29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2025

ਬਿਕਰਮ ਸਿੰਘ ਮਜੀਠੀਆ ਖਿਲਾਫ਼ ਸਬੂਤ ਇਕੱਠੇ ਕਰਨ ਵਿਚ ਫੇਲ੍ਹ ਹੋਣ ਮਗਰੋਂ ਹੁਣ ਵਿਜੀਲੈਂਸ ਅਧਿਕਾਰੀ ਝੂਠੇ ਸਬੂਤ ਤਿਆਰ ਕਰਨ ’ਚ ਜੁਟੇ- ਅਕਾਲੀ ਦਲ

ਚੰਡੀਗੜ੍ਹ, 25 ਜੁਲਾਈ- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ਼ ਹਾਲ ਹੀ ਵਿਚ ਦਰਜ...

Ad Position 21
No active advertisement
ਅਜੀਤ ਡੈਸਕ 25-07-2025

ਚੰਡੀਗੜ੍ਹ, 25 ਜੁਲਾਈ- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ਼ ਹਾਲ ਹੀ ਵਿਚ ਦਰਜ ਕੀਤੇ ਆਮਦਨ ਨਾਲੋਂ ਵੱਧ ਜਾਇਦਾਦ ਦੇ ਕੇਸ ਵਿਚ ਸਬੂਤ ਜੁਟਾਉਣ ਵਿਚ ਫੇਲ੍ਹ ਹੋਣ ਮਗਰੋਂ ਹੁਣ ਵਿਜੀਲੈਂਸ ਅਧਿਕਾਰੀ ਝੂਠੇ ਸਬੂਤ ਤਿਆਰ ਕਰਨ ਵਿਚ ਜੁੱਟ ਗਏ ਹਨ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਅਤੇ ਐਡਵੋਕੇਟ ਦਮਨਬੀਰ ਸਿੰਘ ਸੋਬਤੀ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਆਪਣੇ ਕੀਤੇ ਦਾਅਵੇ ਕਿ ਮਜੀਠੀਆ ਕੋਲੋਂ 29 ਮੋਬਾਈਲ ਫੋਨ ਬਰਾਮਦ ਹੋਏ, 141 ਕਰੋੜ ਰੁਪਏ ਦਾ ਲੈਣ ਦੇਣ ਹੋਇਆ, 540 ਕਰੋੜ ਰੁਪਏ ਦਾ ਨਿਵੇਸ਼ ਹੋਇਆ ਅਤੇ ਹਿਮਾਚਲ ਪ੍ਰਦੇਸ਼ ਵਿਚ 1000 ਏਕੜ ਜ਼ਮੀਨ ਹੈ, ਦੇ ਹੱਕ ਵਿਚ ਸਬੂਤ ਨਹੀਂ ਜੁਟਾ ਸਕੀ। ਹੁਣ ਵਿਜੀਲੈਂਸ ਨੇ ਗੈਰ ਕਾਨੂੰਨੀ ਤੌਰ ’ਤੇ ਲੋਕਾਂ ਨੂੰ ਚੁੱਕਣ ਤੇ ਉਨ੍ਹਾਂ ਨੂੰ ਧਾਰਾ 164 ਤਹਿਤ ਬਿਆਨ ਦਰਜ ਕਰਵਾਉਣ ਲਈ ਤਸੀਹੇ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਸਰਦਾਰ ਮਜੀਠੀਆ ਦੀ ਕਾਨੂੰਨੀ ਟੀਮ ਨੇ ਦੱਸਿਆ ਕਿ ਹੁਣ ਇਕ ਰਵਜੋਤ ਕੌਰ ਗਰੇਵਾਲ ਅਤੇ ਨਵੀਨ ਸਿੰਗਲਾ ਨੂੰ ਟੀਮ ਨਾਲ ਜੋੜਿਆ ਗਿਆ ਹੈ ਪਰ ਉਸਦੇ ਰਸਮੀ ਹੁਕਮ ਜਾਰੀ ਨਹੀਂ ਹੋਏ। ਇਹ ਲੋਕ ਹੀ ਮਜੀਠੀਆ ਖਿਲਾਫ਼ ਝੂਠੇ ਸਬੂਤ ਤਿਆਰ ਕਰਨ ਦਾ ਸਾਰਾ ਕੰਮ ਵੇਖ ਰਹੇ ਹਨ। ਉਹਨਾਂ ਕਿਹਾ ਕਿ ਸਬੂਤ ਇਕੱਠੇ ਕਰਨ ਦਾ ਕੰਮ ਹੁਣ ਖ਼ਤਮ ਹੋ ਗਿਆ ਅਤੇ ਸਬੂਤ ਤਿਆਰ ਕਰਨ ਦਾ ਕੰਮ ਚਲ ਰਿਹਾ ਹ।

ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ਼ ਤੀਜਾ ਝੂਠਾ ਕੇਸ ਵੀ ਦਰਜ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਦੀ ਆਵਾਜ਼ ਦਬਾਈ ਜਾ ਸਕੇ, ਕਿਉਂਕਿ ਉਹ ਹੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੋਕਾਂ ਨਾਲ ਕੀਤੇ ਵਾਅਦੇ ਨਾ ਕਰਨ ਬਾਰੇ ਸਵਾਲ ਜਵਾਬ ਕਰਦੇ ਹਨ।

ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਆਪਣੀਆਂ ਅਸਫ਼ਲਤਾਵਾਂ ਛੁਪਾਉਣ ਲਈ ਬਦਲਾਖੋਰੀ ਦੀ ਰਾਜਨੀਤੀ ਸਰਕਾਰਾਂ ਦਾ ਨਵਾਂ ਹਥਿਆਰ ਬਣ ਗਈ ਹੈ ਤੇ ਅਗਲੇ ਡੇਢ ਸਾਲਾਂ ਵਿਚ ਪੰਜਾਬੀਆਂ ਨੂੰ ਸਰਕਾਰ ਦੇ ਵਿਰੋਧੀਆਂ ਖਿਲਾਫ਼ ਹੋਰ ਅਜਿਹੇ ਝੂਠੇ ਕੇਸ ਵੇਖਣ ਨੂੰ ਮਿਲ ਸਕਦੇ ਹਨ।

ਕਾਨੂੰਨੀ ਟੀਮ ਨੇ ਮੁੜ ਦੁਹਰਾਇਆ ਕਿ ਉਹ ਝੂਠੇ ਕੇਸਾਂ ਵਿਚ ਸਰਕਾਰ ਦਾ ਡੱਟ ਕੇ ਮੁਕਾਬਲਾ ਕਰੇਗੀ ਅਤੇ ਸਾਰੇ ਕੇਸਾਂ ਨੂੰ ਤਰਕਸੰਗਤ ਨਤੀਜੇ ਤੱਕ ਪਹੁੰਚਾਇਆ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਪੁਲਿਸ ਪ੍ਰਸ਼ਾਸਨ ਵਲੋਂ ਹੋਟਲਾਂ 'ਤੇ ਵੱਡੀ ਕਾਰਵਾਈ, ਤਿੰਨ ਹੋਟਲਾਂ 'ਤੇ ਲੱਗੇ ਜਿੰਦਰੇ ਅਗਲੀ ਖ਼ਬਰ ਸੰਸਦ ਮੌਨਸੂਨ ਇਜਲਾਸ: ਸਰਬ ਪਾਰਟੀ ਮੀਟਿੰਗ ’ਚ ਸਦਨ ਚਲਾਉਣ ਨੂੰ ਲੈ ਕੇ ਬਣੀ ਸਹਿਮਤੀ
Ad Position 24