ਬਲਿੰਕਿਟ ਸਟੋਰ ਤੋਂ ਚੋਰੀ ਕਰਨ ਆਏ 2 ਨੌਜਵਾਨ ਕਾਬੂ
ਫਗਵਾਡ਼ਾ, 2 ਨਵੰਬਰ (ਚਾਨਾ)-ਬਲਿੰਕਿਟ ਸਟੋਰ ਤੋਂ ਚੋਰੀ ਕਰਨ ਆਏ 2 ਨੌਜਵਾਨਾਂ ਨੂੰ ਕਾਬੂ ਕਰਕੇ ਪੁਲਿਸ ਨੇ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦੇਸ ਰਾਜ ਪੁੱਤਰ ਲਛਮਣ ਦਾਸ ਵਾਸੀ ਪਿੰਡ ਮੇਹਲੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਬਲਿੰਕਿਟ ਸਟੋਰ ਦੀ ਛੱਤ ਲੋਹੇ ਦੇ ਟੀਨਾ ਦੀ ਹੈ ਤੇ ਉਸ ਨੂੰ ਟੀਨਾਂ ’ਤੇ ਕਿਸੇ ਦੇ ਤੁਰਨ ਦੀ ਆਵਾਜ਼ ਆਈ ਤੇ ਜਦੋਂ ਉਸ ਨੇ ਦੇਖਿਆ ਤਾਂ ਦੋ ਨੌਜਵਾਨ ਜੋ ਪ੍ਰਭਾਕਰ ਪੇਂਟ ਸਟੋਰ ਵਲੋਂ ਦੁਕਾਨ ਦੀ ਕੰਧ ਨੂੰ ਤੋਡ਼ ਰਹੇ ਸਨ ਜਿਨ੍ਹਾਂ ਨੂੰ ਜਦੋਂ ਪੁੱਛਿਆ ਤਾਂ ਇਨ੍ਹਾਂ ਕੋਈ ਜਵਾਬ ਨਹੀਂ ਦਿੱਤਾ ਤੇ ਛੱਤ ਤੋਂ ਹੇਠਾਂ ਜ਼ਮੀਨ ’ਤੇ ਛਾਲ ਮਾਰ ਦਿੱਤੀ ਜਿਸ ਕਾਰਨ ਇੱਕ ਨੌਜਵਾਨ ਦੇ ਪੈਰ ’ਤੇ ਸੱਟ ਲੱਗ ਗਈ ਤੇ ਦੂਸਰੇ ਦੇ ਵੀ ਸੱਟ ਲੱਗ ਗਈ।
ਫਗਵਾਡ਼ਾ, 2 ਨਵੰਬਰ (ਚਾਨਾ)-ਬਲਿੰਕਿਟ ਸਟੋਰ ਤੋਂ ਚੋਰੀ ਕਰਨ ਆਏ 2 ਨੌਜਵਾਨਾਂ ਨੂੰ ਕਾਬੂ ਕਰਕੇ ਪੁਲਿਸ ਨੇ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦੇਸ ਰਾਜ ਪੁੱਤਰ ਲਛਮਣ ਦਾਸ ਵਾਸੀ ਪਿੰਡ ਮੇਹਲੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਬਲਿੰਕਿਟ ਸਟੋਰ ਦੀ ਛੱਤ ਲੋਹੇ ਦੇ ਟੀਨਾ ਦੀ ਹੈ ਤੇ ਉਸ ਨੂੰ ਟੀਨਾਂ ’ਤੇ ਕਿਸੇ ਦੇ ਤੁਰਨ ਦੀ ਆਵਾਜ਼ ਆਈ ਤੇ ਜਦੋਂ ਉਸ ਨੇ ਦੇਖਿਆ ਤਾਂ ਦੋ ਨੌਜਵਾਨ ਜੋ ਪ੍ਰਭਾਕਰ ਪੇਂਟ ਸਟੋਰ ਵਲੋਂ ਦੁਕਾਨ ਦੀ ਕੰਧ ਨੂੰ ਤੋਡ਼ ਰਹੇ ਸਨ ਜਿਨ੍ਹਾਂ ਨੂੰ ਜਦੋਂ ਪੁੱਛਿਆ ਤਾਂ ਇਨ੍ਹਾਂ ਕੋਈ ਜਵਾਬ ਨਹੀਂ ਦਿੱਤਾ ਤੇ ਛੱਤ ਤੋਂ ਹੇਠਾਂ ਜ਼ਮੀਨ ’ਤੇ ਛਾਲ ਮਾਰ ਦਿੱਤੀ ਜਿਸ ਕਾਰਨ ਇੱਕ ਨੌਜਵਾਨ ਦੇ ਪੈਰ ’ਤੇ ਸੱਟ ਲੱਗ ਗਈ ਤੇ ਦੂਸਰੇ ਦੇ ਵੀ ਸੱਟ ਲੱਗ ਗਈ। ਇਨ੍ਹਾਂ ਪਾਸੋਂ ਸੱਬਲ, ਕਟਰ ਤੇ ਰੱਸੀ ਬਰਾਮਦ ਹੋਈ। ਜਿਸ ਸਬੰਧ ’ਚ ਪੁਲਿਸ ਨੇ ਸੂਜੇ ਪੁੱਤਰ ਮਦਨ ਪ੍ਰਸ਼ਾਦ ਵਾਸੀ ਬਿਹਾਰ ਹਾਲ ਵਾਸੀ ਰੇਲਵੇ ਸਟੇਸ਼ਨ ਤੇ ਰੋਹਿਤ ਪੁੱਤਰ ਬੰਧੂ ਯਾਦਵ ਵਾਸੀ ਬਿਹਾਰ ਹਾਲ ਵਾਸੀ ਰੇਲਵੇ ਸਟੇਸ਼ਨ ਖ਼ਿਲਾਫ਼ ਕੇਸ ਦਰਜ ਕੀਤਾ ਹੈ।