23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2025

ਪਿੰਡ ਕੱਲੂ ਸੋਹਲ ਵਿਚ ਕਾਂਗਰਸੀ ਉਮੀਦਵਾਰ ਨੇ ਸਰਪੰਚੀ ਦੀ ਜ਼ਿਮਨੀ ਚੋਣ ਵਿਚ ਮਾਰੀ ਬਾਜ਼ੀ

ਕਾਦੀਆਂ (ਗੁਰਦਾਸਪੁਰ) , 27 ਜੁਲਾਈ ( ਹਰਦੀਪ ਸਿੰਘ ਸੰਧੂ ) -ਪੰਜਾਬ ਸਰਕਾਰ ਵਲੋਂ ਪੰਚਾਂ ਅਤੇ ਸਰਪੰਚਾਂ ਦੀਆਂ ਜ਼ਿਮਨੀ ਚੋਣਾਂ ਕਰਵਾਈਆਂ ਗਈਆਂ ਹਨ। ਇਸੇ ਲੜੀ ਤਹਿਤ ਬਲਾਕ ਕਾਹਨੂੰਵਾਨ ਹਲਕਾ ਕਾਦੀਆਂ ਅਧੀਨ ਪੈਂਦੇ ਪਿੰਡ ਕੱਲੂ ਸੋਹਲ ...

Ad Position 21
No active advertisement
ਅਜੀਤ ਡੈਸਕ 27-07-2025

ਕਾਦੀਆਂ (ਗੁਰਦਾਸਪੁਰ) , 27 ਜੁਲਾਈ ( ਹਰਦੀਪ ਸਿੰਘ ਸੰਧੂ ) -ਪੰਜਾਬ ਸਰਕਾਰ ਵਲੋਂ ਪੰਚਾਂ ਅਤੇ ਸਰਪੰਚਾਂ ਦੀਆਂ ਜ਼ਿਮਨੀ ਚੋਣਾਂ ਕਰਵਾਈਆਂ ਗਈਆਂ ਹਨ। ਇਸੇ ਲੜੀ ਤਹਿਤ ਬਲਾਕ ਕਾਹਨੂੰਵਾਨ ਹਲਕਾ ਕਾਦੀਆਂ ਅਧੀਨ ਪੈਂਦੇ ਪਿੰਡ ਕੱਲੂ ਸੋਹਲ ਵਿਚ ਸਰਪੰਚੀ ਦੀ ਚੋਣ ਵਿਚ ਵੀ ਗਹਿ-ਗੱਚ ਮੁਕਾਬਲੇ ਦੇਖਣ ਨੂੰ ਮਿਲੇ ਹਨ। ਜਿਸ ਵਿਚ ਕਾਂਗਰਸ ਪਾਰਟੀ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਨੇੜਲੇ ਸਾਥੀ ਜਨਕ ਪਾਲ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ 46 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ। ਪਿੰਡ ਕੱਲੂ ਸੋਹਲ ਵਿਚ ਅੱਜ ਸਵੇਰ ਤੋਂ ਹੀ ਦੋਵਾਂ ਧੜਿਆਂ ਲਈ ਇਹ ਚੋਣ ਅਹਿਮ ਸੀ।


ਪਿੰਡ ਵਿਚ ਸੱਤਾਧਾਰੀ ਧਿਰ ਵਲੋਂ ਜਿੱਥੇ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਸਨ ਉੱਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਉਨਾਂ ਦੇ ਸਾਥੀਆਂ ਨੂੰ ਆਪਣੇ ਵੋਟਰਾਂ ਅਤੇ ਲੀਡਰ ਪ੍ਰਤਾਪ ਸਿੰਘ ਬਾਜਵਾ ਦੀ ਵੱਡੀ ਆਸ ਸੀ। ਮੇਜਰ ਸਿੰਘ ,ਰਣਜੀਤ ਸਿੰਘ , ਸੁਖਵਿੰਦਰ ਸਿੰਘ ਕਵਲਜੀਤ ਬਲਵਿੰਦਰ ਸਿੰਘ ਫ਼ੌਜੀ ਹਰਪਿੰਦਰ ਸਿੰਘ ਤੇ ਸੁਖਦੇਵ ਸਿੰਘ ਬੁੱਟਰ ਨੇ ਪਿੰਡ ਦੇ ਵੋਟਰਾਂ ਅਤੇ ਪਿੰਡ ਦੇ ਕਾਂਗਰਸੀ ਆਗੂਆਂ ਤੋਂ ਇਲਾਵਾ ਆਪਣੀ ਪਾਰਟੀ ਦੇ ਤੇ ਹਲਕੇ ਦੇ ਐਮ.ਐਲ.ਏ. ਪ੍ਰਤਾਪ ਸਿੰਘ ਬਾਜਵਾ ਦਾ ਸ਼ੁਕਰਾਨਾ ਕੀਤਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੀ ਬਦੌਲਤ ਪਿੰਡ ਵਿਚ ਕਾਂਗਰਸ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਪਿੰਡ ਦਾ ਸਰਪੱਖੀ ਵਿਕਾਸ ਬਿਨਾਂ ਕਿਸੇ ਮੱਤਭੇਦ ਤੋਂ ਕਰਵਾਇਆ ਜਾਵੇਗਾ। ਪਿੰਡ ਵਾਸੀਆਂ ਵਲੋਂ ਪੁਲਿਸ ਪ੍ਰਸ਼ਾਸਨ ਤੇ ਸਿਵਿਲ ਪ੍ਰਸ਼ਾਸਨ ਦਾ ਧੰਨਵਾਦ ਕੀਤਾ।

Ad Position 22
No active advertisement
ਪਿਛਲੀ ਖ਼ਬਰ ਬਿਹਾਰ ਚੋਣਾਂ : ਚਿਰਾਗ ਪਾਸਵਾਨ ਅਤੇ ਪ੍ਰਸ਼ਾਂਤ ਕਿਸ਼ੋਰ ਨੇ ਹੱਥ ਮਿਲਾਏ - ਪੱਪੂ ਯਾਦਵ ਅਗਲੀ ਖ਼ਬਰ ਮੌਜੋਂ ਮਜਾਰਾ ਪੰਚ ਦੀ ਚੋਣ ਵਿਚ ਨਿਰਮਲ ਚੰਦ ਜੇਤੂ
Ad Position 24