07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਊਧਮਪੁਰ : ਜ਼ਮੀਨ ਖਿਸਕਣ ਕਾਰਨ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਬੰਦ

ਊਧਮਪੁਰ, 20 ਜੁਲਾਈ - ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਸਮਰੋਲੀ ਵਿਖੇ ਦੇਵਾਲ ਪੁਲ ਦੇ ਨੇੜੇ ਜ਼ਮੀਨ ਖਿਸਕ ਗਈ, ਜਿਸ ਕਾਰਨ ਕਸ਼ਮੀਰ ਵੱਲ ਜਾਣ ਵਾਲੀ ਉਪਰਲੀ ਸੜਕ...

Ad Position 21
No active advertisement
ਅਜੀਤ ਡੈਸਕ 20-07-2025

ਊਧਮਪੁਰ, 20 ਜੁਲਾਈ - ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਸਮਰੋਲੀ ਵਿਖੇ ਦੇਵਾਲ ਪੁਲ ਦੇ ਨੇੜੇ ਜ਼ਮੀਨ ਖਿਸਕ ਗਈ, ਜਿਸ ਕਾਰਨ ਕਸ਼ਮੀਰ ਵੱਲ ਜਾਣ ਵਾਲੀ ਉਪਰਲੀ ਸੜਕ ਬੰਦ ਹੋ ਗਈ। ਆਵਾਜਾਈ ਵਿਭਾਗ ਨੇ ਲੋਕਾਂ ਨੂੰ ਹਾਈਵੇਅ 'ਤੇ ਮਲਬਾ ਹਟਾਉਣ ਦਾ ਕੰਮ ਪੂਰਾ ਹੋਣ ਤੱਕ ਹਾਈਵੇਅ 'ਤੇ ਯਾਤਰਾ ਨਾ ਕਰਨ ਲਈ ਕਿਹਾ ਹੈ।
ਦੱਸ ਦੇਈਏ ਕਿ ਪਿਛਲੇ ਸ਼ਨੀਵਾਰ ਨੂੰ ਸਿਰਫ਼ ਅੱਠ ਘੰਟੇ ਖੁੱਲ੍ਹੇ ਰਹਿਣ ਤੋਂ ਬਾਅਦ, ਮਗਰਕੋਟ ਵਿਖੇ ਜ਼ਮੀਨ ਖਿਸਕਣ ਕਾਰਨ ਜੰਮੂ ਸ਼੍ਰੀਨਗਰ ਰਾਜਮਾਰਗ ਦੁਬਾਰਾ ਬੰਦ ਹੋ ਗਿਆ ਸੀ। ਮਲਬਾ ਹਟਾਉਣ ਤੋਂ ਬਾਅਦ, ਇਸ ਨੂੰ ਦਸ ਘੰਟਿਆਂ ਬਾਅਦ ਖੋਲ੍ਹਿਆ ਗਿਆ ਸੀ, ਪਰ ਦੇਰ ਰਾਤ ਸਮਰੋਲੀ ਦੇ ਦੇਵਾਲ ਖੇਤਰ ਵਿਚ ਹਾਈਵੇਅ 'ਤੇ ਜ਼ਮੀਨ ਖਿਸਕਣ ਕਾਰਨ ਮਲਬਾ ਸੜਕ 'ਤੇ ਡਿੱਗ ਗਿਆ, ਜਿਸ ਕਾਰਨ ਇਕ ਵਾਰ ਫਿਰ ਹਾਈਵੇਅ 'ਤੇ ਵਾਹਨਾਂ ਦੀ ਆਵਾਜਾਈ ਬੰਦ ਹੋ ਗਈ। ਮਲਬਾ ਹਟਾਉਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਵਿਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਹੁਣ ਤੱਕ 200 ਤੋਂ ਵੱਧ ਲੋਕਾਂ ਦੀ ਮੌਤ, 560 ਜ਼ਖ਼ਮੀ ਅਗਲੀ ਖ਼ਬਰ ਯੂ ਟੀ ਪ੍ਰਸ਼ਾਸਨ ਵਲੋਂ ਚੰਡੀਗੜ੍ਹ ਦੇ ਸੈਕਟਰ 53/54 ਦੀ ਫ਼ਰਨੀਚਰ ਮਾਰਕੀਟ ਢਾਹੁਣ ਦੀ ਕਾਰਵਾਈ ਸ਼ੂਰੂ
Ad Position 24