ਸਮਾਜ ਸੇਵੀ ਮੰਨਾਂ ਸੈਣੀ ਵਲੋਂ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ 11000 ਰੁਪਏ ਨਕਦ ਰਾਸ਼ੀ ਦੀ ਸੇਵਾ ਕੀਤੀ
ਮੰਡੀ ਲਾਧੂਕਾ, 5 ਨਵੰਬਰ (ਮਨਪ੍ਰੀਤ ਸਿੰਘ ਸੈਣੀ)-ਬਹੁਤ ਲੰਮੇ ਸਮੇਂ ਤੋਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਉੱਘੇ ਨੌਜਵਾਨ ਸਮਾਜ ਸੇਵੀ ਮੰਨੇ ਸੈਣੀ ਦੇ ਵਲੋਂ ਇਲਾਕੇ ਵਿਚ ਲੋੜਵੰਦ ਲੜਕੀਆਂ ਦੇ ਵਿਆਹਾਂ ਵਿਚ ਯੋਗਦਾਨ ਪਾਇਆ ਜਾ ਰਿਹਾ ਹੈ, ਇਸੇ ਤਹਿਤ ਅੱਜ ਮੰਨਾ ਸੈਣੀ ਵਲੋਂ ਆਪਣੇ ਇਲਾਕੇ ਦੇ ਪਿੰਡ ਚੱਕ ਹਮੀਦ ਸੈਦੇਕੀ ਦੇ ਵਸਨੀਕ ਸੁੱਚਾ ਸਿੰਘ ਦੀ ਲੜਕੀ ਦੇ ਵਿਆਹ ਲਈ 11000 ਰੁਪਏ ਦੀ ਨਗਦ ਸੇਵਾ ਕੀਤੀ ਗਈ। ਇਸ ਮੌਕੇ ਤੇ ਏਕਮ ਸਿੰਘ, ਅਤਰਿਸ ਸਿੰਘ, ਵਿਕਾਸ ਸਿੰਘ, ਬੱਬੂ ਸੈਣੀ, ਅਨਮੋਲ ਸਿੰਘ, ਬਾਗ਼ ਚੰਦ ਆਦਿ ਹਾਜ਼ਰ ਸਨ।
ਅਜੀਤ ਡੈਸਕ
06-11-2026