ਪ੍ਰਕਾਸ਼ ਪੁਰਬ ਮੌਕੇ ਐਮ. ਐਂਡ. ਐਨ. ਟਰੈਕਟਰ ਏਜੰਸੀ ਵਲੋਂ ਟੈਫੇ ਦਾ ਮੈਸੀ ਫਰਗੁਸਨ ਦਾ 7515 ਫੋਰ ਵੀਲ ਟਰੈਕਟਰ ਕੀਤਾ ਲਾਂਚ
ਸੁਲਤਾਨਪੁਰ ਲੋਧੀ,23 ਨਵੰਬਰ (ਥਿੰਦ) ਸੰਸਾਰ ਦੀ ਸਭ ਤੋਂ ਵੱਡੀ ਟਰੈਕਟਰ ਨਿਰਮਾਤਾ ਕੰਪਨੀ ਟੈਫੇ ਇੱਕਵੈਪਮੈਂਟ ਵੱਲੋਂ ਕਪੂਰਥਲਾ ਜ਼ਿਲ੍ਹੇ ਦੇ ਸਭ ਤੋਂ ਵੱਡੇ ਡੀਲਰ ਐਮ. ਐਂਡ.
ਸੁਲਤਾਨਪੁਰ ਲੋਧੀ,23 ਨਵੰਬਰ (ਥਿੰਦ) ਸੰਸਾਰ ਦੀ ਸਭ ਤੋਂ ਵੱਡੀ ਟਰੈਕਟਰ ਨਿਰਮਾਤਾ ਕੰਪਨੀ ਟੈਫੇ ਇੱਕਵੈਪਮੈਂਟ ਵੱਲੋਂ ਕਪੂਰਥਲਾ ਜ਼ਿਲ੍ਹੇ ਦੇ ਸਭ ਤੋਂ ਵੱਡੇ ਡੀਲਰ ਐਮ. ਐਂਡ. ਐਨ. ਦੇ ਸਹਿਯੋਗ ਨਾਲ ਪ੍ਰਕਾਸ਼ ਪੁਰਬ ਮੌਕੇ ਲਾਈ ਗਈ ਪ੍ਰਦਰਸ਼ਨੀ ਦੌਰਾਨ ਨਵੀਂ ਤਕਨਾਲੋਜੀ ਨਾਲ ਤਿਆਰ ਕੀਤੇ ਗਏ 7515 ਫੋਰ ਵੀਲ ਨੂੰ ਲਾਂਚ ਕੀਤਾ ਗਿਆ।ਇਸ ਮੌਕੇ ਟੈਫੇ ਕੰਪਨੀ ਦੇ ਏਰੀਆ ਮੈਨੇਜਰ ਸੰਦੀਪ ਧਵਨ ਨੇ ਦੱਸਿਆ ਕਿ ਕੰਪਨੀ ਨੇ ਮੌਜੂਦਾ ਹਾਲਤਾਂ ਅਨੁਸਾਰ 75 ਹਾਰਸ ਪਾਵਰ ਵਿਚ ਇਹ ਟਰੈਕਟਰ ਮਾਰਕੀਟ ਵਿਚ ਉਤਾਰਿਆ ਹੈ।ਇਹ ਮਾਡਲ ਆਪਣੀ ਸ਼੍ਰੇਣੀ ਸਭ ਤੋਂ ਉੱਤਮ ਹੈ।ਇਸ ਟਰੈਕਟਰ ਵਿਚ ਤਕਨੀਕ ਵਰਤੀ ਗਈ ਹੈ,ਉਹ ਹੋਰ ਕਿਸੇ ਵੀ ਟਰੈਕਟਰਾਂ ਵਿਚ ਨਹੀਂ ਆਉਂਦੀ। ਉਨ੍ਹਾਂ ਦੱਸਿਆ ਕਿ ਇਹ ਭਾਰੀ ਤੋਂ ਭਾਰੀ ਸੰਦਾਂ ਨੂੰ ਚਲਾਉਣ ਦੇ ਸਮਰੱਥ ਹੈ ਅਤੇ ਇਸ ਦੀ ਤੇਲ ਖਪਤ ਸਭ ਤੋਂ ਘੱਟ ਹੈ। ਇਸ ਮੌਕੇ ਐਮ ਐਂਡ ਐਨ ਟਰੈਕਟਰ ਏਜੰਸੀ ਦੇ ਐਮ.ਡੀ. ਕਮਲਜੀਤ ਸਿੰਘ ਹੈਬਤਪੁਰ ਨੇ ਦੱਸਿਆ ਕਿ ਇਸ ਮਾਡਲ ਪ੍ਰਤੀ ਕਿਸਾਨਾਂ ਨੇ ਭਾਰੀ ਦਿਲਚਸਪੀ ਦਿਖਾਈ ਹੈ। ਉਨ੍ਹਾਂ ਦੱਸਿਆ ਕਿ ਇਹ ਟਰੈਕਟਰ ਏ ਸੀ ਅਤੇ ਬਿਨਾਂ ਏ ਸੀ ਕੈਬਿਨ ਤੋਂ ਉਪਲਬਧ ਹੈ। ਇਸ ਦੇ 12 ਅੱਗੇ ਅਤੇ 12 ਰਿਵਰਸ ਗੇਅਰ ਹਨ।ਇਸ ਦੀ ਲਿਫ਼ਟ ਸਮਰੱਥਾ 2800 ਕਿੱਲੋਗਰਾਮ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਦਰਸ਼ਨੀ ਦੌਰਾਨ ਟੈਫੇ ਦੇ ਹੋਰ ਮਾਡਲ ਜਿਨ੍ਹਾਂ ਵਿਚ 254 ਐਮ ਐਂਡ,9500 ਵੀ ਪ੍ਰਦਰਸ਼ਿਤ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ 254 ਮਾਡਲ ਤੇ ਵਿਸ਼ੇਸ਼ ਆਫਰ ਚੱਲ ਰਹੀ ਹੈ।ਇਸ ਮੌਕੇ ਸਹਾਇਕ ਐਮ ਡੀ ਮਨਦੀਪ ਕੌਰ,ਤਰਲੋਕ ਸਿੰਘ, ਬਲਬੀਰ ਸਿੰਘ ਗਾਜੀਪੁਰ, ਰੇਸ਼ਮ ਸਿੰਘ ਕੋਲੀਆਂਵਾਲ, ਗੁਰਪ੍ਰੀਤ ਸਿੰਘ, ਕੁਲਬੀਰ ਸਿੰਘ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।