05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਸੀ.ਆਈ.ਏ. ਸਟਾਫ ਅੰਮ੍ਰਿਤਸਰ ਨੇ ਪਾਕਿਸਤਾਨ ਤੋਂ ਆਏ ਭਾਰੀ ਅਸਲੇ ਸਮੇਤ 2 ਵਿਅਕਤੀ ਕੀਤੇ ਕਾਬੂ

ਅਟਾਰੀ, ਅੰਮ੍ਰਿਤਸਰ, 22 ਜੁਲਾਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਅੰਮ੍ਰਿਤਸਰ ਸੀ. ਆਈ.ਏ. ਸਟਾਫ ਨੂੰ ਦੇਰ ਰਾਤ ਅੱਜ...

Ad Position 21
No active advertisement
ਅਜੀਤ ਡੈਸਕ 22-07-2025

ਅਟਾਰੀ, ਅੰਮ੍ਰਿਤਸਰ, 22 ਜੁਲਾਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਅੰਮ੍ਰਿਤਸਰ ਸੀ. ਆਈ.ਏ. ਸਟਾਫ ਨੂੰ ਦੇਰ ਰਾਤ ਅੱਜ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਪੁਲਿਸ ਪਾਰਟੀ ਵਲੋਂ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤ ਆਏ ਭਾਰੀ ਅਸਲੇ ਸਮੇਤ 2 ਨੌਜਵਾਨਾਂ ਨੂੰ ਕਾਬੂ ਕੀਤਾ ਗਿਆI ਪੁਲਿਸ ਅਨੁਸਾਰ ਭਾਰੀ ਅਸਲੇ ਸਮੇਤ ਕਾਬੂ ਕੀਤੇ ਗਏ ਦੋਵੇਂ ਨੌਜਵਾਨ ਸਕੇ ਭਰਾ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਲਖਵਿੰਦਰ ਸਿੰਘ ਪੁੱਤਰ ਸੇਵਾ ਸਿੰਘ ਅਤੇ ਹਰਪ੍ਰੀਤ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਡੰਡੇ ਨਜ਼ਦੀਕ ਅਟਾਰੀ ਅੰਮ੍ਰਿਤਸਰ ਵਲੋਂ ਭਾਰਤ ਅੰਦਰ ਗੈਰ-ਕਾਨੂੰਨੀ ਘਟਨਾਵਾਂ ਨੂੰ ਅੰਜਾਮ ਦੇਣ ਲਈ ਪਾਕਿਸਤਾਨੀ ਤਸਕਰਾਂ ਪਾਸੋਂ ਡਰੋਨ ਰਾਹੀਂ ਦੇਰ ਰਾਤ ਭਾਰੀ ਮਾਤਰਾ ਵਿਚ ਅਸਲਾ ਮੰਗਵਾਇਆ ਗਿਆ ਸੀ, ਜਿਸ ਵਿਚ ਪੰਜ ਪਿਸਟਲ ਅਤੇ ਪੰਜ ਮੈਗਜ਼ੀਨ ਸਮੇਤ ਦੋਸ਼ੀ ਉਸ ਸਮੇਂ ਗ੍ਰਿਫਤਾਰ ਕੀਤੇ, ਜਦੋਂ ਉਹ ਅਟਾਰੀ ਬੱਸ ਸਟੈਂਡ ਨਜ਼ਦੀਕ ਸਥਿਤ ਬਿਜਲੀ ਘਰ ਕੋਲ ਪੁਲਿਸ ਪਾਰਟੀ ਵਲੋਂ ਨਾਕਾ ਲਗਾਇਆ ਗਿਆ ਸੀ ਤੇ ਉਕਤ ਦੋਸ਼ੀਆਂ ਦੀ ਤਲਾਸ਼ੀ ਦੌਰਾਨ ਇਹ ਭਾਰੀ ਅਸਲਾ ਬਰਾਮਦ ਹੋਇਆ ਹੈI 

Ad Position 22
No active advertisement
ਪਿਛਲੀ ਖ਼ਬਰ ਚੱਲ ਰਹੀ ਸੋਧ ਵਿਚ ਬਿਹਾਰ ਵੋਟਰ ਸੂਚੀ ਵਿਚੋਂ 52 ਲੱਖ ਤੋਂ ਵੱਧ ਨਾਂਅ ਹਟਾਏ ਗਏ : ਭਾਰਤੀ ਚੋਣ ਕਮਿਸ਼ਨ ਅਗਲੀ ਖ਼ਬਰ ਮੋਟਰਸਾਈਕਲ ਤੇ ਕਾਰ ਦੀ ਟੱਕਰ 'ਚ 2 ਦੀ ਮੌਤ, 1 ਜ਼ਖਮੀ
Ad Position 24