਾਰ ਗੋਇਲ, ਇੰਦਰਜੀਤ ਸਿੰਘ,ਲੱਖਾ ਸਿੰਘ,ਸਾਹਿਲਪ੍ਰੀਤ ਸਿੰਘ,ਨਵੀਨ ਅਗਰਵਾਲ, ਪ੍ਰਦੀਪ ਕੁਮਾਰ, ਘੁੱਗੀ ਸ਼ਾਹ ਆਦਿ ਹਾਜ਼ਰ ਸਨ | ਝੋਨੇ ਦੀ ਵੱਧ ਖਰੀਦ ਕਰਨ ਤੋਂ ਉੱਚ ਅਧਿਕਾਰੀ ਮੁੱਕਰੇ ਭਰੋਸਾ ਦਿੱਤੇ ਜਾਣ ਤੋਂ ਬਾਅਦ ਕਿਸਾਨਾਂ ਆੜ੍ਹਤੀਆਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ ਤੇ ਆਵਾਜਾਈ ਆਮ ਵਾਂਗ ਸ਼ੁਰੂ ਹੋ ਗਈ | ਇਸ ਤੋਂ ਤੁਰੰਤ ਬਾਅਦ ਮਾਰਕਫੈੱਡ ਅਤੇ ਪਨਸਪ ਵੱਲੋਂ ਝੋਨੇ ਦੀ ਖ਼ਰੀਦ ਵੀ ਕੀਤੀ ਗਈ ਤੇ ਇਸ ਦੀਆਂ ਫ਼ੋਟੋਆਂ ਵੀ ਖਿੱਚ ਕੇ ਉੱਚ ਅਧਿਕਾਰੀਆਂ ਨੂੰ ਭੇਜੀਆਂ ਗਈਆਂ | ਪਰ ਇਸ ਤੋਂ ਕੁੱਝ ਘੰਟੇ ਬਾਅਦ ਹੀ ਮਾਰਕਫੈੱਡ ਦੇ ਇੰਸਪੈਕਟਰ ਨੂੰ ਉੱਚ ਅਧਿਕਾਰੀਆਂ ਵੱਲੋਂ ਫ਼ੋਨ ਤੇ ਇਹ ਕਿਹਾ ਗਿਆ ਕਿ 5 ਹਜ਼ਾਰ ਗੱਟੇ ਤੋਂ ਵੱਧ ਸਰਕਾਰੀ ਖ਼ਰੀਦ ਨਾ ਕੀਤੀ ਜਾਵੇ | ਜੇਕਰ ਇਸ ਤੋਂ ਵੱਧ ਖ਼ਰੀਦ ਕੀਤੀ ਤਾਂ ਉਹ ਰੱਦ ਕਰ ਦਿੱਤੀ ਜਾਵੇਗੀ | ਇਸ ਦਾ ਪਤਾ ਚੱਲਦਿਆਂ ਹੀ ਕਿਸਾਨਾਂ ਤੇ ਆੜ੍ਹਤੀਆਂ ਵਿਚ ਰੋਸ ਪਾਇਆ ਗਿਆ ਤੇ ਚਿਤਾਵਨੀ ਦਿੱਤੀ ਗਈ | ਜੇਕਰ ਉਨ੍ਹਾਂ ਨਾਲ ਵਿਸ਼ਵਾਸਘਾਤ ਕੀਤਾ ਗਿਆ ਤਾਂ ਇਸ ਦਾ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਤੇ ਮਾਰਕਫੈੱਡ ਦੇ ਅਧਿਕਾਰੀ ਹੋਣਗੇ |