ਆਤਿਸ਼ਬਾਜ਼ੀ ਡਿਗਣ ਕਾਰਨ ਬਰੀਜਾ ਕਾਰ ਸੜੀ
ਸ੍ਰੀ ਮੁਕਤਸਰ ਸਾਹਿਬ, 9 ਨਵੰਬਰ (ਰਣਜੀਤ ਸਿੰਘ ਢਿੱਲੋਂ)- ਦੀਵਾਲੀ ਦੀ ਰਾਤ ਸ਼ਹਿਰ ਦੀ ਗੋਡੀਆ ਪ੍ਰੈੱਸ ਵਾਲੀ ਗਲੀ ਵਿਖੇ ਆਤਿਸ਼ਬਾਜ਼ੀ ਡਿੱਗਣ ਕਾਰਨ ਇਕ ਘਰ ਦੀ ਗੈਲਰੀ ਵਿਚ ਖੜ੍ਹੀ ਕਾਰ ਨੂੰ ਅੱਗ ਲੱਗ ਗਈ। ਅੱਗ ਨੇ ਨੇੜੇ ਪਏ ਸਿਲੰਡਰ ਦੇ ਬਾਕਸ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ।
ਸ
ਸ੍ਰੀ ਮੁਕਤਸਰ ਸਾਹਿਬ ਦੀ ਗੋਡੀਆ ਪ੍ਰੈਸ ਵਾਲੀ ਗਲੀ ਵਿਚ ਕਾਰ ਨੂੰ ਲੱਗੀ ਅੱਗ ਵਿਖਾਉਂਦੇ ਹੋਏ ਸੁਮੀਤ ਕੁਮਾਰ।
10-11-2026
ਸ੍ਰੀ ਮੁਕਤਸਰ ਸਾਹਿਬ, 9 ਨਵੰਬਰ (ਰਣਜੀਤ ਸਿੰਘ ਢਿੱਲੋਂ)- ਦੀਵਾਲੀ ਦੀ ਰਾਤ ਸ਼ਹਿਰ ਦੀ ਗੋਡੀਆ ਪ੍ਰੈੱਸ ਵਾਲੀ ਗਲੀ ਵਿਖੇ ਆਤਿਸ਼ਬਾਜ਼ੀ ਡਿੱਗਣ ਕਾਰਨ ਇਕ ਘਰ ਦੀ ਗੈਲਰੀ ਵਿਚ ਖੜ੍ਹੀ ਕਾਰ ਨੂੰ ਅੱਗ ਲੱਗ ਗਈ। ਅੱਗ ਨੇ ਨੇੜੇ ਪਏ ਸਿਲੰਡਰ ਦੇ ਬਾਕਸ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ। ਘਟਨਾ ਦੌਰਾਨ ਪਰਿਵਾਰ ਦੇ ਮੈਂਬਰ ਘਰ ਅੰਦਰ ਸੁੱਤੇ ਪਏ ਸਨ। ਗੁਆਂਢੀਆਂ ਵਲੋਂ ਸੂਚਨਾ ਦੇਣ ’ਤੇ ਪਰਿਵਾਰ ਨੂੰ ਇਸ ਘਟਨਾ ਦਾ ਪਤਾ ਲੱਗਿਆ। ਫਾਇਰ ਬ੍ਰਿਗੇਡ ਅਤੇ ਲੋਕਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਇਸ ਸੰਬੰਧੀ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਮਿਤ ਕੁਮਾਰ ਪੁੱਤਰ ਸਤਪਾਲ ਗੋਇਲ ਵਾਸੀ ਮਕਾਨ ਨੰਬਰ 195 ਗੋਡੀਆ ਪ੍ਰੈਸ ਵਾਲੀ ਗਲੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਹ ਮੰਡੀ ਵਿਚ ਆੜ੍ਹਤ ਦਾ ਕਾਰੋਬਾਰ ਕਰਦੇ ਹਨ। ਦੀਵਾਲੀ ਦੀ ਅੱਧੀ ਰਾਤ ਨੂੰ ਜਦੋਂ ਪਰਿਵਾਰ ਦੇ ਮੈਂਬਰ ਘਰ ਅੰਦਰ ਸੁੱਤੇ ਹੋਏ ਸਨ ਤਾਂ ਇਕ ਆਤਿਸ਼ਬਾਜ਼ੀ ਆ ਕੇ ਘਰ ਦੀ ਗੈਲਰੀ ਵਿਚ ਖੜ੍ਹੀ ਉਸ ਦੀ ਬਰੀਜ਼ਾ ਕਾਰ ’ਤੇ ਡਿੱਗ ਪਈ, ਜਿਸ ਕਾਰਨ ਕਾਰ ਨੂੰ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਨੇੜੇ ਰਸੋਈ ਦੇ ਬਾਹਰ ਪਏ ਸਿਲੰਡਰ ਦੇ ਬਾਕਸ ਤੱਕ ਵੀ ਪਹੁੰਚ ਗਈਆਂ। ਉਨ੍ਹਾਂ ਦੱਸਿਆ ਕਿ ਸਾਹਮਣੇ ਰਹਿੰਦੇ ਗੁਆਂਢੀਆਂ ਨੇ ਅੱਗ ਲੱਗਣ ਬਾਰੇ ਜਾਣਕਾਰੀ ਦਿੱਤੀ ਤਾਂ ਉਹ ਤੁਰੰਤ ਘਰੋਂ ਬਾਹਰ ਆਏ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਅਤੇ ਆਸਪਾਸ ਦੇ ਲੋਕਾਂ ਨੇ ਆਪਣੇ ਪੱਧਰ ’ਤੇ ਵੀ ਅੱਗ ਬੁਝਾਉਣ ਦੇ ਯਤਨ ਸ਼ੁਰੂ ਕਰ ਦਿੱਤੇ। ਫਾਇਰ ਬ੍ਰਿਗੇਡ ਦੀ ਗੱਡੀ ਅਤੇ ਲੋਕਾਂ ਦੀ ਮਦਦ ਨਾਲ ਕਾਫ਼ੀ ਜੱਦੋ-ਜ਼ਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਕਾਰ ਮਾਲਕ ਅਨੁਸਾਰ ਇਸ ਘਟਨਾ ਕਾਰਨ ਉਸ ਦਾ ਵੱਡਾ ਨੁਕਸਾਨ ਹੋਇਆ ਹੈ।