ਸੰਤ ਬਾਬਾ ਖੜਗ ਸਿੰਘ ਦੇ ਜਨਮ ਦਿਹਾੜੇ ’ ਤੇ ਪਿੰਡ ਦੰਦੂਪੁਰ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ 26 ਨੂੰ
ਤਲਵੰਡੀ ਚੌਧਰੀਆਂ, 22 ਅਕਤੂਬਰ (ਪਰਸਨ ਲਾਲ ਭੋਲਾ)-ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਕਾਰ ਸੇਵਾ ਵਾਲਿਆਂ ਦੇ ਦਰਸਾਏ ਮਾਰਗ ਤੇ ਚੱਲਦਿਆਂ ਬ੍ਰਹਮ ਗਿਆਨੀ ਸੰਤ ਬਾਬਾ ਖੜਗ ਸਿੰਘ ਜੀ ਦੇ 170ਵੇਂ ਜਨਮ ਦਿਹਾੜੇ ਦੀ ਖ਼ੁਸ਼ੀ ’ਚ ਸਾਲਾਨਾ ਜੋੜ ਮੇਲੇ ਤੇ ਸੰਤ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟੇ ਵਾਲਿਆਂ ਦੀ ਸਰਪ੍ਰਸਤੀ ਹੇਠ ਸੰਤ ਕਰਤਾਰ ਸਿੰਘ ਐਨ. ਆਰ.
ਤਲਵੰਡੀ ਚੌਧਰੀਆਂ, 22 ਅਕਤੂਬਰ (ਪਰਸਨ ਲਾਲ ਭੋਲਾ)-ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਕਾਰ ਸੇਵਾ ਵਾਲਿਆਂ ਦੇ ਦਰਸਾਏ ਮਾਰਗ ਤੇ ਚੱਲਦਿਆਂ ਬ੍ਰਹਮ ਗਿਆਨੀ ਸੰਤ ਬਾਬਾ ਖੜਗ ਸਿੰਘ ਜੀ ਦੇ 170ਵੇਂ ਜਨਮ ਦਿਹਾੜੇ ਦੀ ਖ਼ੁਸ਼ੀ ’ਚ ਸਾਲਾਨਾ ਜੋੜ ਮੇਲੇ ਤੇ ਸੰਤ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟੇ ਵਾਲਿਆਂ ਦੀ ਸਰਪ੍ਰਸਤੀ ਹੇਠ ਸੰਤ ਕਰਤਾਰ ਸਿੰਘ ਐਨ.ਆਰ.ਆਈ. ਦਸਵੰਧ ਸੰਸਥਾ ਪਿੰਡ ਦੰਦੂਪੁਰ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਵਲੋਂ ਅੱਖਾਂ ਦੀ ਚੈਕਿੰਗ ਵਾਸਤੇ ਮੁਫ਼ਤ ਕੈਂਪ 26 ਅਕਤੂਬਰ ਦਿਨ ਸੋਮਵਾਰ ਨੂੰ ਗ਼ਰੀਬ ਅਤੇ ਲੋੜਵੰਦਾਂ ਦੀ ਸਹਾਇਤਾ ਵਾਸਤੇ ਪਿੰਡ ਦੰਦੂਪੁਰ ਨੇੜੇ ਮੰਡੀ ਮੋੜ ਵਿਖੇ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਬਚਨ ਸਿੰਘ ਫ਼ੌਜੀ ਅਤੇ ਅਵਤਾਰ ਸਿੰਘ ਫ਼ੌਜੀ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਅੱਖਾਂ ਦੀ ਮੁਫ਼ਤ ਜਾਂਚ ਲਈ ਅੱਖਾਂ ਦੇ ਥਿੰਦ ਹਸਪਤਾਲ ਜਲੰਧਰ ਤੋਂ ਮਾਹਿਰ ਡਾਕਟਰਾਂ ਦੀ ਟੀਮ ਆ ਰਹੀ ਹੈ |