05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਭਾਰਤੀ ਮਹਿਲਾ ਟੀਮ ਨੇ ਇੰਗਲੈਂਡ ਨੂੰ ਦਿੱਤਾ 319 ਦੌੜਾਂ ਦਾ ਟੀਚਾ

ਇੰਗਲੈਂਡ, 22 ਜੁਲਾਈ-ਭਾਰਤੀ ਮਹਿਲਾ ਟੀਮ ਨੇ ਇੰਗਲੈਂਡ ਨੂੰ 319 ਦੌੜਾਂ ਦਾ ਟੀਚਾ ਦਿੱਤਾ ਹੈ ਤੇ ਇੰਗਲੈਂਡ...

Ad Position 21
No active advertisement
ਅਜੀਤ ਡੈਸਕ 22-07-2025

ਇੰਗਲੈਂਡ, 22 ਜੁਲਾਈ-ਅੱਜ ਭਾਰਤੀ ਮਹਿਲਾ ਟੀਮ ਤੇ ਇੰਗਲੈਂਡ ਵਿਚਾਲੇ ਲੜੀ ਦਾ ਆਖਰੀ ਮੈਚ ਹੈ। ਕਪਤਾਨ ਹਰਮਨਪ੍ਰੀਤ ਕੌਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਭਾਰਤੀ ਮਹਿਲਾ ਟੀਮ ਨੇ ਇੰਗਲੈਂਡ ਨੂੰ 319 ਦੌੜਾਂ ਦਾ ਟੀਚਾ ਦਿੱਤਾ ਤੇ ਇੰਗਲੈਂਡ ਮਹਿਲਾ ਕ੍ਰਿਕਟ ਟੀਮ ਖਿਲਾਫ ਤੀਜੇ ਇਕ ਦਿਨਾ ਮੈਚ 'ਚ ਕਪਤਾਨ ਹਰਮਨਪ੍ਰੀਤ ਕੌਰ ਨੇ ਸ਼ਾਨਦਾਰ ਸੈਂਕੜਾ ਵੀ ਜੜਿਆ ਹੈ। 

ਦੱਸ ਦਈਏ ਕਿ ਲੜੀ 1-1 ਦੀ ਬਰਾਬਰੀ ਨਾਲ ਅੱਗੇ ਚੱਲ ਰਹੀ ਹੈ ਤੇ ਅੱਜ ਦਾ ਮੈਚ ਜਿੱਤਣ ਵਾਲੇ ਦੇ ਨਾਂਅ ਉਤੇ ਲੜੀ ਹੋ ਜਾਵੇਗੀ। ਕਪਤਾਨ ਹਰਮਨਪ੍ਰੀਤ ਕੌਰ ਨੇ 84 ਗੇਂਦਾਂ ਵਿਚ 102 ਦੌੜਾਂ ਬਣਾਈਆਂ, ਜਿਸ ਨਾਲ ਭਾਰਤ ਨੇ ਚੱਲ ਰਹੀ ਤਿੰਨ ਮੈਚਾਂ ਦੀ ਲੜੀ ਦੇ ਤੀਜੇ ਅਤੇ ਆਖਰੀ ਇਕ ਦਿਨਾ ਮੈਚ ਵਿਚ ਇੰਗਲੈਂਡ ਵਿਰੁੱਧ ਪੰਜ ਵਿਕਟਾਂ ਦੇ ਨੁਕਸਾਨ 'ਤੇ ਕੁੱਲ 318 ਦੌੜਾਂ ਬਣਾਈਆਂ। ਇਹ ਮੈਚ ਚੈਸਟਰ-ਲੇ-ਸਟ੍ਰੀਟ ਦੇ ਰਿਵਰਸਾਈਡ ਗਰਾਊਂਡ 'ਤੇ ਹੋ ਰਿਹਾ ਹੈ। ਭਾਰਤ ਨੇ 5 ਵਿਕਟਾਂ ਗੁਆ ਕੇ 318 ਦੌੜਾਂ ਬਣਾਈਆਂ ਹਨ।

 

Ad Position 22
No active advertisement
ਪਿਛਲੀ ਖ਼ਬਰ 19 ਤਹਿਸੀਲਦਾਰਾਂ/ ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਅਗਲੀ ਖ਼ਬਰ ਕਰੰਟ ਨਾਲ ਮਰੇ ਮਜ਼ਦੂਰ ਦੀ ਲਾਸ਼ ਥਾਣੇ ਅੱਗੇ ਰੱਖ ਕੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਕੀਤੀ ਮੰਗ
Ad Position 24