07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਅਮਿਤਾਭ ਬੱਚਨ ਦੀ ਫ਼ਿਲਮ ਡੌਨ (1978) ਦੇ ਨਿਰਦੇਸ਼ਕ ਚੰਦਰਾ ਬਾਰੋਟ ਦਾ ਦਿਹਾਂਤ

ਮੁੰਬਈ, 20 ਜੁਲਾਈ - ਅਮਿਤਾਭ ਬੱਚਨ ਦੀ 1978 ਦੀ ਕਲਟ ਕਲਾਸਿਕ ਫਿਲਮ ਡੌਨ (1978) ਦੇ ਨਿਰਦੇਸ਼ਕ ਚੰਦਰਾ ਬਾਰੋਟ ਦਾ ਅੱਜ ਦਿਹਾਂਤ ਹੋ ਗਿਆ। 86 ਸਾਲਾ ਚੰਦਰ ਨੇ ਸਵੇਰੇ 7 ਵਜੇ ਦੇ ਕਰੀਬ ਬਾਂਦਰਾ ਦੇ ਗੁਰੂ ਨਾਨਕ ਮਲਟੀ ਸਪੈਸ਼ਲਿਟੀ...

Ad Position 21
No active advertisement
ਅਜੀਤ ਡੈਸਕ 20-07-2025

ਮੁੰਬਈ, 20 ਜੁਲਾਈ - ਅਮਿਤਾਭ ਬੱਚਨ ਦੀ 1978 ਦੀ ਕਲਟ ਕਲਾਸਿਕ ਫਿਲਮ ਡੌਨ (1978) ਦੇ ਨਿਰਦੇਸ਼ਕ ਚੰਦਰਾ ਬਾਰੋਟ ਦਾ ਅੱਜ ਦਿਹਾਂਤ ਹੋ ਗਿਆ। 86 ਸਾਲਾ ਚੰਦਰ ਨੇ ਸਵੇਰੇ 7 ਵਜੇ ਦੇ ਕਰੀਬ ਬਾਂਦਰਾ ਦੇ ਗੁਰੂ ਨਾਨਕ ਮਲਟੀ ਸਪੈਸ਼ਲਿਟੀ ਹਸਪਤਾਲ ਵਿਚ ਆਖਰੀ ਸਾਹ ਲਿਆ।ਚੰਦਰਾ ਦੀ ਪਤਨੀ ਦੀਪਾ ਬਾਰੋਟ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਨਿਊਜ਼ ਏਜੰਸੀ ਦੇ ਅਨੁਸਾਰ, ਚੰਦਰਾ ਬਾਰੋਟ ਕਈ ਸਾਲਾਂ ਤੋਂ ਆਪਣੇ ਫੇਫੜਿਆਂ ਦਾ ਇਲਾਜ ਕਰਵਾ ਰਹੇ ਸਨ। ਉਨ੍ਹਾਂ ਦੀ ਮੌਤ ਤੋਂ ਪਹਿਲਾਂ, ਉਨ੍ਹਾਂ ਦਾ ਇਲਾਜ ਸ਼ਹਿਰ ਦੇ ਗੁਰੂ ਨਾਨਕ ਮਲਟੀ ਸਪੈਸ਼ਲਿਟੀ ਹਸਪਤਾਲ ਵਿਚ ਡਾਕਟਰ ਮਨੀਸ਼ ਸ਼ੈੱਟੀ ਦੁਆਰਾ ਕੀਤਾ ਜਾ ਰਿਹਾ ਸੀ। ਇਸ ਤੋਂ ਪਹਿਲਾਂ, ਉਨ੍ਹਾਂ ਨੂੰ ਜਸਲੋਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਪਤਨੀ ਦੀਪਾ ਬਾਰੋਟ ਨੇ ਮੀਡੀਆ ਨੂੰ ਦੱਸਿਆ, "ਉਹ ਪਿਛਲੇ ਸੱਤ ਸਾਲਾਂ ਤੋਂ ਪਲਮਨਰੀ ਫਾਈਬਰੋਸਿਸ ਤੋਂ ਪੀੜਤ ਸਨ।"  ਉਨ੍ਹਾਂ ਦੇ ਦਿਹਾਂਤ ਦੀ ਖ਼ਬਰ 'ਡੌਨ 3' ਦੇ ਨਿਰਦੇਸ਼ਕ-ਅਦਾਕਾਰ ਫਰਹਾਨ ਅਖ਼ਰ ਨੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਅਤੇ ਦੁੱਖ ਪ੍ਰਗਟ ਕੀਤਾ ਹੈ।
 

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ 23 ਤੋਂ 26 ਜੁਲਾਈ ਤੱਕ ਬ੍ਰਿਟੇਨ ਅਤੇ ਮਾਲਦੀਵ ਦੇ ਸਰਕਾਰੀ ਦੌਰੇ 'ਤੇ ਅਗਲੀ ਖ਼ਬਰ ਮੋਟਰਸਾਇਕਲ ਸਵਾਰ ਨੇ ਦਿਨ ਦਿਹਾੜੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਾਬਕਾ ਪ੍ਰਧਾਨ ਦੀ ਕੁੱਟਮਾਰ ਕਰਕੇ ਖੋਹੇ 10, 000 ਰੁਪਏ
Ad Position 24