21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਫਗਵਾਡ਼ਾ ਤੋਂ ਸਜਾਇਆ ਨਗਰ ਕੀਰਤਨ

ਫਗਵਾਡ਼ਾ, 21 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 557 ਵੇ ਪ੍ਰਕਾਸ਼ ਦਿਹਾਡ਼ੇ ਮੌਕੇ ਫਗਵਾਡ਼ਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਿੰਮਾਂ ਵਾਲੀ ਰੋਡ ਤੋ ਨਗਰ ਕੀਰਤਨ ਸਜਾਇਆ ਗਿਆ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਤ ਤੋਂ ਆਰੰਭ ਹੋ ਕੇ ਰਾਮਗਡ਼੍ਹੀਆ ਗੁਰਦੁਆਰਾ ਰੋਡ, ਗਊਸ਼ਾਲਾ ਰੋਡ, ਬਾਂਸਾ ਬਾਜ਼ਾਰ, ਗਾਂਧੀ ਚੌਕ, ਗੁਡ਼ ਮੰਡੀ ਚੌਕ, ਭਾਂਡਿਆਂ ਵਾਲਾ ਬਾਜ਼ਾਰ, ਲੋਹਾ ਮੰਡੀ, ਰੇਲਵੇ ਰੋਡ, ਗੁਰਦੁਆਰਾ ਅਕਾਲੀਆ, ਛੱਤੀ ਖੂਹ, ਸਰਾਏ ਰੋਡ, ਸਿਨੇਮਾ ਰੋਡ, ਭੋਗਲ ਪੈਟਰੋਲ ਪੰਪ, ਹੁਸ਼ਿਆਰਪੁਰ ਰੋਡ, ਫੁੱਲ ਵਾਲਾ ਚੌਂਕ, ਟੂਟੀਆਂ ਵਾਲਾ ਚੌਂਕ, ਟੂਟੀਆਂ ਵਾਲਾ ਗੁਰਦੁਆਰਾ, ਮੁਹੱਲਾ ਸ੍ਰੀ ਗੁਰੂ ਅਰਜਨ ਪੁਰਾ ਤੋਂ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ ।

Ad Position 21
No active advertisement
ਅਜੀਤ ਡੈਸਕ 22-11-2026
ਫਗਵਾਡ਼ਾ, 21 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 557 ਵੇ ਪ੍ਰਕਾਸ਼ ਦਿਹਾਡ਼ੇ ਮੌਕੇ ਫਗਵਾਡ਼ਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਿੰਮਾਂ ਵਾਲੀ ਰੋਡ ਤੋ ਨਗਰ ਕੀਰਤਨ ਸਜਾਇਆ ਗਿਆ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਤ ਤੋਂ ਆਰੰਭ ਹੋ ਕੇ ਰਾਮਗਡ਼੍ਹੀਆ ਗੁਰਦੁਆਰਾ ਰੋਡ, ਗਊਸ਼ਾਲਾ ਰੋਡ, ਬਾਂਸਾ ਬਾਜ਼ਾਰ, ਗਾਂਧੀ ਚੌਕ, ਗੁਡ਼ ਮੰਡੀ ਚੌਕ, ਭਾਂਡਿਆਂ ਵਾਲਾ ਬਾਜ਼ਾਰ, ਲੋਹਾ ਮੰਡੀ, ਰੇਲਵੇ ਰੋਡ, ਗੁਰਦੁਆਰਾ ਅਕਾਲੀਆ, ਛੱਤੀ ਖੂਹ, ਸਰਾਏ ਰੋਡ, ਸਿਨੇਮਾ ਰੋਡ, ਭੋਗਲ ਪੈਟਰੋਲ ਪੰਪ, ਹੁਸ਼ਿਆਰਪੁਰ ਰੋਡ, ਫੁੱਲ ਵਾਲਾ ਚੌਂਕ, ਟੂਟੀਆਂ ਵਾਲਾ ਚੌਂਕ, ਟੂਟੀਆਂ ਵਾਲਾ ਗੁਰਦੁਆਰਾ, ਮੁਹੱਲਾ ਸ੍ਰੀ ਗੁਰੂ ਅਰਜਨ ਪੁਰਾ ਤੋਂ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ । ਇਸ ਨਗਰ ਕੀਰਤਨ ਵਿਚ ਵੱਖ ਵੱਖ ਸਕੂਲੀ ਬੱਚੇ, ਬੈਂਡ ਪਾਰਟੀਆਂ ਅਤੇ ਗਤਕਾ ਪਾਰਟੀ ਨੇ ਸ਼ਮੂਲੀਅਤ ਕੀਤੀ । ਨਗਰ ਕੀਰਤਨ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ । ਥਾਂ ਥਾਂ ਤੇ ਨਗਰ ਕੀਰਤਨ ਵਿਚ ਹਾਜ਼ਰ ਸੰਗਤਾਂ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਦੇ ਲੰਗਰ ਲਗਾਏ ਗਏ । ਇਸ ਨਗਰ ਕੀਰਤਨ ਵਿਚ ਪ੍ਰਬੰਧਕਾਂ ਵੱਲੋਂ ਪੁੱਜੇ ਹੋਏ ਲੀਡਰ ਸਾਹਿਬਾਨਾਂ ਦਾ ਮੋਹਨ ਸਿੰਘ ਗਾਧੀ ਪ੍ਰਧਾਨ ਅਤੇ ਸਮੂਹ ਪ੍ਰਬੰਧਕ ਕਮੇਟੀ ਵਲੋਂ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ । ਪੁਲਿਸ ਵੱਲੋਂ ਨਗਰ ਕੀਰਤਨ ਦੌਰਾਨ ਸਲਾਮੀ ਦੀ ਦਿੱਤੀ ਗਈ । ਐਸ ਪੀ ਫਗਵਾਡ਼ਾ ਵੱਲੋਂ ਨਗਰ ਕੀਰਤਨ ਦੇ ਰੂਟ ਸਬੰਧੀ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ । ਸਟੇਜ ਸਕੱਤਰ ਦੀ ਸੇਵਾ ਧਾਰਮਿਕ ਆਗੂ ਸਤਨਾਮ ਸਿੰਘ ਅਰਸ਼ੀ ਵਲੋਂ ਅਦਾ ਕੀਤੀ ਗਈ। ਇਸ ਮੌਕੇ ਤੇ ਸੰਤ ਪਰਮੇਸ਼ਰ ਸਿੰਘ ਭੋਗਪੁਰ ਵਾਲੇ, ਸੰਤ ਜਸਵਿੰਦਰਪਾਲ ਪੰਡਵਾ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਥ, ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ, ਮੈਂਬਰ ਪਾਰਲੀਮੈਂਟ ਡਾ: ਰਾਜ ਕੁਮਾਰ ਚੱਬੇਵਾਲ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਪ੍ਰੋਫੈਸਰ ਜਸਵੰਤ ਸਿੰਘ ਗੰਡਮ, ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ, ਐਡਵੋਕੇਟ ਜਰਨੈਲ ਸਿੰਘ ਵਾਹਦ ਸਾਬਕਾ ਚੇਅਰਮੈਨ, ਰਣਜੀਤ ਸਿੰਘ ਖੁਰਾਣਾ ਹਲਕਾ ਇੰਚਾਰਜ ਸ਼ਹਿਰੀ ਸ਼੍ਰੋਮਣੀ ਅਕਾਲੀ ਦਲ, ਰਜਿੰਦਰ ਸਿੰਘ ਚੰਦੀ ਦਿਹਾਤੀ ਹਲਕਾ ਇੰਚਾਰਜ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਵਿਜੈ ਸਾਂਪਲਾ ਸਾਬਕਾ ਕੇਂਦਰੀ ਮੰਤਰੀ, ਮੈਨੇਜਰ ਨਰਿੰਦਰ ਸਿੰਘ ਸੁਖਚੈਨਆਣਾ ਸਾਹਿਬ, ਮੈਡਮ ਅਨੀਤਾ ਸੋਮ ਪ੍ਰਕਾਸ਼, ਮੇਅਰ ਰਾਮਪਾਲ ਉੱਪਲ, ਅਵਤਾਰ ਸਿੰਘ ਭੁੰਗਰਨੀ ਸੂਬਾਈ ਅਕਾਲੀ ਆਗੂ, ਬਲਜਿੰਦਰ ਸਿੰਘ ਠੇਕੇਦਾਰ ਸੂਬਾਈ ਅਕਾਲੀ ਆਗੂ, ਧਾਰਮਿਕ ਆਗੂ ਮੋਹਨ ਸਿੰਘ ਸਾਈਂ, ਸਤਵੀਰ ਸਿੰਘ ਵਾਲੀਆ, ਬਲਜੀਤ ਸਿੰਘ ਵਾਲੀਆ, ਹਰਵਿੰਦਰ ਸਿੰਘ ਲਵਲੀ ਵਾਲੀਆ, ਸਤਨਾਮ ਸਿੰਘ ਅਰਸ਼ੀ, ਦਲਜੀਤ ਰਾਜੂ ਦਰਵੇਸ਼ ਪਿੰਡ, ਜਤਿੰਦਰਪਾਲ ਸਿੰਘ ਪਲਾਹੀ, ਗੁਰਦੀਪ ਸਿੰਘ ਖੇਡ਼ਾ, ਕੁਲਵਿੰਦਰ ਸਿੰਘ ਕਿੰਦਾ, ਅੰਮ੍ਰਿਤਪਾਲ ਸਿੰਘ ਖੁਰਮਪੁਰ, ਮਾਸਟਰ ਹਰਭਜਨ ਸਿੰਘ ਬਲਾਲੋਂ ਸੂਬਾਈ ਬਸਪਾ ਆਗੂ, ਮਾਸਟਰ ਹਰਭਜਨ ਸਿੰਘ ਭੁੱਲਾਰਾਈ, ਵਰਿੰਦਰ ਸਿੰਘ ਕੰਬੋਜ, ਜਸਵਿੰਦਰ ਸਿੰਘ ਭਗਤਪੁਰਾ, ਸਤਵੀਰ ਸਿੰਘ ਵਾਲੀਆ, ਜਸਪਾਲ ਸਿੰਘ, ਕੇ. ਕੇ. ਸਰਦਾਨਾ, ਜੋਗਾ ਸਿੰਘ ਢੱਡੇ, ਬਹਾਦਰ ਸਿੰਘ ਸੰਗਤਪੁਰ, ਸਤਵਿੰਦਰ ਸਿੰਘ ਘੁੰਮਣ, ਤਜਿੰਦਰ ਸਿੰਘ ਬਾਵਾ, ਅਨੁਰਾਗ ਮਾਨਖੰਡ ਚੇਅਰਮੈਨ, ਦਵਿੰਦਰ ਕੁਲਥਮ, ਆਸ਼ੂ ਸਾਂਪਲਾ, ਗੁਰਮੁਖ ਸਿੰਘ, ਮੋਹਨ ਸਿੰਘ ਗਾਧੀ, ਪਰਮਜੀਤ ਸਿੰਘ ਖੁਰਾਣਾ, ਅਜੀਤ ਸਿੰਘ ਵਾਲੀਆ, ਵਿੱਕੀ ਵਾਲੀਆ, ਗੁਰਮੀਤ ਸਿੰਘ ਰਾਵਲਪਿੰਡੀ, ਸਰਬਰ ਗੁਲਾਮ ਸੱਬਾ, ਬੰਟੀ ਵਾਲੀਆ, ਗੁਰਜੀਤ ਪਾਲ ਵਾਲੀਆ, ਪਰਮਜੀਤ ਕੌਰ ਕੰਬੋਜ ਸਾਬਕਾ ਕੌਂਸਲਰ, ਸਰਬਜੀਤ ਕੌਰ ਸਾਬਕਾ ਕੌਂਸਲਰ, ਸ਼ਿੰਗਾਰਾ ਸਿੰਘ, ਗੁਰਪ੍ਰੀਤ ਸਿੰਘ ਕੌਲਸਰ, ਗੁਰਬਖ਼ਸ਼ ਸਿੰਘ ਅਠੌਲੀ, ਸੁਖਵਿੰਦਰ ਸਿੰਘ ਸ਼ੇਰਗਿੱਲ, ਹਰਜੀਤ ਸਿੰਘ ਕਿੰਨਡ਼ਾ, ਸਰੂਪ ਸਿੰਘ , ਸੰਜੂ ਚੈਲ, ਬੱਲੂ ਵਾਲੀਆ, ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 557 ਵੇਂ ਪ੍ਰਕਾਸ਼ ਪੁਰਬ ਦੇ ਸ਼ਾਨਦਾਰ ਸਮਾਗਮਾਂ ਲਈ ਸੁਲਤਾਨਪੁਰ ਲੋਧੀ ਪੂਰੀ ਤਰ੍ਹਾਂ ਤਿਆਰ ਅਗਲੀ ਖ਼ਬਰ 557 ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਮੁਕੰਮਲ
Ad Position 24