11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਪਰਾਲੀ ਨਾ ਸਾਡ਼ਨ ਵਾਲੇ ਪਿੰਡਾਂ ਦੇ ਬੱਚਿਆਂ ਨੂੰ ਮਿਲੀ ਮਾਹਿਰਾਂ ਦੀ ਕਰੀਅਰ ਸੇਧ

ਸੁਲਤਾਨਪੁਰ ਲੋਧੀ, 11 ਨਵੰਬਰ (ਨਰੇਸ਼ ਹੈਪੀ)-‘ਪਰਾਲੀ ਨੂੰ ਅੱਗ ਨਾ ਲਾਓ, ਬੱਚਿਆਂ ਦਾ ਸੁਨਹਿਰਾ ਭਵਿੱਖ ਬਣਾਓ’ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਉਪ ਮੰਡਲ ਪ੍ਰਸ਼ਾਸਨ, ਸੁਲਤਾਨਪੁਰ ਲੋਧੀ ਵਲੋਂ ਮਾਸਟਰ ਕਲਾਸਿਜ਼, ਪਟਿਆਲਾ ਦੇ ਸਹਿਯੋਗ ਨਾਲ ਬ੍ਰਿਟਿਸ਼ ਵਿਕਟੋਰੀਆ ਸਕੂਲ, ਸੁਲਤਾਨਪੁਰ ਲੋਧੀ ਵਿਖੇ ਮੁਫ਼ਤ ਕਰੀਅਰ ਕਾਊਂਸਲਿੰਗ ਅਤੇ ਗਾਈਡੈਂਸ ਸੈਸ਼ਨ ਕਰਵਾਇਆ ਗਿਆ। ਇਸ ਪਹਿਲਕਦਮੀ ਦਾ ਦੋਹਰਾ ਮਕਸਦ ਇਸ ਸੀਜ਼ਨ ਵਿਚ ਪਰਾਲੀ ਨੂੰ ਅੱਗ ਨਾ ਲਗਾ ਕੇ ਹਵਾ ਤੇ ਮਿੱਟੀ ਦੀ ਰਾਖੀ ਕਰਨ ਵਾਲੇ ਕਿਸਾਨ ਪਰਿਵਾਰਾਂ ਦਾ ਮਾਣ ਵਧਾਉਣਾ ਤੇ ਉਨ੍ਹਾਂ ਦੇ ਬੱਚਿਆਂ ਨੂੰ ਪਡ਼੍ਹਾਈ ਤੇ ਕਰੀਅਰ ਲਈ ਮਾਹਿਰਾਂ ਦੀ ਸਪੱਸ਼ਟ ਸੇਧ ਦੇਣਾ।

Ad Position 21
No active advertisement
ਸਮਾਗਮ ਦੌਰਾਨ ਹਾਜ਼ਰ ਐਸ ਡੀ ਐਮ ਜਸਜੀਤ ਸਿੰਘ, ਬ੍ਰਿਟਿਸ਼ ਵਿਕਟੋਰੀਆ ਸਕੂਲ ਦੇ ਐਮ ਡੀ ਅਰਸ਼ਦੀਪ ਸਿੰਘ, ਨਾਇਬ ਤਹਿਸੀਲਦਾਰ ਗੁਰਵਿੰਦਰ ਸਿੰਘ ਵਿਰਕ ,ਏਡੀਓ ਜਸਪਾਲ ਸਿੰਘ, ਏਈਓ ਪਰਮਿੰਦਰ ਕੁਮਾਰ ਤੇ ਹੋਰ ਸ਼ਖ਼ਸੀਅਤਾਂ। ਤਸਵੀਰ: ਲਾਡੀ ਸਟੂਡੀਓ 12-11-2026
ਸੁਲਤਾਨਪੁਰ ਲੋਧੀ, 11 ਨਵੰਬਰ (ਨਰੇਸ਼ ਹੈਪੀ)-‘ਪਰਾਲੀ ਨੂੰ ਅੱਗ ਨਾ ਲਾਓ, ਬੱਚਿਆਂ ਦਾ ਸੁਨਹਿਰਾ ਭਵਿੱਖ ਬਣਾਓ’ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਉਪ ਮੰਡਲ ਪ੍ਰਸ਼ਾਸਨ, ਸੁਲਤਾਨਪੁਰ ਲੋਧੀ ਵਲੋਂ ਮਾਸਟਰ ਕਲਾਸਿਜ਼, ਪਟਿਆਲਾ ਦੇ ਸਹਿਯੋਗ ਨਾਲ ਬ੍ਰਿਟਿਸ਼ ਵਿਕਟੋਰੀਆ ਸਕੂਲ, ਸੁਲਤਾਨਪੁਰ ਲੋਧੀ ਵਿਖੇ ਮੁਫ਼ਤ ਕਰੀਅਰ ਕਾਊਂਸਲਿੰਗ ਅਤੇ ਗਾਈਡੈਂਸ ਸੈਸ਼ਨ ਕਰਵਾਇਆ ਗਿਆ। ਇਸ ਪਹਿਲਕਦਮੀ ਦਾ ਦੋਹਰਾ ਮਕਸਦ ਇਸ ਸੀਜ਼ਨ ਵਿਚ ਪਰਾਲੀ ਨੂੰ ਅੱਗ ਨਾ ਲਗਾ ਕੇ ਹਵਾ ਤੇ ਮਿੱਟੀ ਦੀ ਰਾਖੀ ਕਰਨ ਵਾਲੇ ਕਿਸਾਨ ਪਰਿਵਾਰਾਂ ਦਾ ਮਾਣ ਵਧਾਉਣਾ ਤੇ ਉਨ੍ਹਾਂ ਦੇ ਬੱਚਿਆਂ ਨੂੰ ਪਡ਼੍ਹਾਈ ਤੇ ਕਰੀਅਰ ਲਈ ਮਾਹਿਰਾਂ ਦੀ ਸਪੱਸ਼ਟ ਸੇਧ ਦੇਣਾ। ਸਾਫ਼ ਹਵਾ ਚੁਣਨ ਵਾਲੇ ਪਿੰਡਾਂ ਦਾ ਸਨਮਾਨ ਸੈਸ਼ਨ ਵਿਚ ਉਨ੍ਹਾਂ ਪਿੰਡਾਂ ਦੇ 11ਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮਾਸਟਰ ਕਲਾਸਿਜ਼, ਪਟਿਆਲਾ ਦੇ ਮੁਖੀ ਗੁਰਸ਼ਰਨ ਸਿੰਘ ਨੇ ਹਿਊਮੈਨਿਟੀਜ਼/ਆਰਟਸ, ਕਾਮਰਸ, ਨਾਨ-ਮੈਡੀਕਲ ਤੇ ਮੈਡੀਕਲ ਸਟ੍ਰੀਮਾਂ ਨਾਲ ਜੁਡ਼ੇ ਸੁਨਹਿਰੀ ਮੌਕਿਆਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਨੈਸ਼ਨਲ ਲਾਅ ਯੂਨੀਵਰਸਿਟੀਆਂ ਰਾਹੀਂ ਕਾਨੂੰਨ ਦੇ ਖੇਤਰ ਵਿਚ ਕਰੀਅਰ ਅਤੇ ਕਾਮਨ ਯੂਨੀਵਰਸਿਟੀ ਐਂਟਰੈਂਸ ਟੈੱਸਟ ਰਾਹੀਂ ਦਿੱਲੀ ਯੂਨੀਵਰਸਿਟੀ ਅਤੇ ਹੈਦਰਾਬਾਦ ਯੂਨੀਵਰਸਿਟੀ ਵਰਗੀਆਂ ਦੇਸ਼ ਦੀਆਂ ਸਿਰਮੌਰ ਯੂਨੀਵਰਸਿਟੀਆਂ ਵਿਚ ਦਾਖ਼ਲੇ ਬਾਰੇ ਜਾਣਕਾਰੀ ਦਿੱਤੀ। ਨੀਟ ਤੇ ਜੇ.ਈ.ਈ. ਤੋਂ ਇਲਾਵਾ ਬੈਚਲਰ ਆਫ਼ ਵੈਟਰਨਰੀ ਸਾਇੰਸ ਅਤੇ ਬੀ.ਐਸ.ਸੀ. ਹਾਰਟੀਕਲਚਰ ਵਰਗੇ ਕੋਰਸਾਂ ’ਤੇ ਖ਼ਾਸ ਜ਼ੋਰ ਦਿੱਤਾ ਗਿਆ, ਜਿਨ੍ਹਾਂ ਰਾਹੀਂ ਖੇਤੀਬਾਡ਼ੀ ਵਿਕਾਸ ਅਫ਼ਸਰ, ਬਾਗਬਾਨੀ ਵਿਕਾਸ ਅਫ਼ਸਰ ਅਤੇ ਵੈਟਰਨਰੀ ਅਫ਼ਸਰ ਵਰਗੀਆਂ ਸਰਕਾਰੀ ਅਸਾਮੀਆਂ ਤੱਕ ਪਹੁੰਚਿਆ ਜਾ ਸਕਦਾ ਹੈ। ਮੈਡਮ ਸਿਮਰਨ ਛਾਬਡ਼ਾ ਨੇ ਕਾਨੂੰਨ ਦੀਆਂ ਦਾਖ਼ਲਾ ਪ੍ਰੀਖਿਆਵਾਂ ਬਾਰੇ ਡੂੰਘਾਈ ਨਾਲ ਦੱਸਿਆ ਅਤੇ ਸਵੈ-ਪ੍ਰੇਰਨਾ ਬਾਰੇ ਗੱਲ ਕੀਤੀ। ਵਨ-ਟੂ-ਵਨ ਸੈਸ਼ਨ ਵਿਚ ਮੈਡਮ ਜਪਨਿਧ ਕੌਰ ਅਤੇ ਮੈਡਮ ਸਿਮਰਨ ਛਾਬਡ਼ਾ ਨੇ ਹਰ ਵਿਦਿਆਰਥੀ ਦੇ ਨਿੱਜੀ ਸਵਾਲ ਸੁਣ ਕੇ ਉਸ ਅਨੁਸਾਰ ਮਾਰਗ ਦਰਸ਼ਨ ਕੀਤਾ। ਐਸ.ਡੀ.ਐਮ ਜਸਜੀਤ ਸਿੰਘ ਵਲੋਂ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ, ਵੱਡੇ ਸੁਪਨੇ ਦੇਖਣ ਅਤੇ ਉੱਤਮਤਾ ਲਈ ਯਤਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬ੍ਰਿਟਿਸ਼ ਵਿਕਟੋਰੀਆ ਸਕੂਲ ਦੇ ਐਮ ਡੀ ਅਰਸ਼ਦੀਪ ਸਿੰਘ, ਨਾਇਬ ਤਹਿਸੀਲਦਾਰ ਗੁਰਵਿੰਦਰ ਸਿੰਘ ਵਿਰਕ, ਏਡੀਓ ਡਾਕਟਰ ਜਸਪਾਲ ਸਿੰਘ, ਏਈਓ ਪਰਵਿੰਦਰ ਸਿੰਘ, ਪ੍ਰਿੰਸੀਪਲ ਸੁਨੀਤਾ ਸਭਰਵਾਲ ਆਦਿ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਯੁਵਾ ਮੋਰਚਾ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਭੁਲੱਥ ਦੇ ਮੇਨ ਬਾਜ਼ਾਰ ’ਚ ਸੀਵਰੇਜ ਦੀ ਲੀਕੇਜ ਬਣੀ ਦੁਕਾਨਦਾਰਾਂ ਲਈ ਵੱਡੀ ਮੁਸੀਬਤ
Ad Position 24