ਦੂਸਰੀ ਕਬੱਡੀ ਚੈਂਪੀਅਨਸ਼ਿਪ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ 1 ਨਵੰਬਰ ਨੂੰ ਹੋਵੇਗੀ-ਸੋਨਾ ਹੋਠੀਆਂ
ਕਾਲਾ ਸੰਘਿਆਂ, 23 ਅਕਤੂਬਰ (ਬਲਜੀਤ ਸਿੰਘ ਸੰਘਾ)-ਇੰਟਰਨੈਸ਼ਨਲ ਕਬੱਡੀ ਕਲੱਬ ਕਪੂਰਥਲਾ ਵੱਲੋਂ ਦੂਸਰੀ ਕਬੱਡੀ ਚੈਂਪੀਅਨਸ਼ਿਪ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ 1 ਨਵੰਬਰ ਦਿਨ ਐਤਵਾਰ ਨੂੰ ਭਾਰੀ ਉਤਸ਼ਾਹ ਨਾਲ ਕਰਵਾਈ ਜਾ ਰਹੀ ਹੈ, ਦੀਆਂ ਤਿਆਰੀਆਂ ਕਲੱਬ ਮੈਂਬਰਾਂ ਅਤੇ ਕਬੱਡੀ ਪ੍ਰੇਮੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਇਸ ਸਬੰਧੀ ਗੱਲਬਾਤ ਕਰਦਿਆਂ ਸੋਨਾ ਹੋਠੀਆਂ, ਜਿੰਦਰ ਵਿਰਕ, ਸ਼ੀਰਾ ਧਾਲੀਵਾਲ, ਗੈਰੀ ਸੰਧੂ, ਜੀਤਾ ਪੱਡਾ ਨੇ ਦੱਸਿਆ ਕਿ ਸੰਤ ਬਾਬਾ ਲੀਡਰ ਸਿੰਘ ਸੈਫਲਾਂਬਾਦ ਮੁੱਖ ਸੇਵਾਦਾਰ ਗੁਰਦੁਆਰਾ ਟਾਹਲੀ ਸਾਹਿਬ ਅਤੇ ਬਾਬਾ ਮਹਾਤਮਾ ਮੁਨੀ ਜੀ ਖੈੜਾ ਬੇਟ ਵਾਲਿਆਂ ਦੀ ਅਗਵਾਈ ਵਿਚ ਨੌਜਵਾਨ ਵਰਗ ਨੂੰ ਬੱਚਿਆਂ ਤੇ ਹੋਰ ਅਲਾਮਤਾਂ ਤੋਂ ਦੂਰ ਰੱਖਣ ਦੇ ਮਨਸ਼ੇ ਨਾਲ ਕਰਵਾਈ ਜਾ ਰਹੀ ਇਸ ਚੈਂਪੀਅਨਸ਼ਿਪ ਸਬੰਧੀ ਖਿਡਾਰੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਚੈਂਪੀਅਨਸ਼ਿਪ ਦਾ ਪਹਿਲਾ ਨਾਮ 8 ਲੱਖ ਰੁਪਏ ਅਤੇ ਕੱਪ ਹੋਵੇਗਾ ਅਤੇ ਦੂਸਰਾ ਨਾਮ 5 ਲੱਖ ਰੁਪਏ ਹੋਵੇਗਾ ਜੋ ਕਬੱਡੀ ਆਲ ਓਪਨ ਦੀਆਂ ਅੱਠ ਕਲੱਬਾਂ ਦੇ ਭੇੜ ਉਪਰੰਤ ਜੇਤੂਆਂ ਨੂੰ ਦਿੱਤਾ ਜਾਵੇਗਾ | ਕਬੱਡੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਨ ਵਾਲੇ ਧਾਵੀ ਅਤੇ ਜਾਫੀ ਨੂੰ ਬੁਲਟ ਮੋਟਰਸਾਈਕਲਾਂ ਨਾ ਲ ਸਨਮਾਨਿਆ ਜਾਵੇਗਾ | ਲੜਕੀਆਂ ਦਾ ਸ਼ੋ ਮੈਚ ਅਤੇ ਛੋਟੇ ਬੱਚਿਆਂ ਦੀਆਂ ਚਾਰ ਟੀਮਾਂ ਦੇ ਮੁਕਾਬਲੇ ਵੀ ਦਿਲਕਸ਼ ਹੋਣਗੇ | ਖੇਡ ਮੇਲੇ ਨੂੰ ਦੇਖਣ ਆਏ ਦਰਸ਼ਕਾਂ ਲਈ ਲੱਕੀ ਡਰਾ ਰਾਹੀਂ ਦੋ ਮੋਟਰਸਾਈਕਲ, ਛੇ ਇਲੈਕਟੋ੍ਰਨਿਕ ਸਕੂਟਰੀਆਂ, 10 ਸਾਈਕਲ, ਐਲ ਈ ਡੀ ਟੀਵੀ ਸਮੇਤ ਬਹੁਤ ਸਾਰੇ ਨਾਮ ਦਿੱਤੇ ਜਾਣਗੇ |