07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲੇ 'ਚ ਇਕ ਮੁਲਜ਼ਮ ਜ਼ਖਮੀ

ਜਗਰਾਉਂ, 19 ਜੁਲਾਈ-ਵਪਾਰੀ 'ਤੇ ਕਾਤਲਾਨਾ ਹਮਲੇ ਦੇ ਦੋਸ਼ 'ਚ ਗ੍ਰਿਫਤਾਰ ਦੋ ਸ਼ੂਟਰਾਂ ਤੇ ਪੁਲਿਸ ਵਿਚਾਲੇ...

Ad Position 21
No active advertisement
ਅਜੀਤ ਡੈਸਕ 19-07-2025

ਜਗਰਾਉਂ, 19 ਜੁਲਾਈ-ਵਪਾਰੀ 'ਤੇ ਕਾਤਲਾਨਾ ਹਮਲੇ ਦੇ ਦੋਸ਼ 'ਚ ਗ੍ਰਿਫਤਾਰ ਦੋ ਸ਼ੂਟਰਾਂ ਤੇ ਪੁਲਿਸ ਵਿਚਾਲੇ ਮੁੱਠਭੇੜ 'ਚ ਇਕ ਸ਼ੂਟਰ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਸੈਨੇਟਰੀ ਸਟੋਰ ਦੇ ਮਾਲਕ 'ਤੇ ਹਮਲੇ ਦੇ ਦੋਸ਼ਾਂ 'ਚ ਗ੍ਰਿਫਤਾਰ ਸ਼ੂਟਰਾਂ ਵਲੋਂ ਦੇਰ ਰਾਤ ਪੁਲਿਸ ਪਾਰਟੀ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸਦੀ ਜਵਾਬੀ ਕਾਰਵਾਈ 'ਚ ਪੁਲਿਸ ਨੇ ਇਕ ਸ਼ੂਟਰ 'ਤੇ ਗੋਲੀ ਚਲਾ ਕੇ ਉਸ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ। ਪੁਲਿਸ ਜਗਰਾਉਂ ਦੇ ਪਿੰਡ ਰੂਮੀ ਵਿਖੇ ਸੈਨੇਟਰੀ ਸਟੋਰ ਦੇ ਮਾਲਕ 'ਤੇ ਹਮਲਾ ਕਰਨ ਵਾਲੇ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਆ ਰਹੀ ਸੀ ਤਾਂ ਰਸਤੇ 'ਚ ਕਥਿਤ ਦੋਸ਼ੀਆਂ ਨੇ ਪਿੰਡ ਸੋਹੀਆਂ ਨੇੜੇ ਵਾਰਦਾਤ 'ਚ ਵਰਤਿਆ ਪਿਸਟਲ ਦੱਬੇ ਹੋਣ ਦੀ ਗੱਲ ਆਖੀ ਤਾਂ ਚਲਾਕੀ ਵਰਤਦਿਆਂ ਪਿਸਟਲ ਕੱਢ ਕੇ ਪੁਲਿਸ ਟੀਮ 'ਤੇ ਹੀ ਗੋਲੀ ਚਲਾ ਕੇ ਭੱਜਣ ਦੀ ਕੋਸ਼ਿਸ਼ ਕੀਤੀ।

ਇਸ ਦੌਰਾਨ ਪੁਲਿਸ ਨੂੰ ਵੀ ਜਵਾਬੀ ਫਾਇਰਿੰਗ ਕਰਨੀ ਪਈ, ਜਿਸ ਨਾਲ ਸ਼ੂਟਰਾਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਤੇ ਇਕ ਨੌਜਵਾਨ ਦੇ ਗੋਲੀ ਲੱਗੀ। ਪੁਲਿਸ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਭਰਤੀ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਸਾਂਝੀ ਕਰਦਿਆਂ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਤੇ ਗ੍ਰਿਫਤਾਰ ਕੀਤੇ ਨੌਜਵਾਨਾਂ ਤੋਂ ਪੁੱਛਗਿੱਛ ਜਾਰੀ ਹੈ।

 

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਗਈ ਦੀਪਮਾਲਾ ਅਤੇ ਆਤਿਸ਼ਬ... ਅਗਲੀ ਖ਼ਬਰ 10 ਕਰੋੜ ਦੇ ਜਾਅਲੀ ਨੋਟਾਂ ਸਮੇਤ 2 ਵਿਅਕਤੀ ਗ੍ਰਿਫ਼ਤਾਰ
Ad Position 24