03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਗਾਇਕ ਜੀ ਖ਼ਾਨ ਨੇ ਲੁੱਟਿਆ ਮੇਲਾ ਪੀਰ ਟਾਹਲੀ ਦਾ ਸੂਫ਼ੀ ਗਾਇਕਾਂ ਨੇ ਵੀ ਬੰਨ੍ਹਿਆ ਰੰਗ

ਨਡਾਲਾ, 2 ਨਵੰਬਰ (ਰਘਬਿੰਦਰ ਸਿੰਘ)-ਨਡਾਲਾ-ਭੁਲੱਥ ਰੋਡ ’ਤੇ ਪਿੰਡ ਜਵਾਹਰ ਨਗਰ ਨੇਡ਼ੇ ਸਥਿਤ ਪਵਿੱਤਰ ਦਰਗਾਹ ਪੀਰ ਟਾਹਲੀ ਸਾਹਿਬ ਵਿਖੇ ਸਵਰਗੀ ਸ੍ਰੀ ਪਿਆਰੇ ਲਾਲ ਸ਼ਰਮਾ ਤੇ ਵਿਜੇ ਲਾਲ ਸ਼ਰਮਾ ਦੇ ਪਰਿਵਾਰਕ ਮੈਂਬਰਾਂ, ਸਾਥੀਆਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਸਾਲਾਨਾ ਦੋ ਰੋਜ਼ਾ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਮੇਲੇ ਦੇ ਪਹਿਲੇ ਦਿਨ ਦਰਗਾਹ ਵਿਖੇ ਝੰਡੇ ਤੇ ਚਾਦਰ ਚਡ਼੍ਹਾਉਣ ਦੀ ਰਸਮ ਸ਼ਰਧਾਪੂਰਵਕ ਅਦਾ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 03-11-2026
ਨਡਾਲਾ, 2 ਨਵੰਬਰ (ਰਘਬਿੰਦਰ ਸਿੰਘ)-ਨਡਾਲਾ-ਭੁਲੱਥ ਰੋਡ ’ਤੇ ਪਿੰਡ ਜਵਾਹਰ ਨਗਰ ਨੇਡ਼ੇ ਸਥਿਤ ਪਵਿੱਤਰ ਦਰਗਾਹ ਪੀਰ ਟਾਹਲੀ ਸਾਹਿਬ ਵਿਖੇ ਸਵਰਗੀ ਸ੍ਰੀ ਪਿਆਰੇ ਲਾਲ ਸ਼ਰਮਾ ਤੇ ਵਿਜੇ ਲਾਲ ਸ਼ਰਮਾ ਦੇ ਪਰਿਵਾਰਕ ਮੈਂਬਰਾਂ, ਸਾਥੀਆਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਸਾਲਾਨਾ ਦੋ ਰੋਜ਼ਾ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ।ਮੇਲੇ ਦੇ ਪਹਿਲੇ ਦਿਨ ਦਰਗਾਹ ਵਿਖੇ ਝੰਡੇ ਤੇ ਚਾਦਰ ਚਡ਼੍ਹਾਉਣ ਦੀ ਰਸਮ ਸ਼ਰਧਾਪੂਰਵਕ ਅਦਾ ਕੀਤੀ ਗਈ। ਇਸ ਮੌਕੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਵੀ ਲਗਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਮਰੀਜ਼ਾਂ ਨੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਈ।ਮੇਲੇ ਦੇ ਦੂਜੇ ਦਿਨ ਪ੍ਰਸਿੱਧ ਸੂਫ਼ੀ ਗਾਇਕ ਸ਼ਮਪ੍ਰੀਤ ਅਤੇ ਪੰਜਾਬੀ ਗਾਇਕ ਜੀ ਖ਼ਾਨ ਨੇ ਆਪਣੇ ਸੁਰੀਲੇ ਗੀਤਾਂ ਨਾਲ ਖ਼ੂਬ ਰੌਣਕਾਂ ਲਗਾਈਆਂ। ਖ਼ਾਸ ਕਰਕੇ ਗਾਇਕ ਜੀ ਖ਼ਾਨ ਦੀ ਗਾਇਕੀ ਨੇ ਸਰੋਤਿਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ ਅਤੇ ਉਨ੍ਹਾਂ ਨੇ ਆਪਣੀ ਦਮਦਾਰ ਪੇਸ਼ਕਾਰੀ ਨਾਲ ਮੇਲੇ ਦਾ ਰੰਗ ਬੰਨ੍ਹ ਦਿੱਤਾ। ਸਮਾਗਮ ਦੌਰਾਨ ਅੰਤਰਰਾਸ਼ਟਰੀ ਕੁਮੈਂਟੇਟਰ ਇੰਦਰਜੀਤ ਸਿੰਘ ਪੱਡਾ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ। ਇਸ ਮੌਕੇ ਮਾਤਾ ਦਰਸ਼ਨਾ ਸ਼ਰਮਾ, ਵਿਨੋਦ ਸ਼ਰਮਾ, ਰਣਜੀਵ ਸ਼ਰਮਾ, ਨਰੇਸ਼ ਸ਼ਰਮਾ, ਸੰਨੀ ਸ਼ਰਮਾ, ਗੌਰਵ ਸ਼ਰਮਾ, ਡਾ. ਆਸਾ ਸਿੰਘ ਘੁੰਮਣ, ਸ਼ੀਸ਼ਨ ਸਿੰਘ ਤਲਵਾਡ਼ਾ, ਸਰਪੰਚ ਦਵਿੰਦਰ ਸਿੰਘ ਤਲਵਾਡ਼ਾ, ਸੁਖਜਿੰਦਰ ਸਿੰਘ ਖ਼ਾਲਸਾ, ਕੁਲਵੰਤ ਸਿੰਘ ਕਮਰਾਵਾਂ, ਇੰਦਰਜੀਤ ਸਿੰਘ ਪੱਡਾ, ਗੁਰਜੀਤ ਸਿੰਘ ਕੰਗ, ਮਾਸਟਰ ਸੁਖਦੇਵ ਸਿੰਘ ਘੁੰਮਣ, ਰਣਜੀਤ ਸਿੰਘ ਘੁੰਮਣ, ਕਰਨੈਲ ਸਿੰਘ ਤਲਵਾਡ਼ਾ, ਨੰਬਰਦਾਰ ਗੁਰਵਿੰਦਰ ਸਿੰਘ ਸੋਹੀ, ਮਲਕੀਤ ਸਿੰਘ ਸਾਹੀ, ਥਾਣੇਦਾਰ ਕੁਲਵੰਤ ਸਿੰਘ, ਫ਼ਕੀਰ ਸਿੰਘ ਮਿਰਜ਼ਾਪੁਰੀ, ਸੁਰਮੁੱਖ ਸਿੰਘ ਘੁੰਮਣ, ਤਰਲੋਕ ਸਿੰਘ ਫ਼ੌਜੀ, ਮਹਿੰਦਰ ਸਿੰਘ ਘੁੰਮਣ, ਗੁਰਦਿਆਲ ਸਿੰਘ, ਤਾਰਾ ਸਿੰਘ, ਫ਼ਤਿਹ ਸਿੰਘ, ਅਮਰੀਕ ਸਿੰਘ, ਕੁਲਵੰਤ ਸਿੰਘ, ਥਾਣੇਦਾਰ ਗੁਰਦੀਪ ਸਿੰਘ ਦੀਪਾ, ਸਾਬਕਾ ਸਰਪੰਚ ਗੁਰਮੇਜ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅਰਬਨ ਅਸਟੇਟ ’ਚ ਕਰਵਾਈ ਧਾਰਮਿਕ ਪ੍ਰੀਖਿਆ ਵਿਦਿਆਰਥੀ ਆਪਣੇ ਗੌਰਵਮਈ ਸਿੱਖ ਇਤਿਹਾਸ ਤ... ਅਗਲੀ ਖ਼ਬਰ ਭਗਵੰਤ ਮਾਨ ਸਰਕਾਰ ਦੀਆਂ ਤਿੰਨ ਵਿਕਟਾਂ ਡਿੱਗਣਾ ਸਿਰਫ਼ ਸ਼ੁਰੂਆਤ, ਹਾਲੇ ਹੋਰ ਸਿਆਸੀ ਝਟਕੇ ਲੱਗਣਗੇ-ਖੋਸਲਾ
Ad Position 24