31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਲਾਇਲਪੁਰ ਖ਼ਾਲਸਾ ਕਾਲਜ ਦੇ ਆਈ.ਟੀ. ਕਲੱਬ ਨੇ ਕਰਵਾਇਆ ਸਾਈਬਰ ਸੁਰੱਖਿਆ ਜਾਗਰੂਕਤਾ ਮਹੀਨੇ ਸੰਬੰਧੀ ਸਮਾਗਮ

ਕਪੂਰਥਲਾ, 30 ਅਕਤੂਬਰ (ਵਿ. ਪ੍ਰ.)

Ad Position 21
No active advertisement
ਸਾਈਬਰ ਸੁਰੱਖਿਆ ਮਹੀਨੇ ਸੰਬੰਧੀ ਹੋਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਡਾ. ਸ਼ਾਲੂ ਸ਼ਰਮਾ। ਅਜੀਤ ਤਸਵੀਰ 31-10-2026
ਕਪੂਰਥਲਾ, 30 ਅਕਤੂਬਰ (ਵਿ.ਪ੍ਰ.)-ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਦੇ ਆਈ.ਟੀ. ਕਲੱਬ ਵਲੋਂ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਾਈਬਰ ਸੁਰੱਖਿਆ ਜਾਗਰੂਕਤਾ ਮਹੀਨੇ ਸੰਬੰਧੀ ਇਕ ਸਮਾਗਮ ਕਰਵਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਸਾਲੂ ਸ਼ਰਮਾ ਨੇ ਵਿਦਿਆਰਥੀਆਂ ਨੂੰ ਡਿਜੀਟਲ ਯੁੱਗ ’ਚ ਵੱਧ ਰਹੇ ਸਾਈਬਰ, ਅਪਰਾਧਾਂ ਜਿਵੇਂ ਕਿ ਆਨਲਾਈਨ ਧੋਖਾਧਡ਼ੀ, ਫਿਸ਼ਿੰਗ (ਟਰੈਪ), ਪਹਿਚਾਣ ਦੀ ਚੋਰੀ, ਪਾਸਵਰਡ ਦੀ ਚੋਰੀ ਤੇ ਨਿੱਜੀ ਡਾਟਾ ਦੀ ਦੁਰਵਰਤੋਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਮਜ਼ਬੂਤ ਪਾਸਪੋਰਟ ਬਣਾਉਣ, ਟੂ-ਫੈਕਟਰ ਅਥੈਂਟੀਕੇਸ਼ਨ ਦੀ ਵਰਤੋਂ ਕਰਨ, ਸ਼ੱਕੀ ਲਿੰਕਾਂ ’ਤੇ ਕਲਿੱਕ ਕਰਨ ਤੋਂ ਬਚਣ, ਅਣਜਾਣ ਵੈੱਬਸਾਈਟਾਂ ’ਤੇ ਆਪਣੀ ਨਿੱਜੀ ਜਾਣਕਾਰੀ ਸਾਂਝੀ ਨਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨ ਤੇ ਕਿਸੇ ਵੀ ਸ਼ੱਕੀ ਆਨਲਾਈਨ ਗਤੀਵਿਧੀ ਬਾਰੇ ਸੁਚੇਤ ਰਹਿਣ ਲਈ ਕਿਹਾ। ਇਸ ਮੌਕੇ ਕਾਲਜ ਦੇ ਵਿਦਿਆਰਥੀ ਤੇ ਸਟਾਫ਼ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਸਾਂਹਸਮਲ ਸਾਂਸੀ ਸਮਾਜ ਧਰਮ ਸੰਘ ਇੰਡੀਆ ਵਲੋਂ ਢਿਲਵਾਂ ’ਚ ਦਫ਼ਤਰ ਦਾ ਉਦਘਾਟਨ ਭਲਕੇ ਅਗਲੀ ਖ਼ਬਰ ਤੇਜਵੀਰ ਸਿੰਘ ਨੇ ਪੰਜਾਬ ਪੱਧਰੀ ਵੂਸ਼ੂ ਮੁਕਾਬਲੇ ’ਚ ਜਿੱਤਿਆ ਸਿਲਵਰ ਮੈਡਲ
Ad Position 24