03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਲਡ਼ਕੀਆਂ ਫੱਤੂਢੀਂਗਾ ਦੀ ਟੀਮ ਨੇ ਅੰਤਰ ਕਾਲਜ ਕਬੱਡੀ ਚੈਂਪੀਅਨਸ਼ਿਪ ’ਚ ਜੇਤੂ ਰਹੀ

ਕਪੂਰਥਲਾ, 2 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਲਡ਼ਕੀਆਂ ਫੱਤੂਢੀਂਗਾ ਦੀ ਕਬੱਡੀ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਏ ਅੰਤਰ ਕਾਲਜ ਕਬੱਡੀ ਚੈਂਪੀਅਨਸ਼ਿਪ ਵਿਚ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆ ਚੈਂਪੀਅਨ ਜਿੱਤ ਕੇ ਇਤਿਹਾਸ ਰਚਿਆ। ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਕਾਲਜ ਦੀਆਂ ਚਾਰ ਹੋਣਹਾਰ ਖਿਡਾਰਣਾਂ ਪ੍ਰਵੀਨ ਕੌਰ, ਨੇਹਾ ਦਾਸੀਕੇ, ਜਸਪ੍ਰੀਤ ਕੌਰ ਤੇ ਨਰਿੰਦਰ ਕੌਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅੰਤਰ ਯੂਨੀਵਰਸਿਟੀ ਕਬੱਡੀ ਟੀਮ ਲਈ ਚੋਣ ਕੀਤੀ ਗਈ।

Ad Position 21
No active advertisement
ਕਾਲਜ ਦੇ ਪ੍ਰਿੰਸੀਪਲ ਤੇ ਹੋਰ ਸਟਾਫ਼ ਮੈਂਬਰਾਂ ਨੇ ਦਿੱਤੀ ਜੇਤੂ ਟੀਮ ਨੂੰ ਵਧਾਈ 03-11-2026
ਕਪੂਰਥਲਾ, 2 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਲਡ਼ਕੀਆਂ ਫੱਤੂਢੀਂਗਾ ਦੀ ਕਬੱਡੀ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਏ ਅੰਤਰ ਕਾਲਜ ਕਬੱਡੀ ਚੈਂਪੀਅਨਸ਼ਿਪ ਵਿਚ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆ ਚੈਂਪੀਅਨ ਜਿੱਤ ਕੇ ਇਤਿਹਾਸ ਰਚਿਆ। ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਕਾਲਜ ਦੀਆਂ ਚਾਰ ਹੋਣਹਾਰ ਖਿਡਾਰਣਾਂ ਪ੍ਰਵੀਨ ਕੌਰ, ਨੇਹਾ ਦਾਸੀਕੇ, ਜਸਪ੍ਰੀਤ ਕੌਰ ਤੇ ਨਰਿੰਦਰ ਕੌਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅੰਤਰ ਯੂਨੀਵਰਸਿਟੀ ਕਬੱਡੀ ਟੀਮ ਲਈ ਚੋਣ ਕੀਤੀ ਗਈ। ਕਾਲਜ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਹਿਰਾ ਤੇ ਹੋਰ ਸਟਾਫ਼ ਮੈਂਬਰਾਂ ਨੇ ਕਿਹਾ ਕਿ ਕਾਲਜ ਦੀ ਲਡ਼ਕੀਆਂ ਨੇ ਕਬੱਡੀ ਚੈਂਪੀਅਨਸ਼ਿਪ ਵਿਚ ਜੇਤੂ ਰਹਿ ਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ। ਉਨ੍ਹਾਂ ਕਾਲਜ ਦੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਕਾਲਜ ਲਈ ਇਕ ਬੇਹੱਦ ਮਾਣ ਵਾਲਾ ਪਲ ਹੈ। ਡਾ. ਖਹਿਰਾ ਨੇ ਕਾਲਜ ਦੀ ਜੇਤੂ ਟੀਮ ਤੇ ਅੰਤਰ ਯੂਨੀਵਰਸਿਟੀ ਕਬੱਡੀ ਟੀਮ ਲਈ ਚੁਣੀਆਂ ਗਈਆਂ ਖਿਡਾਰਨਾਂ ਤੇ ਉਨ੍ਹਾਂ ਨੂੰ ਅਗਵਾਈ ਦੇਣ ਵਾਲੇ ਅਧਿਆਪਕਾਂ ਦੀ ਸ਼ਲਾਘਾ ਕੀਤੀ ਤੇ ਭਵਿੱਖ ਵਿਚ ਵੀ ਉਨ੍ਹਾਂ ਨੂੰ ਖੇਡਾਂ ਦੇ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਕਾਲਜ ਦੇ ਵਿਦਿਆਰਥੀਆਂ ਨੇ ਵੀ ਕਬੱਡੀ ਟੀਮ ਦੀ ਜਿੱਤ ’ਤੇ ਖ਼ੁਸ਼ੀ ਮਨਾਈ।
Ad Position 22
No active advertisement
ਪਿਛਲੀ ਖ਼ਬਰ ਪਟਾਕਿਆਂ ਦੀ ਗ਼ੈਰ-ਕਾਨੂੰਨੀ ਵਿੱਕਰੀ ਤੇ ਭੰਡਾਰਨ ਰੋਕਣ ਲਈ ਪ੍ਰਸ਼ਾਸਨ ਸਖ਼ਤ ਅਗਲੀ ਖ਼ਬਰ ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਇਕੱਠ ਪੱਖੋਂ ਇਤਿਹਾਸ ਸਿਰਜੇਗੀ-ਜੈਨਪੁਰ
Ad Position 24