23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਘਰ-ਘਰ ਕੂਡ਼ਾ ਇਕੱਠਾ ਕਰਨ ਲਈ 13 ਟਾਟਾ ਏਸ ਗੱਡੀਆਂ ਰਵਾਨਾ

ਫਗਵਾਡ਼ਾ, 23 ਨਵੰਬਰ (ਹਰਜੋਤ ਸਿੰਘ ਚਾਨਾ)-ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਸ਼ਹਿਰ ’ਚ ਘਰ ਘਰ ਜਾ ਕੇ ਕੂਡ਼ਾ ਇਕੱਠਾ ਕਰਨ ਲਈ ਸਮਰਪਿਤ 13 ਟਾਟਾ ਏਸ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

Ad Position 21
No active advertisement
ਅਜੀਤ ਡੈਸਕ 24-11-2026
ਫਗਵਾਡ਼ਾ, 23 ਨਵੰਬਰ (ਹਰਜੋਤ ਸਿੰਘ ਚਾਨਾ)-ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਸ਼ਹਿਰ ’ਚ ਘਰ ਘਰ ਜਾ ਕੇ ਕੂਡ਼ਾ ਇਕੱਠਾ ਕਰਨ ਲਈ ਸਮਰਪਿਤ 13 ਟਾਟਾ ਏਸ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਗੱਡੀਆਂ ਰਾਹੀਂ ਸ਼ਹਿਰ ਭਰ ’ਚ ਯੋਜਨਾਬੱਧ ਢੰਗ ਨਾਲ ਘਰ-ਘਰ ਜਾ ਕੇ ਕੂਡ਼ਾ ਇਕੱਠਾ ਕੀਤਾ ਜਾਵੇਗਾ, ਜਿਸ ਨਾਲ ਨਗਰ ਨਿਗਮ ਦੀ ਕੂਡ਼ਾ ਪ੍ਰਬੰਧਨ ਪ੍ਰਣਾਲੀ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਫਗਵਾਡ਼ਾ ਨੂੰ ਖੁੱਲ੍ਹੇ ’ਚ ਕੂਡ਼ਾ ਸੁੱਟਣ ਵਾਲੇ ਡੰਪਾਂ ਤੋਂ ਮੁਕਤ ਕਰਨ ਲਈ ਸਮੂਹਿਕ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀ ਚੱਲ ਰਹੀ ਸਫ਼ਾਈ ਮੁਹਿੰਮ ਤਹਿਤ ਅਰਬਨ ਅਸਟੇਟ, ਚਾਕੋਕੀ, ਸ਼ੂਗਰ ਮਿੱਲ ਦੇ ਸਾਹਮਣੇ ਅਤੇ ਹਦੀਆਬਾਦ ਸਮੇਤ ਕਈ ਪ੍ਰਮੁੱਖ ਕੂਡ਼ਾ ਡੰਪਿੰਗ ਸਾਈਟਾਂ ਦੀ ਪਹਿਲਾਂ ਹੀ ਸਫ਼ਾਈ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਫਗਵਾਡ਼ਾ ਨੂੰ ਸੂਬੇ ਦੇ ਇੱਕ ਮਾਡਲ ਸ਼ਹਿਰ ਵਜੋਂ ਵਿਕਸਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਘਰੇਲੂ ਕੂਡ਼ਾ ਨਗਰ ਨਿਗਮ ਦੀਆਂ ਕੂਡ਼ਾ ਇਕੱਠਾ ਕਰਨ ਵਾਲੀਆਂ ਗੱਡੀਆਂ ਨੂੰ ਹੀ ਸੌਂਪਣ ਤੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ’ਚ ਭੂਮਿਕਾ ਨਿਭਾਉਣ। ਇਸ ਮੌਕੇ ਏ.ਡੀ.ਸੀ. ਰਣਦੀਪ ਸਿੰਘ ਹੀਰ, ਮੇਅਰ ਰਾਮਪਾਲ ਉੱਪਲ, ਐਸ.ਡੀ.ਐਮ. ਨਵਜੋਤ ਸ਼ਰਮਾ ਵੀ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਮੌਕੇ ਐਮ. ਐਂਡ. ਐਨ. ਟਰੈਕਟਰ ਏਜੰਸੀ ਵਲੋਂ ਟੈਫੇ ਦਾ ਮੈਸੀ ਫਰਗੁਸਨ ਦਾ 7515 ਫੋਰ ਵੀਲ ਟਰੈਕਟਰ ਕੀਤਾ ਲਾਂਚ ਅਗਲੀ ਖ਼ਬਰ ਜੀ.ਐਨ.ਏ. ਯੂਨੀਵਰਸਿਟੀ ਵਲੋਂ ਅਧਿਆਪਕਾਂ ਦੇ ਸਨਮਾਨ ਲਈ ‘ਆਭਾਰ 2026’ ਸਮਾਗਮ ਕਰਵਾਇਆ
Ad Position 24