12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

14ਵੀਂ ਵਾਰ ਮੁਡ਼ ਰਾਕੇਸ਼ ਧੀਰ ਦੇ ਸਿਰ ਸਜਿਆ ਐੱਸ.ਡੀ. ਸਭਾ ਦੀ ਪ੍ਰਧਾਨਗੀ ਦਾ ਤਾਜ

ਸੁਲਤਾਨਪੁਰ ਲੋਧੀ, 12 ਨਵੰਬਰ (ਨਰੇਸ਼ ਹੈਪੀ)-ਪ੍ਰਸਿੱਧ ਸਨਾਤਨ ਧਰਮ ਸਭਾ (ਐਸ. ਡੀ.

Ad Position 21
No active advertisement
ਅਜੀਤ ਡੈਸਕ 13-11-2026
ਸੁਲਤਾਨਪੁਰ ਲੋਧੀ, 12 ਨਵੰਬਰ (ਨਰੇਸ਼ ਹੈਪੀ)-ਪ੍ਰਸਿੱਧ ਸਨਾਤਨ ਧਰਮ ਸਭਾ (ਐਸ.ਡੀ.ਸਭਾ), ਸੁਲਤਾਨਪੁਰ ਲੋਧੀ ਦੀ ਪ੍ਰਧਾਨਗੀ ਦਾ ਤਾਜ ਇੱਕ ਵਾਰ ਫਿਰ ਰਾਕੇਸ਼ ਧੀਰ ਦੇ ਸਿਰ ਸਜ ਗਿਆ ਹੈ। ਸਭਾ ਦੇ ਸਮੂਹ ਮੈਂਬਰਾਂ ਨੇ ਉਨ੍ਹਾਂ ਦੀਆਂ ਲੰਬੀਆਂ, ਨਿਰੰਤਰ ਅਤੇ ਸ਼ਲਾਘਾਯੋਗ ਸੇਵਾਵਾਂ ਨੂੰ ਦੇਖਦਿਆਂ 14ਵੀਂ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣ ਕੇ ਉਨ੍ਹਾਂ ’ਤੇ ਮੁਡ਼ ਭਰੋਸਾ ਪ੍ਰਗਟਾਇਆ ਹੈ। ਇੱਥੇ ਇਹ ਵਰਨਣਯੋਗ ਹੈ ਕਿ ਕਿਸੇ ਹੋਰ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਨਾ ਕੀਤੇ ਜਾਣ ਕਾਰਨ ਇਹ ਚੋਣ ਪੂਰੀ ਤਰ੍ਹਾਂ ਨਿਰਵਿਰੋਧ ਰਹੀ। ਇਸ ਸਬੰਧੀ ਅੱਜ ਸਥਾਨਕ ਐੱਸ.ਡੀ. ਕਾਲਜ ਫ਼ਾਰ ਵੋਮੈਨ ਵਿਖੇ ਚੋਣ ਪ੍ਰਕਿਰਿਆ ਕਰਵਾਈ ਗਈ। ਚੋਣ ਦੌਰਾਨ ਰਿਟਰਨਿੰਗ ਅਫ਼ਸਰ ਬਲਦੇਵ ਰਾਜ ਵਧਵਾ ਨੇ ਸਮੂਹ ਮੈਂਬਰਾਂ ਦੀ ਸਰਬਸੰਮਤੀ ਅਤੇ ਕਿਸੇ ਹੋਰ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਨਾ ਕੀਤੇ ਜਾਣ ਦੇ ਮੱਦੇਨਜ਼ਰ ਰਾਕੇਸ਼ ਧੀਰ ਨੂੰ ਐੱਸ.ਡੀ. ਸਭਾ ਦਾ ਨਿਰਵਿਰੋਧ ਪ੍ਰਧਾਨ ਚੁਣੇ ਜਾਣ ਦਾ ਰਸਮੀ ਐਲਾਨ ਕੀਤਾ। ਚੋਣ ਦੇ ਐਲਾਨ ਤੋਂ ਬਾਅਦ ਸਭਾ ਦੇ ਮੈਂਬਰਾਂ ਵਿਚ ਖ਼ੁਸ਼ੀ ਦੀ ਲਹਿਰ ਦੌਡ਼ ਗਈ। ਮੈਂਬਰਾਂ ਨੇ ਰਾਕੇਸ਼ ਧੀਰ ਦਾ ਮੂੰਹ ਮਿੱਠਾ ਕਰਵਾਇਆ, ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਅਗਵਾਈ ਵਿਚ ਸੰਸਥਾ ਦੀਆਂ ਗਤੀਵਿਧੀਆਂ ਨੂੰ ਹੋਰ ਬੁਲੰਦੀਆਂ ਤੱਕ ਲਿਜਾਣ ਦਾ ਸੰਕਲਪ ਪ੍ਰਗਟਾਇਆ। ਇਸ ਮੌਕੇ ਸਮੂਹ ਸਾਥੀਆਂ ਦਾ ਧੰਨਵਾਦ ਕਰਦਿਆਂ ਰਾਕੇਸ਼ ਧੀਰ ਨੇ ਕਿਹਾ ਕਿ ਉਹ ਐੱਸ.ਡੀ. ਸਭਾ ਦੇ ਸਮੂਹ ਮੈਂਬਰਾਂ ਦੇ ਦਿਲੋਂ ਰਿਣੀ ਹਨ, ਜਿਨ੍ਹਾਂ ਨੇ ਲਗਾਤਾਰ 39 ਸਾਲਾਂ ਤੋਂ ਉਨ੍ਹਾਂ ’ਤੇ ਵਿਸ਼ਵਾਸ ਪ੍ਰਗਟਾਉਂਦਿਆਂ 14ਵੀਂ ਵਾਰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਰਾਕੇਸ਼ ਧੀਰ ਨੇ ਆਪਣੇ ਨਵੇਂ ਕਾਰਜਕਾਲ ਦੀਆਂ ਤਰਜੀਹਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਐੱਸ.ਡੀ. ਸਭਾ ਦਾ ਅਗਲਾ ਵੱਡਾ ਟੀਚਾ ਐੱਸ.ਡੀ. ਚੈਰੀਟੇਬਲ ਹਸਪਤਾਲ ਨੂੰ ਹੋਰ ਆਧੁਨਿਕ ਅਤੇ ਸਹੂਲਤਾਂ ਭਰਪੂਰ ਬਣਾਉਣਾ ਹੈ। ਉਨ੍ਹਾਂ ਇਸ ਮੌਕੇ ਸਮੂਹ ਮੈਂਬਰਾਂ, ਸਹਿਯੋਗੀਆਂ ਅਤੇ ਮੀਡੀਆ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ। ਇਸ ਮੌਕੇ ਪੈਟਰਨ ਅਮਰ ਚੰਦ ਧੀਰ, ਜਨਰਲ ਸਕੱਤਰ ਮੁਕੇਸ਼ ਪਸਰੀਚਾ, ਮੈਨੇਜਰ ਉਮਾ ਦੱਤ ਸ਼ਰਮਾ, ਖ਼ਜ਼ਾਨਚੀ ਸ਼ਸ਼ੀਕਾਂਤ ਚੋਪਡ਼ਾ, ਬਲਦੇਵ ਕਿਸ਼ਨ ਸੂਦ, ਵਿਜੇ ਧੀਰ, ਨਰੇਸ਼ ਅਰੋਡ਼ਾ, ਦਿਨੇਸ਼ ਧੀਰ, ਅਸ਼ੋਕ ਧੀਰ, ਬਲਦੇਵ ਰਾਜ ਵਧਵਾ, ਕਰਨ ਧੀਰ, ਕਾਨਵ ਧੀਰ, ਅਸ਼ੋਕ ਗੁਜਰਾਲ, ਮਾਸਟਰ ਰਵਿੰਦਰ ਠਾਕੁਰ, ਰਚਿਤ ਕੋਛਡ਼, ਮਿੰਟੂ ਥਿੰਦ, ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ, ਪ੍ਰਿੰਸੀਪਲ ਕਰਨਜੀਤ ਸਿੰਘ, ਨੀਤੂ, ਰਜੀਵ ਸ਼ਰਮਾ ਅਤੇ ਸ਼ਕਤੀ ਸ਼ਰਮਾ ਸਮੇਤ ਸਭਾ ਦੇ ਹੋਰ ਮੈਂਬਰ ਅਤੇ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਰਾ ਤੇ ਭਰਜਾਈ ਨਾਲ ਕੁੱਟਮਾਰ ਕਰਨ ਦੇ ਦੋਸ਼ ’ਚ ਪਤੀ-ਪਤਨੀ ਨਾਮਜ਼ਦ ਅਗਲੀ ਖ਼ਬਰ ਕਤਲ ਕੇਸ ’ ਚ ਲੋੜੀਂਦੇ ਦੋ ਵਿਅਕਤੀ ਕਾਬੂ ਵਾਰਦਾਤ ’ਚ ਵਰਤੀ ਰਾਡ ਤੇ ਦਾਤਰ ਬਰਾਮਦ
Ad Position 24