23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਗ੍ਰੰਥੀ ਸਿੰਘ ਦੇ ਘਰ ’ਚੋਂ ਲੋਹੇ ਦੀਆਂ ਗਰਿੱਲਾਂ, ਸਰੀਆ ਤੇ ਹੋਰ ਕੀਮਤੀ ਸਾਮਾਨ ਚੋਰੀ

ਭੁਲੱਥ, 23 ਅਕਤੂਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਵਾਰਡ ਨੰਬਰ 9 ਵਿਚ ਗ੍ਰੰਥੀ ਸਿੰਘ ਦੇ ਘਰ ਵਿਚ ਵੜ ਕੇ ਚੋਰਾਂ ਨੇ ਵਲੋਂ ਲੋਹੇ ਦੀਆਂ ਗਰਿਲਾਂ, ਸਰੀਆ ਤੇ ਪੇਟੀਆਂ ਦੀ ਫੋਲਾ ਫਰਾਲੀ ਕਰਕੇ ਕੀਮਤੀ ਸਾਮਾਨ ਚੋਰੀ ਕਰਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਵਾਰਡ ਨੰਬਰ 9 ਦੇ ਵਸਨੀਕ ਗ੍ਰੰਥੀ ਭੋਲਾ ਸਿੰਘ ਪੁੱਤਰ ਮੁਨਸ਼ਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ, ਕਿ ਉਹ ਰਾਤ ਸਮੇਂ ਨਾਲ ਲੱਗਦੇ ਪਿੰਡ ਬਾਗਵਾਨਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਸਿੰਘ ਦੀ ਡਿਊਟੀ ਕਰਦਾ ਹੈ, ਅੱਜ ਜਦੋਂ ਸਵੇਰੇ ਗੁਰਦੁਆਰਾ ਸਾਹਿਬ ਤੋਂ ਵਾਪਸ ਪਰਤਿਆ ਤਾਂ ਦੇਖਿਆ ਕਿ ਉਨ੍ਹਾਂ ਦੇ ਦੋਹਾਂ ਘਰਾਂ ਵਿਚ ਚੋਰਾਂ ਵੱਲੋਂ ਪੇਟੀਆਂ ਖ਼ੋਲ ਕੇ ਘਰੇਲੂ ਕੀਮਤੀ ਸਮਾਨ ਚੋਰੀ ਕੀਤਾ ਗਿਆ, ਤੇ ਦੂਸਰੇ ਘਰ ਵਿਚ ਲੋਹੇ ਦੀਆਂ ਗਰਿਲਾਂ ਤੇ ਸਰੀਆ ਚੋਰੀ ਕਰਕੇ ਅਣਪਛਾਤੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ | ਇਸ ਬੰਦੀ ਥਾਣਾ ਭੁਲੱਥ ਵਿਖੇ ਲਿਖਤੀ ਇਤਲਾਹ ਦੇ ਦਿੱਤੀ ਗਈ ਹੈ | ਜ਼ਿਕਰ ਯੋਗ ਹੈ ਕਿ ਕਸਬਾ ਭੁਲੱਥ ਵਿਖੇ ਆਏ ਦਿਨ ਚੋਰੀ ਦੀਆਂ ਹੋ ਰਹੀਆਂ ਵਾਰਦਾਤਾਂ ਪੁਲਿਸ ਪ੍ਰਸ਼ਾਸਨ ਭੁਲੱਥ ਤੇ ਕਈ ਤਰ੍ਹਾਂ ਦੇ ਸਵਾਲੀਆ ਚਿੰਨ੍ਹ ਪੈਦਾ ਕਰਦੀਆਂ ਹਨ |

Ad Position 21
No active advertisement
ਅਜੀਤ ਡੈਸਕ 24-10-2026

Ad Position 22
No active advertisement
ਪਿਛਲੀ ਖ਼ਬਰ ਦੂਸਰੀ ਕਬੱਡੀ ਚੈਂਪੀਅਨਸ਼ਿਪ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ 1 ਨਵੰਬਰ ਨੂੰ ਹੋਵੇਗੀ-ਸੋਨਾ ਹੋਠੀਆਂ ਅਗਲੀ ਖ਼ਬਰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਸਜਾਈ
Ad Position 24