12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2025

ਆਈ.ਸੀ.ਸੀ. ਟੈਸਟ ਦਰਜਾਬੰਦੀ 'ਚ ਸ਼ੁਭਮਨ ਗਿੱਲ ਟਾਪ-10 'ਚ ਸ਼ਾਮਿਲ

ਦੁਬਈ, 9 ਜੁਲਾਈ (ਏਜੰਸੀ)- ਭਾਰਤੀ ਟੈਸਟ ਕਪਤਾਨ ਸ਼ੁਭਮਨ ਗਿਲ ਪਹਿਲੀ ਵਾਰ ਬੱਲੇਬਾਜ਼ੀ ਦਰਜਾਬੰਦੀ 'ਚ ਟਾਪ-6 'ਤੇ ਪਹੁੰਚੇ ਹਨ | ਬੁੱਧਵਾਰ ਨੂੰ ਜਾਰੀ ਆਈ.ਸੀ.ਸੀ. ਦਰਜਾਬੰਦੀ 'ਚ ਉਨ੍ਹਾਂ 15 ਸਥਾਨਾਂ ਦੀ ਛਾਲ ਲਗਾਈ ਹੈ | ਇਹ ਟੈਸਟ 'ਚ ਗਿਲ ਦੀ...

Ad Position 21
No active advertisement
ਅਜੀਤ ਡੈਸਕ 09-07-2025

ਦੁਬਈ, 9 ਜੁਲਾਈ (ਏਜੰਸੀ)- ਭਾਰਤੀ ਟੈਸਟ ਕਪਤਾਨ ਸ਼ੁਭਮਨ ਗਿਲ ਪਹਿਲੀ ਵਾਰ ਬੱਲੇਬਾਜ਼ੀ ਦਰਜਾਬੰਦੀ 'ਚ ਟਾਪ-6 'ਤੇ ਪਹੁੰਚੇ ਹਨ | ਬੁੱਧਵਾਰ ਨੂੰ ਜਾਰੀ ਆਈ.ਸੀ.ਸੀ. ਦਰਜਾਬੰਦੀ 'ਚ ਉਨ੍ਹਾਂ 15 ਸਥਾਨਾਂ ਦੀ ਛਾਲ ਲਗਾਈ ਹੈ | ਇਹ ਟੈਸਟ 'ਚ ਗਿਲ ਦੀ ਹੁਣ ਤੱਕ ਦੀ ਸਭ ਤੋਂ ਵਧੀਆ ਰੈਂਕਿੰਗ ਹੈ | ਏਜਬੇਸਟਨ ਟੈਸਟ 'ਚ ਗਿਲ ਨੇ 269 ਤੇ 161 ਦੌੜਾਂ ਦੀ ਪਾਰੀ ਖੇਡੀ ਸੀ | ਉਨ੍ਹਾਂ ਨੂੰ ਇਸੇ ਦਾ ਫਾਇਦਾ ਮਿਲਿਆ | ਬੱਲੇਬਾਜ਼ੀ ਦੀ ਟਾਪ-10 ਦਰਜਾਬੰਦੀ 'ਚ ਤਿੰਨ ਭਾਰਤੀ ਸ਼ਾਮਿਲ ਹਨ | ਯਸ਼ਸਵੀ ਜਾਇਸਵਾਲ ਚੌਥੇ ਤੇ ਰਿਸ਼ਭ ਪੰਤ 7ਵੇਂ ਸਥਾਨ 'ਤੇ ਹਨ | ਗੇਂਦਬਾਜ਼ੀ ਦਰਜਾਬੰਦੀ 'ਚ ਜਸਪ੍ਰੀਤ ਬੁਮਰਾਹ 32 ਹਫਤਿਆਂ ਤੋਂ ਟਾਪ 'ਤੇ ਬਰਕਰਾਰ ਹਨ | ਆਲਰਾਉਂਡਰ ਦੀ ਸੂਚੀ 'ਚ ਰਵਿੰਦਰ ਜਡੇਜਾ ਲਗਾਤਾਰ 174 ਹਫਤਿਆਂ ਤੋਂ ਨੰਬਰ-1 ਬਣੇ ਹੋਏ ਹਨ | ਟਾਪ-10 'ਚ ਇੰਗਲੈਂਡ ਦਾ ਬਰੁਕ ਨੰਬਰ-1 ਅਤੇ ਰੂਟ ਨੰਬਰ-2 'ਤੇ ਹਨ | ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਤੀਸਰੇ ਤੇ ਭਾਰਤ ਦੇ ਯਸ਼ਸਵੀ ਜਾਇਸਵਾਲ ਚੌਥੇ ਅਤੇ ਆਸਟਰੇਲੀਆ ਦੇ ਸਟੀਵ ਸਮਿਥ 5ਵੇਂ ਸਥਾਨ 'ਤੇ ਹਨ |

Ad Position 22
No active advertisement
ਪਿਛਲੀ ਖ਼ਬਰ ਜੈਵੰਤ ਸਿੰਘ ਗਰੇਵਾਲ ਕੌਮਾਂਤਰੀ ਪੋਲੈਂਡ ਸਾਫ਼ਟ ਟੈਨਿਸ 'ਚ ਚੈਂਪੀਅਨ ਬਣੇ ਅਗਲੀ ਖ਼ਬਰ ਨਰਿੰਦਰ ਸਿੰਘ ਬਾਜਵਾ ਬਰੈਂਟ ਕੌਂਸਲ ਆਫ ਲੰਡਨ ਦੇ ਡਿਪਟੀ ਮੇਅਰ ਬਣੇ
Ad Position 24