ਫੁੱਟਬਾਲ ਕਿਕਰਜ਼ ਅਕੈਡਮੀ ਦੀ ਪ੍ਰੀਮੀਅਰ ਯੂਥ ਫੁੱਟਬਾਲ ਲੀਗ ਦਾ ਤੀਜਾ ਗੇੜ ਸਮਾਪਤ
ਜਲੰਧਰ, 5 ਨਵੰਬਰ (ਡਾ. ਜਤਿੰਦਰ ਸਾਬੀ)-ਫੁੱਟਬਾਲ ਕਿਕਰਜ਼ ਅਕੈਡਮੀ ਵਲੋਂ ਸਵ.
ਜਲੰਧਰ, 5 ਨਵੰਬਰ (ਡਾ. ਜਤਿੰਦਰ ਸਾਬੀ)-ਫੁੱਟਬਾਲ ਕਿਕਰਜ਼ ਅਕੈਡਮੀ ਵਲੋਂ ਸਵ. ਸ਼੍ਰੀ ਅਨੂਪ ਕੇ. ਮਦਾਨ ਦੀ ਯਾਦ ’ਚ ਪਿਮਜ਼ ਹਸਪਤਾਲ ਦੇ ਫੁੱਟਬਾਲ ਗਰਾਊਂਡ ਵਿਖੇ 10ਵੀਂ ਜੇ.ਕੇ. ਮੈਕਸ ਪੇਂਟਸ ਪ੍ਰੀਮੀਅਰ ਯੂਥ ਫੁੱਟਬਾਲ ਲੀਗ’ ਕਰਵਾਈ ਜਾ ਰਹੀ ਹੈ। ਇਸ ਲੀਗ ਦੇ ਤੀਜੇ ਹਫ਼ਤੇ ਦੌਰਾਨ ਅੱਜ ਖੇਡੇ ਗਏ ਮੁਕਾਬਲੇ ਬਹੁਤ ਹੀ ਰੋਮਾਂਚਕ ਤੇ ਉੱਚ ਪੱਧਰੀ ਰਹੇ, ਜਿਨ੍ਹਾਂ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਮੌਜੂਦ ਸਨ ਤੇ ਉਨ੍ਹਾਂ ਨੇ ਖਿਡਾਰੀਆਂ ਦਾ ਹੌਂਸਲਾ ਵਧਾਇਆ। ਜਾਣਕਾਰੀ ਦਿੰਦੇ ਹੋਏ ਕੋਚ ਵਰੁਣਦੀਪ ਨੇ ਦੱਸਿਆ ਕਿ ਇਹ ਲੀਗ ਦਾ ਤੀਜਾ ਹਫ਼ਤਾ ਹੈ ਤੇ ਅੱਜ ਦੇ ਮੁਕਾਬਲੇ ਬਹੁਤ ਵਧੀਆ ਰਹੇ। ਉਨ੍ਹਾਂ ਕਿਹਾ ਕਿ ਲਗਾਤਾਰ ਮੈਚ ਖੇਡਣ ਨਾਲ ਸਾਰੇ ਖਿਡਾਰੀਆਂ ਦੀ ਖੇਡ ਵਿੱਚ ਕਾਫ਼ੀ ਸੁਧਾਰ ਦੇਖਣ ਨੂੰ ਮਿਲਿਆ ਹੈ। ਖੇਡ ਸਮਾਗਮ ’ਚ ਨਾਮਵਰ ਗਾਇਕ ਤੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੀ ਵਿੱਤ ਕਮੇਟੀ ਦੇ ਚੇਅਰਮੈਨ ਗਗਨ ਕੋਕਰੀ ਸਮੇਤ ਵਿਕਾਸ ਮਹਾਜਨ, ਵਿਕ੍ਰਾਂਤ ਸ਼ਰਮਾ, ਆਸਿਮ ਹਸਨ, ਸੰਜੀਵ ਕੁਮਾਰ ਅਤੇ ਤਰਨਜੀਤ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।