ਕਪੂਰਥਲਾ, 17 ਨਵੰਬਰ (ਅਮਰਜੀਤ ਕੋਮਲ)-ਭਗਵਾਨ ਬਿਰਸਾ ਮੁੰਡਾ ਦੀ 151ਵੀਂ ਜਯੰਤੀ ’ਤੇ ਜਨਜਾਤੀ ਗੌਰਵ ਦਿਵਸ ਆਰ.ਸੀ.ਐਫ. ਦੀ ਪੱਛਮੀ ਕਲੋਨੀ ਸਥਿਤ ਵਰਕਰਜ਼ ਕਲੱਬ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਹੋਏ ਸਮਾਗਮ ’ਚ ਆਰ.ਸੀ.ਐਫ. ਦੇ ਜਨਰਲ ਮੈਨੇਜਰ ਅਜੈ ਨੰਦਨ ਮੁੱਖ ਮਹਿਮਾਨ ਵਜੋਂ ਤੇ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਰਾਮ ਰਤਨ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਤੇ ਸਮਾਗਮ ਦੀ ਪ੍ਰਧਾਨਗੀ ਸ੍ਰੀਮਤੀ ਬਿਬਿਆਨਾ ਇੱਕਾ ਨੇ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਅਜੈ ਨੰਦਨ ਨੇ ਭਗਵਾਨ ਬਿਰਸਾ ਮੁੰਡਾ ਦੇ ਜੀਵਨ ਸੰਘਰਸ਼, ਤਿਆਗ, ਦੇਸ਼ ਤੇ ਸਮਾਜ ਦੀ ਭਲਾਈ ਲਈ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਬਾਰੇ ਵਿਸਥਾਰ ਪੂਰਵਕ ਯੋਗਦਾਨ ਪਾਇਆ। ਸਮਾਗਮ ਵਿਚ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਡਾ. ਰਾਮ ਰਤਨ ਨੇ ਜਨਜਾਤੀ, ਸਮਾਜ ਦੇ ਸੰਘਰਸ਼। ਉਨ੍ਹਾਂ ਦੀਆਂ ਸ਼ਾਨਦਾਰ ਪਰੰਪਰਾਵਾਂ ਤੇ ਰਾਸ਼ਟਰ ਪ੍ਰਤੀ ਉਨ੍ਹਾਂ ਦੇ ਸਮਰਪਣ ਯੋਗਦਾਨ ਬਾਰੇ ਚਰਚਾ ਕੀਤੀ। ਸਮਾਗਮ ’ਚ ਜਨਜਾਤੀ ਲੋਕ ਗੀਤਾਂ, ਰਿਵਾਇਤੀ ਨਾਚਾਂ ਤੇ ਸ਼ਾਨਦਾਰ ਸਭਿਆਚਾਰਕ ਪੇਸ਼ਕਾਰੀਆਂ ਸਮਾਗਮ ਦਾ ਮੁੱਖ ਆਕਰਸ਼ਨ ਰਹੀਆਂ, ਜਨਰਲ ਮੈਨੇਜਰ ਅਜੈ ਨੰਦਨ ਨੇ ਜਨਜਾਤੀ ਦੇ ਨੌਜਵਾਨ ਕਲਾਕਾਰਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ 25 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਪ੍ਰਦਾਨ ਕੀਤੀ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਸੰਗਠਨ ਦੀ ਸਕੱਤਰ ਬਿਮਲਾ ਪ੍ਰਭਾ ਬਾਰਲਾ ਨੇ ਕੀਤੀ। ਸਮਾਗਮ ਵਿਚ ਮਹਿਲਾ ਕਲਿਆਣ ਸੰਗਠਨ ਦੀ ਪ੍ਰਧਾਨ ਨਵਿਤਾ ਨੰਦਨ, ਪ੍ਰਿੰਸੀਪਲ ਚੀਫ਼ ਮਕੈਨੀਕਲ ਇੰਜੀਨੀਅਰ ਰਵੀ ਕੁਮਾਰ, ਪ੍ਰਿੰਸੀਪਲ ਚੀਫ਼ ਇਲੈਕਟ੍ਰੀਕਲ ਇੰਜੀਨੀਅਰ ਬਲਦੇਵ ਰਾਜ, ਡਿਪਟੀ ਜਨਰਲ ਮੈਨੇਜਰ ਅਮਨ ਕੁਮਾਰ, ਐਸ.ਸੀ.ਐਸ.ਟੀ. ਐਸੋਸੀਏਸ਼ਨ ਦੇ ਜ਼ੋਨਲ ਕਾਰਜਕਾਰੀ ਪ੍ਰਧਾਨ ਸੋਹਨ ਬੈਠਾ, ਕੰਚਨ ਕੰਦੂਲਨਾ, ਮਨੀਸ਼ਾ ਮਿੰਜ, ਸੁੰਦਰ ਸਿੰਘ ਮੁਰਮੂ, ਬੀਰ ਸਿੰਘ ਤੇ ਅਜੈ ਬੇਕ ਆਦਿ ਹਾਜ਼ਰ ਸਨ।
ਭਗਵਾਨ ਬਿਰਸਾ ਮੁੰਡਾ ਦਾ ਜੀਵਨ ਸਾਡੇ ਸਾਰਿਆਂ ਲਈ ਪ੍ਰੇਰਨਾ ਦਾ ਸਰੋਤ ਹੈ-ਅਜੈ ਨੰਦਨ
ਕਪੂਰਥਲਾ, 17 ਨਵੰਬਰ (ਅਮਰਜੀਤ ਕੋਮਲ)-ਭਗਵਾਨ ਬਿਰਸਾ ਮੁੰਡਾ ਦੀ 151ਵੀਂ ਜਯੰਤੀ ’ਤੇ ਜਨਜਾਤੀ ਗੌਰਵ ਦਿਵਸ ਆਰ. ਸੀ.
ਅਜੀਤ ਡੈਸਕ
18-11-2026