05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

6 ਰੁਪਏ ਵਾਲੀ ਲਾਟਰੀ 'ਚੋਂ 9 ਲੱਖ ਦੀ ਨਿਕਲੀ ਲਾਟਰੀ, ਦੋ ਵਿਅਕਤੀ ਬਣੇ ਲੱਖਪਤੀ

ਸਰਦੂਲਗੜ੍ਹ, 22 ਜੁਲਾਈ (ਜੀ.ਐਮ. ਅਰੋੜਾ)-ਸਥਾਨਕ ਸ਼ਹਿਰ ਦੇ ਹਸਪਤਾਲ ਰੋਡ ਉਤੇ ਲਾਟਰੀ ਸਟਾਲ...

Ad Position 21
No active advertisement
ਅਜੀਤ ਡੈਸਕ 22-07-2025

ਸਰਦੂਲਗੜ੍ਹ, 22 ਜੁਲਾਈ (ਜੀ.ਐਮ. ਅਰੋੜਾ)-ਸਥਾਨਕ ਸ਼ਹਿਰ ਦੇ ਹਸਪਤਾਲ ਰੋਡ ਉਤੇ ਲਾਟਰੀ ਸਟਾਲ ਵਲੋਂ ਵੇਚੀਆਂ ਟਿਕਟਾਂ ਕਾਰਨ 2 ਵਿਅਕਤੀ ਲੱਖਪਤੀ ਬਣ ਗਏ ਹਨ। ਦੱਸ ਦਈਏ ਕਿ ਡੀਅਰ ਨਾਗਾਲੈਂਡ ਸਰਕਾਰ ਦੀ 6 ਰੁਪਏ ਵਾਲੀ ਲਾਟਰੀ ਵਿਚੋਂ ਅੱਜ ਦੋ ਵਿਅਕਤੀ ਲੱਖਪਤੀ ਬਣੇ।

ਇਸ ਸਬੰਧੀ ਲਾਟਰੀ ਸਟਾਲ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਵਲੋਂ ਰੋਜ਼ਾਨਾ ਖੁੱਲ੍ਹਣ ਵਾਲੀ 6 ਰੁਪਏ ਵਾਲੀ ਨਾਗਾਲੈਂਡ ਸਰਕਾਰ ਦੀਆਂ ਵੇਚੀਆਂ ਟਿਕਟਾਂ ਵਿਚੋਂ ਅੱਜ ਜਗਸੀਰ ਸਿੰਘ ਮੀਰਪੁਰ ਖੁਰਦ ਜੋ ਕਿ ਪੰਜਾਬ ਪੱਲੇਦਾਰ ਯੂਨੀਅਨ ਦਾ ਸੈਕਟਰੀ ਹੈ, ਦੀ 4 ਲੱਖ 50 ਹਜ਼ਾਰ ਰੁਪਏ ਦੀ ਲਾਟਰੀ ਨਿਕਲੀ ਜਦੋਂਕਿ ਇਕ ਹੋਰ ਵਿਅਕਤੀ ਮਦਨ ਲਾਲ ਸਿਰਸਾ ਨੂੰ ਵੀ 4 ਲੱਖ 50 ਹਜ਼ਾਰ ਦੀ ਲਾਟਰੀ ਨਿਕਲੀ ਹੈ। ਉਨ੍ਹਾਂ ਨੇ ਦੋਵਾਂ ਵਿਅਕਤੀਆਂ ਨੂੰ ਅੱਜ 9 ਲੱਖ ਰੁਪਏ ਦੀ ਰਾਸ਼ੀ ਨਕਦ ਦੇ ਦਿੱਤੀ ਹੈ। ਇਸ ਦੌਰਾਨ ਲਾਟਰੀ ਨਿਕਲਣ ਵਾਲੇ ਦੋਵਾਂ ਵਿਅਕਤੀਆਂ ਦੇ ਘਰਾਂ ਵਿਚ ਖੁਸ਼ੀ ਦਾ ਮਾਹੌਲ ਹੈ।

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਜਗਦੀਸ਼ ਸਿੰਘ ਝੀਂਡਾ ਵਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਾਰੀਆਂ ਸਬ-ਕਮੇਟੀਆਂ ਭੰਗ ਅਗਲੀ ਖ਼ਬਰ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ 20 ਕਰੋੜ ਦੀ ਹੈਰੋਇਨ ਸਮੇਤ 2 ਨੌਜਵਾਨ ਗ੍ਰਿਫਤਾਰ
Ad Position 24