05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਈ-ਰਿਕਸ਼ਾ ਪਲਟਿਆ, ਇਕ ਬੱਚੇ ਸਮੇਤ 8 ਜ਼ਖਮੀ

ਕਪੂਰਥਲਾ, 22 ਜੁਲਾਈ (ਅਮਨਜੋਤ ਸਿੰਘ ਵਾਲੀਆ)-ਕਰਤਾਰਪੁਰ ਰੋਡ 'ਤੇ ਦਬੁਰਜੀ ਨੇੜੇ ਪੈਟਰੋਲ ਪੰਪ ਦੇ ਸਾਹਮਣੇ ਈ-ਰਿਕਸ਼ਾ ਤੇ ਸਵਿਫ਼ਟ ਕਾਰ ਦੀ ਟੱਕਰ...

Ad Position 21
No active advertisement
ਅਜੀਤ ਡੈਸਕ 22-07-2025

ਕਪੂਰਥਲਾ, 22 ਜੁਲਾਈ (ਅਮਨਜੋਤ ਸਿੰਘ ਵਾਲੀਆ)-ਕਰਤਾਰਪੁਰ ਰੋਡ 'ਤੇ ਦਬੁਰਜੀ ਨੇੜੇ ਪੈਟਰੋਲ ਪੰਪ ਦੇ ਸਾਹਮਣੇ ਈ-ਰਿਕਸ਼ਾ ਤੇ ਸਵਿਫ਼ਟ ਕਾਰ ਦੀ ਟੱਕਰ ਵਿਚ ਈ-ਰਿਕਸ਼ਾ ਵਿਚ ਸਵਾਰ ਇਕ ਬੱਚੇ ਸਮੇਤ 8 ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਕਾਰ ਸਵਾਰ ਤੇ ਸਥਾਨਕ ਲੋਕਾਂ ਨੇ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ।

ਜ਼ਖ਼ਮੀਆਂ ਦੀ ਪਛਾਣ ਰੂਨਾ ਦੇਵੀ ਪਤਨੀ ਦੀਪਕ ਚੌਧਰੀ, ਪਵਨ ਦੇਵੀ ਪਤਨੀ ਜੈਰਾਮ, ਬੇਬੀ ਦੇਵੀ ਪਤਨੀ ਮਿਥਲੇਸ਼, ਰੌਣਕ ਕੁਮਾਰ ਪੁੱਤਰ ਮਿਥਲੇਸ਼, ਨਾਨਕੀ ਦੇਵੀ ਪਤਨੀ ਸੰਜੇ ਪਾਸਵਾਨ, ਪਾਰਵਤੀ ਦੇਵੀ ਪਤਨੀ ਟੁਨਟੁਨ ਚੌਧਰੀ, ਅਨੀਤਾ ਦੇਵੀ ਪਤਨੀ ਸ਼ੰਕਰ ਚੌਧਰੀ ਵਾਸੀਆਨ ਅੰਮ੍ਰਿਤਸਰ ਰੋਡ ਦੁਆਬਾ ਪੈਟਰੋਲ ਪੰਪ ਨਜ਼ਦੀਕ ਤੇ ਡਰਾਈਵਰ ਵਿਸ਼ਾਲ ਪੁੱਤਰ ਸੁਨੀਲ ਵਾਸੀ ਲਕਸ਼ਮੀ ਨਗਰ ਵਜੋਂ ਹੋਈ ਹੈ। ਡਰਾਈਵਰ ਸੁਨੀਲ ਨੇ ਦੱਸਿਆ ਕਿ ਉਹ ਸਵਾਰੀਆਂ ਲੈ ਕੇ ਕਰਤਾਰਪੁਰ ਗਿਆ ਸੀ ਤੇ ਜਦੋਂ ਉਹ ਸਵਾਰੀਆਂ ਮੁੜ ਵਾਪਸ ਲੈ ਕੇ ਆ ਰਿਹਾ ਸੀ ਤਾਂ ਜਦੋਂ ਉਹ ਦਬੁਰਜੀ ਪੈਟਰੋਲ ਪੰਪ ਨਜ਼ਦੀਕ ਪਹੁੰਚੇ ਤਾਂ ਇਕ ਕਾਰ ਨੇ ਉਸਦੀ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਈ-ਰਿਕਸ਼ਾ ਪਲਟ ਗਈ ਤੇ ਉਸ ਸਮੇਤ ਸਾਰੀਆਂ ਸਵਾਰੀਆਂ ਜ਼ਖਮੀ ਹੋ ਗਈਆਂ। ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਵਿਚ ਡਿਊਟੀ ਡਾ. ਨਵਦੀਪ ਸਿੰਘ ਵਲੋਂ ਕੀਤਾ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪੀ.ਸੀ.ਆਰ. ਇੰਚਾਰਜ ਚਰਨਜੀਤ ਸਿੰਘ ਖੈੜਾ ਪੀ.ਸੀ.ਆਰ. ਟੀਮ ਨਾਲ ਸਿਵਲ ਹਸਪਤਾਲ ਵਿਖੇ ਮੌਕੇ 'ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। 

Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਤੇ ਕਾਰ ਦੀ ਟੱਕਰ 'ਚ 2 ਦੀ ਮੌਤ, 1 ਜ਼ਖਮੀ ਅਗਲੀ ਖ਼ਬਰ 19 ਤਹਿਸੀਲਦਾਰਾਂ/ ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ
Ad Position 24