02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2025

ਭਾਰੀ ਮੀਂਹ ਨਾਲ ਹਿਮਾਚਲ ਪ੍ਰਦੇਸ਼ 'ਚ 345 ਸੜਕਾਂ ਬੰਦ

ਸ਼ਿਮਲਾ, 23 ਜੁਲਾਈ-ਪਿਛਲੇ ਦਿਨਾਂ ਵਿਚ ਭਾਰੀ ਮੀਂਹ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿਚ ਦੋ ਰਾਸ਼ਟਰੀ ਰਾਜਮਾਰਗਾਂ ਸਮੇਤ...

Ad Position 21
No active advertisement
ਅਜੀਤ ਡੈਸਕ 23-07-2025

ਸ਼ਿਮਲਾ, 23 ਜੁਲਾਈ-ਪਿਛਲੇ ਦਿਨਾਂ ਵਿਚ ਭਾਰੀ ਮੀਂਹ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿਚ ਦੋ ਰਾਸ਼ਟਰੀ ਰਾਜਮਾਰਗਾਂ ਸਮੇਤ ਕੁੱਲ 345 ਸੜਕਾਂ ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ। ਰਾਜ ਦੇ ਵੱਖ-ਵੱਖ ਹਿੱਸਿਆਂ ਤੋਂ ਜ਼ਮੀਨ ਖਿਸਕਣ ਅਤੇ ਸੜਕਾਂ 'ਤੇ ਮਲਬਾ ਡਿੱਗਣ ਦੀਆਂ ਰਿਪੋਰਟਾਂ ਆ ਰਹੀਆਂ ਹਨ, ਜਿਸ ਕਾਰਨ ਸੜਕ ਜਾਮ ਹੋ ਗਈ ਹੈ।

ਮੰਡੀ ਵਿਚ ਰਾਸ਼ਟਰੀ ਰਾਜਮਾਰਗ (ਐਨ.ਐਚ.) 70, ਮੰਡੀ-ਕੋਟਲੀ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ, ਜਦੋਂਕਿ ਸਿਰਮੌਰ ਵਿਚ ਐਨ.ਐਚ. 707 (ਹਟਕੋਟੀ ਤੋਂ ਪੋਂਤਾ ਸਾਹਿਬ) ਨੂੰ ਜ਼ਮੀਨ ਖਿਸਕਣ ਦੇ ਮੱਦੇਨਜ਼ਰ ਕਈ ਥਾਵਾਂ 'ਤੇ ਬੰਦ ਕਰ ਦਿੱਤਾ ਗਿਆ ਹੈ। ਬੰਦ ਕੀਤੀਆਂ ਗਈਆਂ ਕੁੱਲ 345 ਸੜਕਾਂ ਵਿਚੋਂ, 232 ਆਫ਼ਤ ਪ੍ਰਭਾਵਿਤ ਮੰਡੀ ਵਿਚ ਹਨ, ਜਦੋਂਕਿ 71 ਕੁੱਲੂ ਜ਼ਿਲ੍ਹੇ ਵਿਚ ਹਨ। ਇਸ ਤੋਂ ਇਲਾਵਾ, ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਅਨੁਸਾਰ, 169 ਬਿਜਲੀ ਵੰਡ ਟ੍ਰਾਂਸਫਾਰਮਰ ਅਤੇ 230 ਜਲ ਸਪਲਾਈ ਯੋਜਨਾਵਾਂ ਪ੍ਰਭਾਵਿਤ ਹੋਈਆਂ ਹਨ। 

Ad Position 22
No active advertisement
ਪਿਛਲੀ ਖ਼ਬਰ ਨਸ਼ੇ ਨਾਲ ਪੁੱਤ ਦੀ ਮੌਤ ਹੋਣ ਵਾਲੇ ਪਰਿਵਾਰ ਨੂੰ ਮਿਲੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਗਲੀ ਖ਼ਬਰ ਅੰਮ੍ਰਿਤਸਰ/ਤਰਨਤਾਰਨ ਰੋਡ ਅੱਡਾ ਗੁਰਲਾਲੀ ਨੇੜੇ ਨਕਲੀ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 1 ਕਾਬੂ
Ad Position 24