23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2025

ਪਿੰਡ ਦਿਉਣ ਵਿਖੇ ਗ੍ਰਾਮ ਪੰਚਾਇਤ ਦੀ (ਉਪ-ਚੋਣ) ਕਰਮਜੀਤ ਕੌਰ ਜਿੱਤੇ, 139 ਵੋਟ ਲੈ ਕੇੇ ਨਵੇਂ ਪੰਚ ਬਣੇ

ਮਹਿਮਾ ਸਰਜਾ , 27 ਜੁਲਾਈ (ਬਲਦੇਵ ਸੰਧੂ) - ਪੰਜਾਬ ਵਿਚ ਰਾਜ ਚੋਣ ਕਮਿਸ਼ਨ ਵਲੋਂ ਕਰਵਾਈਆਂ ਗਈਆਂ ਪੰਚਾਇਤੀ ਉਪ ਚੋਣਾਂ ਵਿਚ ਬਲਾਕ ਬਠਿੰਡਾ ਦੇ ਪਿੰਡ ਦਿਉਣ ਵਿਖੇ ਗ੍ਰਾਮ ਪੰਚ ਦੀ ਚੋਣ ਅਮਨ ਸ਼ਾਂਤੀ ਨਾਲ ਮੁਕੰਮਲ ਹੋ ...

Ad Position 21
No active advertisement
ਅਜੀਤ ਡੈਸਕ 27-07-2025

ਮਹਿਮਾ ਸਰਜਾ , 27 ਜੁਲਾਈ (ਬਲਦੇਵ ਸੰਧੂ) - ਪੰਜਾਬ ਵਿਚ ਰਾਜ ਚੋਣ ਕਮਿਸ਼ਨ ਵਲੋਂ ਕਰਵਾਈਆਂ ਗਈਆਂ ਪੰਚਾਇਤੀ ਉਪ ਚੋਣਾਂ ਵਿਚ ਬਲਾਕ ਬਠਿੰਡਾ ਦੇ ਪਿੰਡ ਦਿਉਣ ਵਿਖੇ ਗ੍ਰਾਮ ਪੰਚ ਦੀ ਚੋਣ ਅਮਨ ਸ਼ਾਂਤੀ ਨਾਲ ਮੁਕੰਮਲ ਹੋ ਗਈ ਹੈ। ਜਿੱਥੇ ਪਿੰਡ ਦਿਉਣ ਦੇ ਇਸਤਰੀ ਵਾਰਡ ਨੰਬਰ 2 ਵਿਚ ਕਰਮਜੀਤ ਕੌਰ ਪਤਨੀ ਮੇਜਰ ਸਿੰਘ ਅਤੇ ਅਮਨਦੀਪ ਕੌਰ ਪਤਨੀ ਪਰਗਟ ਸਿੰਘ ਦੇ ਵਿਚਕਾਰ ਮੁੱਖ ਮੁਕਾਬਲਾ ਸੀ। ਜਿੱਥੇ ਉਪ-ਚੋਣ ਵਿਚ ਕਰਮਜੀਤ ਕੌਰ 139 ਵੋਟਾਂ ਲੈ ਕੇ ਪੰਚ ਦੀ ਚੋਣ ਜਿੱਤ ਗਏ ਹਨ। ਜਿਸ ਨਾਲ ਪਿੰਡ ਦਿਉਣ ਦੀ ਗ੍ਰਾਮ ਪੰਚਾਇਤ ਵਿਚ ਇਕ ਨਵਾਂ ਪੰਚ ਹੋਰ ਜੁੜ ਗਿਆ ਹੈ। ਦਿਉਣ ਗ੍ਰਾਮ ਪੰਚਾਇਤ ਵਿਚ ਪੰਚਾਂ ਦੀ ਗਿਣਤੀ ਪੂਰੀ 11 ਹੋ ਗਈ ਹੈ।

ਇਸ ਮੌਕੇ ਪਿੰਡ ਦੇ ਮੌਜੂਦਾ ਸਰਪੰਚ ਗੁਰਦੇਵ ਸਿੰਘ ਨੇ ਦੱਸਿਆ ਕਿ ਵਾਰਡ ਨੰੰਬਰ 2 ਦੇ ਪੰਚ ਦੇ ਖਾਲੀ ਪਦ ਨੂੰ ਲੈ ਕੇ ਪੰਚੀ ਦੇ ਉਮੀਦਵਾਰ ਕਰਮਜੀਤ ਕੌਰ ਪਤਨੀ ਮੇਜਰ ਸਿੰਘ 'ਤੇ ਸਰਬਸੰਮਤੀ ਨਾਲ ਸਹਿਮਤੀ ਬਣ ਗਈ ਸੀ, ਪਰ ਇਸ ਮੌਕੇ ਨਾਮਜ਼ਦਗੀ ਕਾਗ਼ਜ਼ ਵਾਪਸ ਲੈਣ ਦੀ ਤਰੀਕ ਦਾ ਸਮਾਂ ਲੰਘ ਗਿਆ ਸੀ। ਜਿਸ ਕਾਰਨ ਪੰਚ ਦੀ ਲਈ ਉਪ-ਚੋਣ ਦੀ ਪ੍ਰਕਿਰਿਆ ਵਿਚ ਦੀ ਲੰਘਣਾ ਪਿਆ ਹੈ। ਉਧਰ ਅੱਜ 27 ਜੁਲਾਈ (ਐਤਵਾਰ) ਨੂੰ ਸਵੇਰੇ 08.00 ਵਜੇ ਤੋਂ ਸ਼ਾਮ 04.00 ਵਜੇ ਤੱਕ ਬੈਲਟ ਪੇਪਰਾਂ ਦੀ ਵਰਤੋਂ ਰਾਹੀਂ ਵੋਟਿੰਗ ਅਮਨ ਸ਼ਾਂਤੀ ਨਾਲ ਹੋਈ।

Ad Position 22
No active advertisement
ਪਿਛਲੀ ਖ਼ਬਰ ਕੋਟਲਾ ਪਿੰਡ 'ਚ ਵਾਰਡ ਨੰਬਰ 3 ਤੋਂ ਰਾਜ ਰਾਣੀ ਪੰਚ ਜੇਤੂ ਅਗਲੀ ਖ਼ਬਰ ਦਿੱਲੀ ਪੁਲਿਸ ਦੇ ਡੌਗ ਸਕੁਐਡ ਨੂੰ ਆਜ਼ਾਦੀ ਦਿਵਸ ਤੋਂ ਪਹਿਲਾਂ ਵਿਸਫੋਟਕ ਲੱਭਣ ਬਾਰੇ ਦਿੱਤੀ ਸਿਖਲਾਈ
Ad Position 24