07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਪੱਤੀ ਸੋਹਲ ਵਿਖੇ ਜ਼ਿਮਨੀ ਚੋਣ 'ਚ ਪੰਚ ਇਕਬਾਲ ਕੌਰ ਬਿਨਾਂ ਮੁਕਾਬਲਾ ਜਿੱਤੇ

ਹੰਡਿਆਇਆ/ਬਰਨਾਲਾ, 19 ਜੁਲਾਈ (ਗੁਰਜੀਤ ਸਿੰਘ ਖੁੱਡੀ)-ਬਲਾਕ ਬਰਨਾਲਾ ਦੇ ਪਿੰਡ ਪੱਤੀ ਸੋਹਲ ਵਿਖੇ...

Ad Position 21
No active advertisement
ਅਜੀਤ ਡੈਸਕ 19-07-2025

ਹੰਡਿਆਇਆ/ਬਰਨਾਲਾ, 19 ਜੁਲਾਈ (ਗੁਰਜੀਤ ਸਿੰਘ ਖੁੱਡੀ)-ਬਲਾਕ ਬਰਨਾਲਾ ਦੇ ਪਿੰਡ ਪੱਤੀ ਸੋਹਲ ਵਿਖੇ ਵਾਰਡ ਨੰ. 1 ਦੀ ਜ਼ਿਮਨੀ ਚੋਣ ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ ਹੋਣ ਉਪਰੰਤ ਇਕਬਾਲ ਕੌਰ ਵਾਰਡ ਨੰ. 1 ਤੋਂ ਪੰਚ ਚੁਣੇ ਗਏ। ਇਹ ਜਾਣਕਾਰੀ ਸਹਾਇਕ ਰਿਟਰਨਿੰਗ ਅਧਿਕਾਰੀ ਬਰਨਾਲ (ਏ.ਆਰ.ਓ.) ਲਖਵਿੰਦਰ ਸਿੰਘ ਢਿੱਲੋਂ (ਏ.ਡੀ.ਓ.) ਨੇ ਦਿੰਦਿਆਂ ਦੱਸਿਆ ਕਿ ਪਿੰਡ ਪੱਤੀ ਸੋਹਲ ਬਲਾਕ ਬਰਨਾਲਾ ਦੇ ਇਕ ਵਾਰਡ ਤੋਂ ਐਸ. ਸੀ. ਪੰਚ ਦੀ ਚੋਣ ਹੋਣੀ ਸੀ।

ਰਾਜ ਚੋਣ ਕਮਿਸ਼ਨਰ ਪੰਜਾਬ ਵਲੋਂ ਦਿੱਤੇ ਪ੍ਰੋਗਰਾਮ ਅਨੁਸਾਰ 17 ਜੁਲਾਈ ਤੱਕ ਨਾਮਜ਼ਦਗੀ ਫਾਰਮ ਦੀ ਆਖਰੀ ਮਿਤੀ ਸੀ, 18 ਨੂੰ ਨਾਮਜ਼ਦਗੀਆਂ ਪੜਤਾਲ ਅਤੇ ਅੱਜ ਆਖਰੀ ਮਿਤੀ ਤੱਕ ਕਿਸੇ ਹੋਰ ਨੇ ਨਾਮਜ਼ਦਗੀ ਕਾਗਜ਼ ਨਾ ਭਰਨ ਕਰਕੇ ਇਕਬਾਲ ਕੌਰ ਪਤਨੀ ਜਗਸੀਰ ਸਿੰਘ ਪਿੰਡ ਪੱਤੀ ਸੋਹਲ ਵਾਰਡ ਨੰਬਰ 1 ਤੋਂ ਬਿਨਾਂ ਮੁਕਾਬਲਾ ਪੰਚ ਦੀ ਚੋਣ ਜਿੱਤੇ।

Ad Position 22
No active advertisement
ਪਿਛਲੀ ਖ਼ਬਰ 10 ਕਰੋੜ ਦੇ ਜਾਅਲੀ ਨੋਟਾਂ ਸਮੇਤ 2 ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ ਰਾਜਪੁਰਾ-ਅੰਬਾਲਾ ਹਾਈਵੇ 'ਤੇ ਵਿਅਕਤੀ ਦਾ ਕਤਲ
Ad Position 24