05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਰਾਜਬੀਰ ਸਿੰਘ ਬਣੇ ਪਿੰਡ ਫੋਲੜੀਵਾਲ ਦੇ ਨੰਬਰਦਾਰ

ਜਲੰਧਰ, 5 ਨਵੰਬਰ (ਸਟਾਫ ਰਿਪੋਰਟਰ)-ਜ਼ਿਲ੍ਹੇ ਦੀ ਤਹਿਸੀਲ ਜਲੰਧਰ-1 ਅਧੀਨ ਪੈਂਦੇ ਪਿੰਡ ਫੋਲੜੀਵਾਲ ਵਿਖੇ ਨੰਬਰਦਾਰ ਦੀ ਨਿਯੁਕਤੀ ਸਬੰਧੀ ਚੱਲ ਰਹੀ ਪ੍ਰਕਿਰਿਆ ਤਹਿਤ ਜ਼ਿਲ੍ਹਾ ਕੁਲੈਕਟਰ ਜਲੰਧਰ ਵਲੋਂ ਰਾਜਵੀਰ ਸਿੰਘ ਪੁੱਤਰ ਜਗਦੇਵ ਸਿੰਘ ਨੂੰ ਨਵਾਂ ਨੰਬਰਦਾਰ ਨਿਯੁਕਤ ਕਰਨ ਦੀ ਮੰਨਜ਼ੂਰੀ ਦਿੱਤੀ ਗਈ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਜਲੰਧਰ ਵਲੋਂ ਪਿਛਲੇ ਦਿਨੀਂ ਹੁਕਮ ਜਾਰੀ ਕੀਤੇ ਗਏ ਸਨ ।

Ad Position 21
No active advertisement
ਪਿੰਡ ਫੋਲੜੀਵਾਲ ਦੇ ਨੰਬਰਦਾਰ ਬਣਨ ’ਤੇ ਰਾਜਵੀਰ ਸਿੰਘ ਨੂੰ ਵਧਾਈ ਦਿੰਦੇ ਹੋਏ ਪਿੰਡ ਵਾਸੀ। ਅਜੀਤ ਤਸਵੀਰ 06-11-2026
ਜਲੰਧਰ, 5 ਨਵੰਬਰ (ਸਟਾਫ ਰਿਪੋਰਟਰ)-ਜ਼ਿਲ੍ਹੇ ਦੀ ਤਹਿਸੀਲ ਜਲੰਧਰ-1 ਅਧੀਨ ਪੈਂਦੇ ਪਿੰਡ ਫੋਲੜੀਵਾਲ ਵਿਖੇ ਨੰਬਰਦਾਰ ਦੀ ਨਿਯੁਕਤੀ ਸਬੰਧੀ ਚੱਲ ਰਹੀ ਪ੍ਰਕਿਰਿਆ ਤਹਿਤ ਜ਼ਿਲ੍ਹਾ ਕੁਲੈਕਟਰ ਜਲੰਧਰ ਵਲੋਂ ਰਾਜਵੀਰ ਸਿੰਘ ਪੁੱਤਰ ਜਗਦੇਵ ਸਿੰਘ ਨੂੰ ਨਵਾਂ ਨੰਬਰਦਾਰ ਨਿਯੁਕਤ ਕਰਨ ਦੀ ਮੰਨਜ਼ੂਰੀ ਦਿੱਤੀ ਗਈ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਜਲੰਧਰ ਵਲੋਂ ਪਿਛਲੇ ਦਿਨੀਂ ਹੁਕਮ ਜਾਰੀ ਕੀਤੇ ਗਏ ਸਨ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਵ-ਨਿਯੁਕਤ ਨੰਬਰਦਾਰ ਰਾਜਬੀਰ ਸਿੰਘ ਨੇ ਦੱਸਿਆ ਕਿ ਪਿੰਡ ਫੋਲੜੀਵਾਲ ਦੇ ਨੰਬਰਦਾਰ ਨਰਿੰਦਰ ਸਿੰਘ ਦੀ ਮੌਤ ਹੋ ਜਾਣ ਤੋਂ ਬਾਅਦ ਨਵੇਂ ਨੰਬਰਦਾਰ ਦੀ ਨਿਯੁਕਤੀ ਲਈ ਕਾਰਵਾਈ ਸ਼ੁਰੂ ਕੀਤੀ ਗਈ ਸੀ। ਇਸ ਅਹੁਦੇ ਲਈ ਪਿੰਡ ਦੇ ਵਸਨੀਕ ਰਾਜਵੀਰ ਸਿੰਘ ਸਮੇਤ ਹੋਰ ਦਾਅਵੇਦਾਰਾਂ ਦੇ ਨਾਮ ਵਿਚਾਰੇ ਗਏ । ਜਾਂਚ ਤੇ ਸਿਫ਼ਾਰਸ਼ਾਂ ਤੋਂ ਬਾਅਦ ਰਾਜਵੀਰ ਸਿੰਘ ਦੇ ਨਾਮ ਦੀ ਸਿਫ਼ਾਰਸ਼ ਕੀਤੀ ਗਈ, ਜਿਸ ਨੂੰ ਜ਼ਿਲ੍ਹਾ ਕੁਲੈਕਟਰ ਵਲੋਂ ਪ੍ਰਵਾਨਗੀ ਦਿੱਤੀ ਗਈ । ਇਸ ਮੌਕੇ ਸੁਖਵਿੰਦਰ ਸਿੰਘ ਸੁੱਖਾ ਫੋਲੜੀਵਾਲ ਸਰਪੰਚ, ਸੁਖਵੀਰ ਸਿੰਘ ਬਿੱਲਾ, ਅਵਤਾਰ ਸਿੰਘ ਟਿਵਾਣਾ ਕੋਟ ਕਲਾਂ, ਜਗਤਾਰ ਸਿੰਘ ਤੇ ਗੁਰਪ੍ਰੀਤ ਸਿੰਘ ਗੋਪੀ ਸਮੇਤ ਹੋਰਨਾਂ ਪਿੰਡ ਵਾਸੀਅਂ ਨੇ ਰਾਜਵੀਰ ਸਿੰਘ ਨੂੰ ਵਧਾਈਆਂ ਦਿੱਤੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਫੁੱਟਬਾਲ ਕਿਕਰਜ਼ ਅਕੈਡਮੀ ਦੀ ਪ੍ਰੀਮੀਅਰ ਯੂਥ ਫੁੱਟਬਾਲ ਲੀਗ ਦਾ ਤੀਜਾ ਗੇੜ ਸਮਾਪਤ ਅਗਲੀ ਖ਼ਬਰ ਸਮਾਜ ਸੇਵੀ ਮੰਨਾਂ ਸੈਣੀ ਵਲੋਂ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ 11000 ਰੁਪਏ ਨਕਦ ਰਾਸ਼ੀ ਦੀ ਸੇਵਾ ਕੀਤੀ
Ad Position 24