ਦੁਆਬਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਲੋਡ਼ਵੰਦਾਂ ਲਈ ਸੰਤ ਸੀਚੇਵਾਲ ਨੂੰ ਕੰਬਲ ਭੇਟ
ਸੁਲਤਾਨਪੁਰ ਲੋਧੀ, 24 ਨਵੰਬਰ (ਨਰੇਸ਼ ਹੈਪੀ)-ਦੁਆਬਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ: ਵਲੋਂ ਗੁਰਦੁਆਰਾ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਦੁਆਬਾ ਮੈਡੀਕਲ ਪ੍ਰੈਕਟੀਸ਼ਨਰ ਦੇ ਸਾਰੇ ਡਾਕਟਰ ਸਾਹਿਬਾਨ ਵਲੋਂ ਦਸਵੰਧ ਭੇਟਾ ਦੇ ਰੂਪ ਵਿਚ ਕੰਬਲਾਂ ਦੀ ਸੇਵਾ ਕੀਤੀ ਗਈ। ਡਾ.
ਸੁਲਤਾਨਪੁਰ ਲੋਧੀ, 24 ਨਵੰਬਰ (ਨਰੇਸ਼ ਹੈਪੀ)-ਦੁਆਬਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ: ਵਲੋਂ ਗੁਰਦੁਆਰਾ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਦੁਆਬਾ ਮੈਡੀਕਲ ਪ੍ਰੈਕਟੀਸ਼ਨਰ ਦੇ ਸਾਰੇ ਡਾਕਟਰ ਸਾਹਿਬਾਨ ਵਲੋਂ ਦਸਵੰਧ ਭੇਟਾ ਦੇ ਰੂਪ ਵਿਚ ਕੰਬਲਾਂ ਦੀ ਸੇਵਾ ਕੀਤੀ ਗਈ। ਡਾ. ਰਾਜੀਵ ਕੁਮਾਰ ਜ਼ਿਲ੍ਹਾ ਪ੍ਰਧਾਨ, ਬਲਵਿੰਦਰ ਸਿੰਘ ਢਿੱਲੋਂ, ਸੋਮਨਾਥ ਮੋਮੀ, ਡਾਕਟਰ ਗੋਪਾਲ ਸਿੰਘ ਤੇ ਉਚੇਚੇ ਤੌਰ ’ਤੇ ਡਾ. ਹਰਜੀਤ ਸਿੰਘ ਦਾ ਅਹਿਮ ਯੋਗਦਾਨ ਰਿਹਾ। ਇਸ ਮੌਕੇ ਦੁਆਬਾ ਮੈਡੀਕਲ ਪ੍ਰੈਕਟੀਸ਼ਨਰ ਦੀ ਸਾਰੀ ਟੀਮ ਵਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਆਸ਼ੀਰਵਾਦ ਲਿਆ। ਜਿਹਡ਼ਾ ਪ੍ਰਧਾਨ ਨੇ ਦੱਸਿਆ ਕਿ ਵੱਧ ਰਹੀ ਠੰਢ ਨੂੰ ਲੈ ਕੇ ਉਨ੍ਹਾਂ ਦੀ ਐਸੋਸੀਏਸ਼ਨ ਵਲੋਂ ਸਾਂਝੇ ਤੌਰ ’ਤੇ ਇਹ ਉਪਰਾਲਾ ਕੀਤਾ। ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵਲੋਂ ਦੁਆਬਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦਾਨ ਅੱਗੇ ਅਸੀਂ ਕਲਿਆਣ ਹੈ। ਕਿਸੇ ਲੋਡ਼ਵੰਦ ਦੀ ਜ਼ਰੂਰਤ ਪੂਰੀ ਕਰਨਾ ਬਹੁਤ ਵੱਡਾ ਕਰਮ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੁਆਬਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪਹਿਲਾਂ ਵੀ ਸਮਾਜ ਸੇਵਾ ਦੇ ਕੰਮਾਂ ਵਿਚ ਮੋਹਰੀ ਰਹੀ ਹੈ।