29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2025

ਸ਼ਹੀਦੀ ਦਿਹਾੜੇ ਧਾਰਮਿਕ ਮਾਣ ਮਰਿਆਦਾ ਅਨੁਸਾਰ ਮਨਾਏ ਜਾਣ - ਭਾਈ ਲੌਂਗੋਵਾਲ

ਲੌਂਗੋਵਾਲ, 25 ਜੁਲਾਈ (ਵਿਨੋਦ,ਖੰਨਾ)-ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ...

Ad Position 21
No active advertisement
ਅਜੀਤ ਡੈਸਕ 25-07-2025

ਲੌਂਗੋਵਾਲ, 25 ਜੁਲਾਈ (ਵਿਨੋਦ,ਖੰਨਾ)-ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਸਰਕਾਰ ਵਲੋਂ ਸਿੱਖ ਮਰਿਆਦਾ ਦੇ ਉਲਟ ਕਰਵਾਏ ਪ੍ਰੋਗਰਾਮ ਦੀ ਕਰੜੀ ਨਿੰਦਾ ਕੀਤੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਇਕ ਪ੍ਰੋਗਰਾਮ ਕਰਵਾਇਆ ਗਿਆ।

ਇਸ ਪ੍ਰੋਗਰਾਮ ਵਿਚ ਪੰਜਾਬ ਸਰਕਾਰ ਵਲੋਂ ਗਾਇਕ ਬੀਰ ਸਿੰਘ ਨੂੰ ਬੁਲਾਇਆ ਗਿਆ, ਇਹ ਸਮਾਗਮ ਧਾਰਮਿਕ ਨਾ ਹੋ ਕੇ ਨਿਰੋਲ ਧਰਮ ਵਿਰੋਧੀ ਪ੍ਰੋਗਰਾਮ ਦੀ ਦਿੱਖ ਪੇਸ਼ ਕਰਦਾ ਸੀ ਕਿਉਂਕਿ ਇਸ ਪ੍ਰੋਗਰਾਮ ਵਿਚ ਗੀਤਾਂ ਦੀ ਜੋ ਪੇਸ਼ਕਾਰੀ ਕੀਤੀ ਗਈ, ਉਹ ਨਿਰੋਲ ਧਰਮ ਵਿਰੋਧੀ ਸਨ, ਜਿਸ ਤਰ੍ਹਾਂ ਦੀ ਸ਼ਬਦਾਵਲੀ ਗੀਤਾਂ ਦੇ ਰੂਪ ਵਿਚ ਸੰਗਤਾਂ ਨੂੰ ਪੇਸ਼ ਕੀਤੀ ਗਈ, ਉਹ ਕਿਸੇ ਵੀ ਤਰੀਕੇ ਨਾਲ ਕਿਸੇ ਧਾਰਮਿਕ ਪ੍ਰੋਗਰਾਮ ਦੀ ਸ਼ਬਦਾਵਲੀ ਨਾਲ ਮੇਲ ਨਹੀਂ ਸੀ ਖਾਂਦੀ ਅਤੇ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਜਗ੍ਹਾ ਉਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਵੀ ਮੌਜੂਦ ਸਨ।

 

Ad Position 22
No active advertisement
ਪਿਛਲੀ ਖ਼ਬਰ ਸੰਸਦ ਮੌਨਸੂਨ ਇਜਲਾਸ: ਸਰਬ ਪਾਰਟੀ ਮੀਟਿੰਗ ’ਚ ਸਦਨ ਚਲਾਉਣ ਨੂੰ ਲੈ ਕੇ ਬਣੀ ਸਹਿਮਤੀ ਅਗਲੀ ਖ਼ਬਰ ਦਿੱਲੀ ਵਿਖੇ ਰਾਹੁਲ ਗਾਂਧੀ ਵਲੋਂ ਜਨਤਾ ਨੂੰ ਸੰਬੋਧਨ
Ad Position 24