27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਮਾਂ ਵੈਸ਼ਨੋ ਦੇਵੀ ਦੀ 47ਵੀਂ ਸਾਲਾਨਾ ਯਾਤਰਾ ਜੈਕਾਰਿਆਂ ਦੀ ਗੂੰਜ ’ਚ ਰਵਾਨਾ

ਸੁਲਤਾਨਪੁਰ ਲੋਧੀ, 27 ਨਵੰਬਰ (ਨਰੇਸ਼ ਹੈਪੀ)-ਮਾਂ ਵੈਸ਼ਨੋ ਦੇਵੀ ਦੇ ਪਾਵਨ ਦਰਬਾਰ ਦੇ ਦਰਸ਼ਨਾਂ ਲਈ ਮਾਂ ਵੈਸ਼ਨੋ ਦੇਵੀ ਸੇਵਾ ਦਲ ਵੱਲੋਂ ਪ੍ਰਧਾਨ ਮੰਗੀ ਟੰਡਨ ਦੀ ਅਗਵਾਈ ਹੇਠ ਆਯੋਜਿਤ 47 ਵੀਂ ਸਾਲਾਨਾ ਬੱਸ ਯਾਤਰਾ ਅੱਜ ਧਾਰਮਿਕ ਸ਼ਰਧਾ, ਉਤਸ਼ਾਹ ਅਤੇ ਯਾਤਰਾ ਨੂੰ ਰਵਾਨਾ ਕਰਨ ਮੌਕੇ ਪ੍ਰਧਾਨ ਮੰਗੀ ਟੰਡਨ ਸਮਾਜ ਸੇਵੀ ਹਰੀਸ਼ ਪਾਲ ਨਈਅਰ ਨੇ ਸ਼ਰਧਾਲੂਆਂ ਨੂੰ ਸ਼ੱੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਮਾਂ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਸਾਰੇ ਯਾਤਰੀਆਂ ਦੀ ਯਾਤਰਾ ਸੁਖਦ, ਸੁਰੱਖਿਅਤ ਅਤੇ ਮੰਗਲਮਈ ਹੋਵੇ ਅਤੇ ਹਰ ਕਿਸੇ ਦੇ ਜੀਵਨ ਵਿਚ ਸੁੱਖ, ਸ਼ਾਂਤੀ ਤੇ ਖ਼ੁਸ਼ਹਾਲੀ ਆਵੇ।

Ad Position 21
No active advertisement
ਅਜੀਤ ਡੈਸਕ 28-11-2026
ਸੁਲਤਾਨਪੁਰ ਲੋਧੀ, 27 ਨਵੰਬਰ (ਨਰੇਸ਼ ਹੈਪੀ)-ਮਾਂ ਵੈਸ਼ਨੋ ਦੇਵੀ ਦੇ ਪਾਵਨ ਦਰਬਾਰ ਦੇ ਦਰਸ਼ਨਾਂ ਲਈ ਮਾਂ ਵੈਸ਼ਨੋ ਦੇਵੀ ਸੇਵਾ ਦਲ ਵੱਲੋਂ ਪ੍ਰਧਾਨ ਮੰਗੀ ਟੰਡਨ ਦੀ ਅਗਵਾਈ ਹੇਠ ਆਯੋਜਿਤ 47 ਵੀਂ ਸਾਲਾਨਾ ਬੱਸ ਯਾਤਰਾ ਅੱਜ ਧਾਰਮਿਕ ਸ਼ਰਧਾ, ਉਤਸ਼ਾਹ ਅਤੇ ਯਾਤਰਾ ਨੂੰ ਰਵਾਨਾ ਕਰਨ ਮੌਕੇ ਪ੍ਰਧਾਨ ਮੰਗੀ ਟੰਡਨ ਸਮਾਜ ਸੇਵੀ ਹਰੀਸ਼ ਪਾਲ ਨਈਅਰ ਨੇ ਸ਼ਰਧਾਲੂਆਂ ਨੂੰ ਸ਼ੱੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਮਾਂ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਸਾਰੇ ਯਾਤਰੀਆਂ ਦੀ ਯਾਤਰਾ ਸੁਖਦ, ਸੁਰੱਖਿਅਤ ਅਤੇ ਮੰਗਲਮਈ ਹੋਵੇ ਅਤੇ ਹਰ ਕਿਸੇ ਦੇ ਜੀਵਨ ਵਿਚ ਸੁੱਖ, ਸ਼ਾਂਤੀ ਤੇ ਖ਼ੁਸ਼ਹਾਲੀ ਆਵੇ। ਲੱਕੀ ਧੀਰ ਨੇ ਯਾਤਰਾ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਤਿੰਨ ਦਿਨਾਂ ਸਾਲਾਨਾ ਯਾਤਰਾ 29 ਨਵੰਬਰ ਨੂੰ ਵਾਪਸ ਪਰਤੇਗੀ। ਯਾਤਰਾ ਦੌਰਾਨ ਸਭ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਕਾਠਗਡ਼੍ਹ ਸਥਿਤ ਭੋਲੇ ਨਾਥ ਮੰਦਰ ਦੇ ਦਰਸ਼ਨ ਕਰਵਾਏ ਜਾਣਗੇ। ਇਸ ਤੋਂ ਬਾਅਦ ਸੰਗਤਾਂ ਨੂੰ ਪਵਿੱਤਰ ਸਥਾਨ ਕਾਲੀ ਕੰਡੋਲੀ ਅਤੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਵਾਏ ਜਾਣਗੇ। ਜਦਕਿ 29 ਨਵੰਬਰ ਨੂੰ ਵਾਪਸੀ ਸਮੇਂ ਰਸਤੇ ਵਿਚ ਜੰਮੂ ਦੇ ਪ੍ਰਸਿੱਧ ਇਤਿਹਾਸਕ ਮੰਦਰਾਂ ਦੇ ਦਰਸ਼ਨ ਵੀ ਕਰਵਾਏ ਜਾਣਗੇ। ਯਾਤਰਾ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਬੱਸ ਵਿਚ ਖਾਣ-ਪੀਣ ਦੀਆਂ ਲੋਡ਼ੀਂਦੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਮੰਗੀ ਟੰਡਨ, ਗੁਲਸ਼ਨ ਗੁਪਤਾ, ਲੱਕੀ ਧੀਰ, ਹਰੀਸ਼ ਪਾਲ ਨਈਅਰ, ਦੀਪਕ ਧੀਰ, ਹਰੀਸ਼ ਸਹਿਗਲ, ਰਿੰਕੂ ਸ਼ਰਮਾ, ਚੰਦਰ ਮੋਹਨ ਸ਼ਰਮਾ, ਮਾਸਟਰ ਮਿੰਟਾਂ, ਸੁਮਨ ਅਰੋਡ਼ਾ, ਤਰੁਣ ਨਈਅਰ, ਮੀਨਾ ਅਰੋਡ਼ਾ, ਮੀਨੂ ਅਰੋਡ਼ਾ, ਵਿੱਕੀ ਦੱੁਗਲ, ਰਾਹੁਲ ਸ਼ਰਮਾ, ਮੀਨੂ ਸ਼ਰਮਾ, ਜਸਵਿੰਦਰ ਲਾਡੀ, ਪਵਨ ਭਗਰਾਥ, ਜਸਵਿੰਦਰ ਲਾਲੀ, ਪੰਕਜ ਬੇਰੀ, ਪੰਕਜ ਧੀਰ, ਸਚਿਨ ਧੀਰ, ਅਨਿਲ ਛੁਰਾ, ਬੱਬੂ ਧੀਰ, ਸ਼ਕਤੀ ਭਾਰਦਵਾਜ, ਸਤਿੰਦਰ ਧੀਰ, ਸਵਯਮ ਧੀਰ, ਯਸ਼ੀਕਾ ਧੀਰ, ਪੂਨਮ ਧੀਰ, ਪੂਨਮ ਟੰਡਨ, ਮਮਤਾ ਗੁਪਤਾ, ਅਲਕਾ ਸਹਿਗਲ ਅਤੇ ਅੰਜੂ ਧੀਰ ਸਮੇਤ ਹੋਰ ਸੇਵਾਦਾਰ ਅਤੇ ਸ਼ਰਧਾਲੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੀਬੀ ਗੁਰਮੀਤ ਕੌਰ ਮੁਲਤਾਨੀ ਦਾ ਭੁਲੱਥ ਸ਼ਰਕੀ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ
Ad Position 24