ਅੱਜ ਸ਼ਰਧਾ ਮਨਾਇਆ ਜਾਵੇਗਾ ਮਾਤਾ ਤੁਲਸੀ ਜੀ ਦਾ ਪਵਿੱਤਰ ਵਿਆਹ ਸਮਾਗਮ
ਭੁਲੱਥ, 21 ਨਵੰਬਰ (ਮਨਜੀਤ ਸਿੰਘ ਰਤਨ)-ਸਤਿਯਵਤੀ ਸੁੱਖਦਾਨੀ ਮਾਤਾ ਤੁਲਸੀ ਜੀ ਦੇ ਪਵਿੱਤਰ ਵਿਆਹ ਦਾ ਤਿਉਹਾਰ ਹਰ ਸਾਲ ਭਗਵਤੀ ਮਾਤਾ ਦੇ ਸ਼ਰਧਾਲੂਆਂ ਵਲੋਂ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸੇ ਲਡ਼ੀ ਤਹਿਤ ਸ੍ਰੀ ਰਾਧੇ ਸ਼ਿਆਮ ਮੰਦਰ ਪ੍ਰਬੰਧਕ ਕਮੇਟੀ ਭੁਲੱਥ ਵਲੋਂ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ 22 ਨਵੰਬਰ ਨੂੰ ਮਾਤਾ ਤੁਲਸੀ ਜੀ ਦਾ ਪਵਿੱਤਰ ਵਿਆਹ ਸਮਾਗਮ ਸ਼ਰਧਾ ਭਾਵਨਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।
ਭੁਲੱਥ, 21 ਨਵੰਬਰ (ਮਨਜੀਤ ਸਿੰਘ ਰਤਨ)-ਸਤਿਯਵਤੀ ਸੁੱਖਦਾਨੀ ਮਾਤਾ ਤੁਲਸੀ ਜੀ ਦੇ ਪਵਿੱਤਰ ਵਿਆਹ ਦਾ ਤਿਉਹਾਰ ਹਰ ਸਾਲ ਭਗਵਤੀ ਮਾਤਾ ਦੇ ਸ਼ਰਧਾਲੂਆਂ ਵਲੋਂ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸੇ ਲਡ਼ੀ ਤਹਿਤ ਸ੍ਰੀ ਰਾਧੇ ਸ਼ਿਆਮ ਮੰਦਰ ਪ੍ਰਬੰਧਕ ਕਮੇਟੀ ਭੁਲੱਥ ਵਲੋਂ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ 22 ਨਵੰਬਰ ਨੂੰ ਮਾਤਾ ਤੁਲਸੀ ਜੀ ਦਾ ਪਵਿੱਤਰ ਵਿਆਹ ਸਮਾਗਮ ਸ਼ਰਧਾ ਭਾਵਨਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਮੰਦਰ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਤੇ ਸਮਾਜ ਸੇਵਕ ਮਾਸਟਰ ਕੰਵਲਜੀਤ ਮੰਨਣ ਨੇ ਦੱਸਿਆ ਕਿ ਸਮਾਗਮ ਦੇ ਸੰਬੰਧ ਵਿਚ ਅੱਜ ਦੁਪਹਿਰ 3 ਵਜੇ ਸ੍ਰੀ ਰਾਮ ਦਰਬਾਰ ਹਨੂੰਮਾਨ ਮੰਦਰ ਭੁਲੱਥ ਤੋਂ ਜੈਕਾਰਿਆਂ ਦੀ ਗੂੰਜ ਤੇ ਬੈਂਡ-ਬਾਜਿਆਂ ਨਾਲ ਮਾਤਾ ਤੁਲਸੀ ਜੀ ਦੀ ਬਰਾਤ ਸਜਾਈ ਜਾਵੇਗੀ। ਬਰਾਤ ਨਗਰ ਦੀ ਪਰਿਕਰਮਾ ਕਰਦੀ ਹੋਈ ਸ਼੍ਰੀ ਰਾਧੇ ਸ਼ਿਆਮ ਮੰਦਿਰ ਵਿਖੇ ਪਹੁੰਚੇਗੀ, ਜਿਥੇ ਪੂਰਨ ਧਾਰਮਿਕ ਰੀਤੀ-ਰਿਵਾਜਾਂ ਤੇ ਵਿਧੀ-ਵਿਧਾਨ ਅਨੁਸਾਰ ਮਾਤਾ ਤੁਲਸੀ ਜੀ ਦਾ ਵਿਆਹ ਸੰਪੰਨ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪਵਿੱਤਰ ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਭਜਨ-ਕੀਰਤਨ ਦਾ ਪ੍ਰਬੰਧ ਵੀ ਕੀਤਾ ਗਿਆ ਹੈ, ਜਿਸ ਨਾਲ ਮਾਹੌਲ ਭਗਤੀ ਮਈ ਬਣਾਇਆ ਜਾਵੇਗਾ। ਵਿਆਹ ਸਮਾਗਮ ਦੀ ਸਮਾਪਤੀ ਉਪਰੰਤ ਸੰਗਤਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਇਸ ਮੌਕੇ ਮੰਦਰ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਨੇ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਇਸ ਪਵਿੱਤਰ ਅਤੇ ਸ਼ੁੱਭ ਮੌਕੇ ’ਤੇ ਪਹੁੰਚ ਕੇ ਸਮਾਗਮ ਦੀਆਂ ਰੌਣਕਾਂ ਵਧਾਉਣ।