07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਯਾਦਗਾਰੀ ਹੋ ਨਿਬੜੀ "ਦੌੜ ਨਸ਼ਿਆਂ ਵਿਰੁੱਧ", ਕੈਬਿਨਟ ਮੰਤਰੀ ਹਰਜੋਤ ਬੈਂਸ ਨੇ ਝੰਡੀ ਦੇ ਕੇ ਕੀਤੀ ਰਵਾਨਾ

ਸ੍ਰੀ ਅਨੰਦਪੁਰ ਸਾਹਿਬ, 20 ਜੂਲਾਈ ( ਕਰਨੈਲ ਸਿੰਘ, ਏ.ਐਸ. ਨਿੱਕੂਵਾਲ)-ਪ੍ਰੈੱਸ ਕਲੱਬ ਅਨੰਦਪੁਰ ਸਾਹਿਬ ਅਤੇ ਜ਼ਿਲ੍ਹਾ ਪੁਲਿਸ ਵਲੋਂ ਅੱਜ ਇੱਥੇ ਕਰਵਾਈ ਗਈ "ਦੌੜ ਨਸ਼ਿਆਂ ਵਿਰੁੱਧ" ਯਾਦਗਾਰੀ ਹੋ ਨਿਬੜੀ। ਸਵੇਰੇ 5 ਵਜੇ ਤੋਂ ਢੋਲ ਦੇ ...

Ad Position 21
No active advertisement
ਅਜੀਤ ਡੈਸਕ 20-07-2025

ਸ੍ਰੀ ਅਨੰਦਪੁਰ ਸਾਹਿਬ, 20 ਜੂਲਾਈ ( ਕਰਨੈਲ ਸਿੰਘ, ਏ.ਐਸ. ਨਿੱਕੂਵਾਲ)-ਪ੍ਰੈੱਸ ਕਲੱਬ ਅਨੰਦਪੁਰ ਸਾਹਿਬ ਅਤੇ ਜ਼ਿਲ੍ਹਾ ਪੁਲਿਸ ਵਲੋਂ ਅੱਜ ਇੱਥੇ ਕਰਵਾਈ ਗਈ "ਦੌੜ ਨਸ਼ਿਆਂ ਵਿਰੁੱਧ" ਯਾਦਗਾਰੀ ਹੋ ਨਿਬੜੀ। ਸਵੇਰੇ 5 ਵਜੇ ਤੋਂ ਢੋਲ ਦੇ ਡਗੇ, ਕਾਰਡੀਓ ਅਤੇ ਪੰਜਾਬੀ ਸੱਭਿਆਚਾਰ ਭੰਗੜੇ ਦੇ ਨਾਲ ਸ਼ੁਰੂ ਹੋਈ ਸਟੇਜ ਦੀ ਕਾਰਵਾਈ ਦੇ ਨਾਲ ਦੂਰ ਦੁਰਾਡੇ ਤੋਂ ਆਏ ਹੋਏ ਦੌੜਾਕਾਂ ਨੇ ਰੱਜ ਕੇ ਆਨੰਦ ਮਾਣਿਆ। ਸਟੇਜ ਦੀ ਕਾਰਵਾਈ ਐਂਕਰ ਸੰਦੀਪ ਭਾਰਦਵਾਜ ਵਲੋਂ ਬਾਖੂਬੀ ਨਿਭਾਈ ਗਈ। ਸਟੇਜ ਤੋਂ ਮਸ਼ਹੂਰ ਕਾਰਡੀਓ ਸਪੈਸ਼ਲਿਸਟ ਕਿਰਨ ਸੋਢੀ ਨੇ ਆਪਣੇ ਸਾਥੀਆਂ ਨਾਲ ਵਾਰਮ ਅੱਪ ਕਰਵਾਇਆ ਤੇ ਖ਼ਾਲਸਾ ਕਾਲਜ ਤੋਂ ਭੰਗੜੇ ਦੀ ਟੀਮ ਨੇ ਭੰਗੜੇ ਦੇ ਨਾਲ ਰੰਗ ਬੰਨ੍ਹਿਆ ।

ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਏ ਹੋਏ ਦੌੜਾਕਾਂ ਨੂੰ ਸੰਬੋਧਨ ਕਰਦਿਆਂ ਪ੍ਰੈੱਸ ਕਲੱਬ ਅਤੇ ਜ਼ਿਲ੍ਹਾ ਪੁਲਿਸ ਵਲੋਂ ਕਰਵਾਈ "ਦੌੜ ਨਸ਼ਿਆਂ ਵਿਰੁੱਧ" ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਨਸ਼ਿਆਂ ਨੂੰ ਠੱਲ੍ਹ ਪਾਉਣ ਦਾ ਪਲੇਟਫਾਰਮ ਤਿਆਰ ਹੁੰਦਾ ਹੈ। ਸਰਕਾਰ ਵਲੋਂ ਜਿੱਥੇ ਨਸ਼ਿਆਂ ਖ਼ਿਲਾਫ਼ ਕਾਰਵਾਈ ਆਰੰਭੀ ਗਈ ਹੈ, ਉੱਥੇ ਅਜਿਹੇ ਪ੍ਰੋਗਰਾਮ ਨਸ਼ਿਆਂ ਖ਼ਿਲਾਫ਼ ਸਮਾਜ ਨੂੰ ਵਧੀਆ ਪੈਗਾਮ ਦਿੰਦੇ।

Ad Position 22
No active advertisement
ਪਿਛਲੀ ਖ਼ਬਰ ਰਾਜੌਰੀ : ਭਾਰੀ ਮੀਂਹ ਕਾਰਨ ਦਰਹਾਲੀ ਨਦੀ ਵਿਚ ਪਾਣੀ ਦਾ ਪੱਧਰ ਵਧਿਆ, ਪ੍ਰਸ਼ਾਸਨ ਨੇ ਲੋਕਾਂ ਨੂੰ ਕੀਤਾ ਸੁਚੇਤ ਅਗਲੀ ਖ਼ਬਰ ਭਾਰਤ ਵਿਚ ਖੇਤਰੀ ਸੰਪਰਕ ਨੂੰ ਵਧਾਉਣ ਅਤੇ ਘੱਟ ਲਾਗਤ ਵਾਲੇ ਯਾਤਰਾ ਵਾਲੀ ਦੂਜੀ ਏਅਰਲਾਈਨ ਬਣੀ ਇੰਡੀਗੋ
Ad Position 24