07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਅਹਿਮਦਾਬਾਦ ਵਿਚ ਇਕੋ ਪਰਿਵਾਰ ਦੇ 5 ਲੋਕਾਂ ਨੇ ਕੀਤੀ ਖ਼ੁਦਕੁਸ਼ੀ

ਸੂਰਤ , 20 ਜੁਲਾਈ - ਗੁਜਰਾਤ ਦੇ ਅਹਿਮਦਾਬਾਦ ਵਿਚ ਇਕੋ ਪਰਿਵਾਰ ਦੇ 5 ਲੋਕਾਂ ਨੇ ਖ਼ੁਦਕੁਸ਼ੀ ਕਰ ਲਈ ਹੈ। ਬਗੋਦਰਾ ਪਿੰਡ ਵਿਚ ਬੱਸ ਸਟੈਂਡ ਨੇੜੇ ਇਕ ਕਮਰੇ ਵਿਚ ਸਮੂਹਿਕ ਖੁਦਕੁਸ਼ੀ ਦੀ ਘਟਨਾ ਵਿਚ 5 ਲੋਕਾਂ ਦੀ ਮੌਤ ...

Ad Position 21
No active advertisement
ਅਜੀਤ ਡੈਸਕ 20-07-2025

ਸੂਰਤ , 20 ਜੁਲਾਈ - ਗੁਜਰਾਤ ਦੇ ਅਹਿਮਦਾਬਾਦ ਵਿਚ ਇਕੋ ਪਰਿਵਾਰ ਦੇ 5 ਲੋਕਾਂ ਨੇ ਖ਼ੁਦਕੁਸ਼ੀ ਕਰ ਲਈ ਹੈ। ਬਗੋਦਰਾ ਪਿੰਡ ਵਿਚ ਬੱਸ ਸਟੈਂਡ ਨੇੜੇ ਇਕ ਕਮਰੇ ਵਿਚ ਸਮੂਹਿਕ ਖੁਦਕੁਸ਼ੀ ਦੀ ਘਟਨਾ ਵਿਚ 5 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕ ਪਰਿਵਾਰ ਮੂਲ ਰੂਪ ਵਿਚ ਢੋਲਕਾ ਦਾ ਰਹਿਣ ਵਾਲਾ ਸੀ ਅਤੇ ਵਰਤਮਾਨ ਵਿਚ ਬਗੋਦਰਾ ਵਿਚ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ। ਪਰਿਵਾਰ ਵਿਚ ਪਤੀ-ਪਤਨੀ, ਦੋ ਧੀਆਂ ਅਤੇ ਇਕ ਪੁੱਤਰ ਸ਼ਾਮਿਲ ਸਨ।

ਪੁਲਿਸ ਨੇ ਦੱਸਿਆ ਕਿ ਵਿਪੁਲ ਵਾਘੇਲਾ ਆਟੋ-ਰਿਕਸ਼ਾ ਚਲਾ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਪਰਿਵਾਰ ਨੇ ਕੁਝ ਸਮਾਂ ਪਹਿਲਾਂ ਲੋਨ 'ਤੇ ਇਕ ਆਟੋ ਲਿਆ ਸੀ, ਜਿਸ ਦੀਆਂ ਮਹੀਨਾਵਾਰ ਕਿਸ਼ਤਾਂ ਦਾ ਭੁਗਤਾਨ ਕੀਤਾ ਜਾਂਦਾ ਸੀ। ਪਰਿਵਾਰ 'ਤੇ ਲੋਨ ਦਾ ਭੁਗਤਾਨ ਕਰਨ ਲਈ ਦਬਾਅ ਸੀ। ਸਥਾਨਕ ਸੂਤਰਾਂ ਦੀ ਮੰਨੀਏ ਤਾਂ ਵਿਪੁਲ ਵਿੱਤੀ ਤੰਗੀਆਂ ਕਾਰਨ ਬਹੁਤ ਪਰੇਸ਼ਾਨ ਸੀ। ਇਹ ਪਹਿਲੂ ਪੁਲਿਸ ਜਾਂਚ ਦੇ ਕੇਂਦਰ ਵਿਚ ਹੈ।

Ad Position 22
No active advertisement
ਪਿਛਲੀ ਖ਼ਬਰ ਗੁਜਰਾਤ ਦੇ ਕੱਛ ਵਿਚ ਭੂਚਾਲ ਦੇ ਝਟਕੇ, 3 ਦਿਨਾਂ ਵਿਚ ਤੀਜੀ ਵਾਰ ਭੁਚਾਲ ਅਗਲੀ ਖ਼ਬਰ ਇੰਡੋਨੇਸ਼ੀਆ 'ਚ 280 ਯਾਤਰੀਆਂ ਨਾਲ ਭਰੇ ਜਹਾਜ਼ ਨੂੰ ਲੱਗੀ ਅੱਗ , ਲੋਕਾਂ ਨੇ ਜਾਨ ਬਚਾਉਣ ਲਈ ਸਮੁੰਦਰ ਵਿਚ ਮਾਰੀ ਛਾਲ
Ad Position 24