31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2025

ਝੂਠੇ ਪਰਚੇ ਕਰਨ 'ਤੇ ਥਾਣਾ ਟਾਂਡਾ ਸਾਹਮਣੇ ਦਿੱਤਾ ਧਰਨਾ

ਟਾਂਡਾ ਉੜਮੁੜ, 24 ਜੁਲਾਈ (ਭਗਵਾਨ ਸਿੰਘ ਸੈਣੀ)-ਅੱਜ ਸਾਬਕਾ ਐਮ. ਸੀ. ਅਤੇ ਨੰਬਰਦਾਰ ਅਤੇ ਉੱਘੇ...

Ad Position 21
No active advertisement
ਅਜੀਤ ਡੈਸਕ 24-07-2025

ਟਾਂਡਾ ਉੜਮੁੜ, 24 ਜੁਲਾਈ (ਭਗਵਾਨ ਸਿੰਘ ਸੈਣੀ)-ਅੱਜ ਸਾਬਕਾ ਐਮ. ਸੀ. ਅਤੇ ਨੰਬਰਦਾਰ ਅਤੇ ਉੱਘੇ ਸਮਾਜ ਸੇਵਕ ਜਗਜੀਵਨ ਜੱਗੀ ਉਤੇ ਟਾਂਡਾ ਪੁਲਿਸ ਵਲੋਂ ਮਾਮਲਾ ਦਰਜ ਕਰ ਲੈਣ ਉਤੇ ਰੋਹ ' ਚ ਆਏ ਸ਼ਹਿਰ ਵਾਸੀਆਂ ਵਲੋਂ ਟਾਂਡਾ ਥਾਣੇ ਸਾਹਮਣੇ ਧਰਨਾ ਲਗਾ ਦਿੱਤਾ ਗਿਆ।

ਧਰਨੇ ਵਿਚ ਸ਼ਾਮਿਲ ਜੋਗਿੰਦਰ ਸਿੰਘ ਗਿਲਜੀਆਂ ਨੇ ਕਿਹਾ ਕਿ ਟਾਂਡਾ ਪੁਲਿਸ ਵਲੋਂ ਮਾਈਨਿੰਗ ਕਰਨ ਵਾਲਿਆਂ, ਨਸ਼ਾ ਵੇਚਣ ਵਾਲਿਆਂ ਉਤੇ ਨਾ ਤਾਂ ਕੋਈ ਕਾਰਵਾਈ ਹੁੰਦੀ ਹੈ ਪਰ ਇਲਾਕੇ ਦੇ ਮੋਹਤਬਰਾਂ ਉਤੇ ਸਿਆਸੀ ਦਬਾਅ ਹੇਠ ਆ ਕੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਕੀਤੇ ਜਾ ਰਹੇ ਝੂਠੇ ਪਰਚਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਜੇਕਰ ਇਹ ਮਾਮਲਾ ਰੱਦ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਥਾਣਾ ਟਾਂਡਾ ਸਾਹਮਣੇ ਧਰਨਾ ਲੱਗਾ ਹੋਇਆ ਹੈ ਅਤੇ ਭਾਰੀ ਗਿਣਤੀ ਵਿਚ ਸ਼ਹਿਰ ਵਾਸੀ ਮੌਜੂਦ ਸਨ। 

Ad Position 22
No active advertisement
ਪਿਛਲੀ ਖ਼ਬਰ ਭਾਨਾ ਸਿੱਧੂ ਵਲੋਂ ਠੱਗ ਏਜੰਟਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਅਗਲੀ ਖ਼ਬਰ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੂੰ ਚੰਡੀਗੜ੍ਹ ਦੇ PGI ਕਰਵਾਇਆ ਦਾਖਲ
Ad Position 24