07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

10 ਕਰੋੜ ਦੇ ਜਾਅਲੀ ਨੋਟਾਂ ਸਮੇਤ 2 ਵਿਅਕਤੀ ਗ੍ਰਿਫ਼ਤਾਰ

ਕੋਲਕਾਤਾ, 19 ਜੁਲਾਈ-ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਸੰਦੇਸ਼ਖਲੀ ਵਿਚ ਇਕ ਗੈਸਟ...

Ad Position 21
No active advertisement
ਅਜੀਤ ਡੈਸਕ 19-07-2025

ਕੋਲਕਾਤਾ, 19 ਜੁਲਾਈ-ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਸੰਦੇਸ਼ਖਲੀ ਵਿਚ ਇਕ ਗੈਸਟ ਹਾਊਸ ਤੋਂ 2 ਵਿਅਕਤੀਆਂ ਨੂੰ ਲਗਭਗ 10 ਕਰੋੜ ਰੁਪਏ ਦੇ ਜਾਅਲੀ ਨੋਟਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਇਕ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਕਿ ਸ਼ੁੱਕਰਵਾਰ ਦੁਪਹਿਰ ਨੂੰ ਦੋ ਵਿਅਕਤੀ ਵੱਡੇ ਬੈਗਾਂ ਨਾਲ ਗੈਸਟ ਹਾਊਸ ਵਿਚ ਦਾਖਲ ਹੋਏ ਸਨ, ਬਸ਼ੀਰਹਾਟ ਪੁਲਿਸ ਜ਼ਿਲ੍ਹੇ ਦੀ ਇਕ ਟੀਮ ਨੇ ਉਸ ਜਗ੍ਹਾ 'ਤੇ ਛਾਪਾ ਮਾਰਿਆ ਅਤੇ ਗ੍ਰਿਫ਼ਤਾਰੀਆਂ ਕੀਤੀਆਂ।

ਗੈਸਟ ਹਾਊਸ ਦੇ ਕਮਰੇ 206 ਤੋਂ ਨਕਲੀ ਨੋਟ ਜ਼ਬਤ ਕੀਤੇ ਗਏ ਸਨ। ਪੁਲਿਸ ਨੇ ਕਿਹਾ ਕਿ ਉਨ੍ਹਾਂ ਕੋਲ ਸੰਦੇਸ਼ਖਲੀ ਵਿਚ ਕਈ ਥਾਵਾਂ 'ਤੇ ਨਕਲੀ ਨੋਟਾਂ ਦੀ ਮੌਜੂਦਗੀ ਬਾਰੇ ਜਾਣਕਾਰੀ ਹੈ ਅਤੇ ਉਨ੍ਹਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ। 

Ad Position 22
No active advertisement
ਪਿਛਲੀ ਖ਼ਬਰ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲੇ 'ਚ ਇਕ ਮੁਲਜ਼ਮ ਜ਼ਖਮੀ ਅਗਲੀ ਖ਼ਬਰ ਪੱਤੀ ਸੋਹਲ ਵਿਖੇ ਜ਼ਿਮਨੀ ਚੋਣ 'ਚ ਪੰਚ ਇਕਬਾਲ ਕੌਰ ਬਿਨਾਂ ਮੁਕਾਬਲਾ ਜਿੱਤੇ
Ad Position 24