70ਵੀਂ ਪੰਜਾਬ ਰਾਜ ਸਕੂਲ ਕਬੱਡੀ ਨੈਸ਼ਨਲ ਸਟਾਈਲ ਚੈਂਪੀਅਨਸ਼ਿਪ ਵਿਚ ਰੋਪਡ਼ ਜ਼ਿਲ੍ਹੇ ਦੀ ਲਡ਼ਕਿਆਂ ਦੀ ਟੀਮ ਜੇਤੂ ਰਹੀ
ਕਪੂਰਥਲਾ, 25 ਅਕਤੂਬਰ (ਅਮਰਜੀਤ ਕੋਮਲ)-ਪੰਜਾਬ ਰਾਜ ਸਿੱਖਿਆ ਵਿਭਾਗ ਵੱਲੋਂ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਚ 70ਵੀ ਪੰਜਾਬ ਰਾਜ ਸਕੂਲ ਕਬੱਡੀ ਨੈਸ਼ਨਲ ਸਟਾਈਲ ਲਡ਼ਕੇ ਅੰਡਰ 17 ਸਾਲ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਵਿਚ ਰੋਪਡ਼ ਜ਼ਿਲ੍ਹੇ ਦੀ ਟੀਮ ਨੇ ਤਰਨਤਾਰਨ ਜ਼ਿਲ੍ਹੇ ਦੀ ਟੀਮ ਨੂੰ ਪਛਾਡ਼ ਕੇ ਚੈਂਪੀਅਨਸ਼ਿਪ ਜਿੱਤੀ। ਇਸ ਚੈਂਪੀਅਨਸ਼ਿਪ ਵਿਚ ਫ਼ਤਿਹਗਡ਼੍ਹ ਸਾਹਿਬ ਜ਼ਿਲ੍ਹੇ ਦੀ ਟੀਮ ਤੀਜੇ ਸਥਾਨ ’ਤੇ ਰਹੀ।
ਕਪੂਰਥਲਾ, 25 ਅਕਤੂਬਰ (ਅਮਰਜੀਤ ਕੋਮਲ)-ਪੰਜਾਬ ਰਾਜ ਸਿੱਖਿਆ ਵਿਭਾਗ ਵੱਲੋਂ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਚ 70ਵੀ ਪੰਜਾਬ ਰਾਜ ਸਕੂਲ ਕਬੱਡੀ ਨੈਸ਼ਨਲ ਸਟਾਈਲ ਲਡ਼ਕੇ ਅੰਡਰ 17 ਸਾਲ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਵਿਚ ਰੋਪਡ਼ ਜ਼ਿਲ੍ਹੇ ਦੀ ਟੀਮ ਨੇ ਤਰਨਤਾਰਨ ਜ਼ਿਲ੍ਹੇ ਦੀ ਟੀਮ ਨੂੰ ਪਛਾਡ਼ ਕੇ ਚੈਂਪੀਅਨਸ਼ਿਪ ਜਿੱਤੀ। ਇਸ ਚੈਂਪੀਅਨਸ਼ਿਪ ਵਿਚ ਫ਼ਤਿਹਗਡ਼੍ਹ ਸਾਹਿਬ ਜ਼ਿਲ੍ਹੇ ਦੀ ਟੀਮ ਤੀਜੇ ਸਥਾਨ ’ਤੇ ਰਹੀ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਮਤਾ ਬਜਾਜ ਤੇ ਡੀ.ਐਮ. ਸਪੋਰਟਸ ਸੁਖਵਿੰਦਰ ਸਿੰਘ ਖੱਸਣ ਦੀ ਅਗਵਾਈ ਵਿਚ ਕਰਵਾਈ ਗਈ ਇਸ ਚੈਂਪੀਅਨਸ਼ਿਪ ਵਿਚ ਜੇਤੂ ਤੇ ਉਪ ਜੇਤੂ ਟੀਮ ਨੂੰ ਮਮਤਾ ਬਜਾਜ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਸਬੀਰ ਰਾਣਾ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਰੂਪ ਨਗਰ, ਸਿੱਖਿਆ ਸ਼ਾਸਤਰੀ ਮਾਸਟਰ ਕੁਲਵਿੰਦਰ ਸਿੰਘ ਚਾਹਲ, ਸਟੇਟ ਐਵਾਰਡੀ ਅਧਿਆਪਕ ਰੌਸ਼ਨ ਖੈਡ਼ਾ ਤੇ ਸਟੇਟ ਐਵਾਰਡੀ ਅਧਿਆਪਕ ਸੰਤੋਖ ਮੱਲੀ ਨੇ ਸਨਮਾਨਿਤ ਕੀਤਾ। ਸੁਖਵਿੰਦਰ ਸਿੰਘ ਖੱਸਣ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਨੂੰ ਸਫ਼ਲ ਬਣਾਉਣ ਵਿਚ ਸਰੀਰਕ ਸਿੱਖਿਆ ਅਧਿਆਪਕਾਂ, ਅਬਜ਼ਰਵਰਾਂ, ਕੋਚ, ਰੈਫ਼ਰੀ, ਆਫੀਸ਼ੀਅਲ ਕਮ ਸਿਲੈਕਟਰਾਂ ਤੇ ਟੀਮ ਇੰਚਾਰਜਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ, ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਮਨਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਨਵਚੇਤਨ ਸਿੰਘ ਤੇ ਪ੍ਰਿੰਸੀਪਲ ਅਨੁਰਾਗ ਦੀ ਦੇਖ ਰੇਖ ਹੇਠ ਵਿਚ ਹੋਈ ਚੈਂਪੀਅਨਸ਼ਿਪ ਨੂੰ ਸਫ਼ਲ ਬਣਾਉਣ ਵਿਚ ਜਸਵਿੰਦਰ ਸਿੰਘ ਮੁੱਖ ਅਧਿਆਪਕ, ਲੈਕਚਰਾਰ ਵਰਿੰਦਰ ਸਿੰਘ ਬਠਿੰਡਾ, ਆਫੀਸ਼ੀਅਲ ਕਮ ਸਿਲੈਕਟਰ ਭੁਪਿੰਦਰ ਸਿੰਘ, ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ, ਮੰਗਾ ਸਿੰਘ, ਅਮਰੀਕ ਸਿੰਘ, ਲੈਕਚਰਾਰ ਸੁਰਜੀਤ ਸਿੰਘ ਥਿੰਦ, ਪੀ . ਟੀ.ਆਈ. ਕੁਲਬੀਰ ਕਾਲੀ ਟਿੱਬਾ, ਡੀ.ਪੀ.ਈ. ਜਗੀਰ ਸਿੰਘ, ਸਟੇਟ ਐਵਾਰਡੀ ਚਰਨਜੀਤ ਸਿੰਘ, ਸਟੇਟ ਐਵਾਰਡੀ ਜਸਵਿੰਦਰ ਸਿੰਘ, ਸਟੇਟ ਐਵਾਰਡੀ ਦ ਿਨੇਸ਼ ਕੁਮਾਰ ਸ਼ਰਮਾ, ਡੀ.ਪੀ.ਈ. ਸਾਜਨ ਕੁਮਾਰ, ਡੀ.ਪੀ.ਈ. ਨਰਿੰਦਰ ਸਿੰਘ, ਡੀ.ਪੀ.ਈ. ਅਰਵਿੰਦਰ ਕੌਰ, ਲੈਕਚਰਾਰ ਰਾਕੇਸ਼ ਕੁਮਾਰ ਸੈਦਪੁਰ, ਮੁਕੇਸ਼ ਕੁਮਾਰ ਚੌਧਰੀ ਆਦਿ ਨੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ।