19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2025

ਅਸੀਂ ਪਹਿਲਾਂ ਵੀ ਪਾਕਿਸਤਾਨ ਦੀ ਨਿੰਦਾ ਕੀਤੀ ਤੇ ਅੱਜ ਵੀ ਕਰਦੇ ਹਾਂ- ਕਾਂਗਰਸ ਪ੍ਰਧਾਨ

ਨਵੀਂ ਦਿੱਲੀ, 29 ਜੁਲਾਈ- ਆਪ੍ਰੇਸ਼ਨ ਸੰਧੂਰ ’ਤੇ ਰਾਜ ਸਭਾ ਵਿਚ ਚਰਚਾ ਦੌਰਾਨ ਵਿਰੋਧੀ ਧਿਰ ਦੇ ਨੇਤਾ ਮੱਲਿਕ ਅਰਜੁਨ ਖੜਗੇ ਨੇ ਕਿਹਾ ਕਿ ਮੈਂ ਪਹਿਲਗਾਮ ਵਿਚ ਹੋਏ ਵਹਿਸ਼ੀ ਅੱਤਵਾਦੀ...

Ad Position 21
No active advertisement
ਅਜੀਤ ਡੈਸਕ 29-07-2025

ਨਵੀਂ ਦਿੱਲੀ, 29 ਜੁਲਾਈ- ਆਪ੍ਰੇਸ਼ਨ ਸੰਧੂਰ ’ਤੇ ਰਾਜ ਸਭਾ ਵਿਚ ਚਰਚਾ ਦੌਰਾਨ ਵਿਰੋਧੀ ਧਿਰ ਦੇ ਨੇਤਾ ਮੱਲਿਕ ਅਰਜੁਨ ਖੜਗੇ ਨੇ ਕਿਹਾ ਕਿ ਮੈਂ ਪਹਿਲਗਾਮ ਵਿਚ ਹੋਏ ਵਹਿਸ਼ੀ ਅੱਤਵਾਦੀ ਹਮਲੇ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਮੈਂ ਉਨ੍ਹਾਂ ਦੇ ਪਰਿਵਾਰਾਂ ਨਾਲ ਵੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਕਹਿਣਾ ਚਾਹਾਂਗਾ, ‘‘ਮੇਂਹਦੀ ਵਾਲੇ ਹਾਥੋਂ ਨੇ ਪਤੀ ਕੀ ਲਾਸ਼ ਉਠਾਈ ਹੈ, ਬੇਬਸ ਰੋਤੇ ਬਚੋਂ ਨੇ ਪਾਪਾ ਦੀ ਜਾਨ ਗਵਾਈ ਹੈ, ਅਸ਼ਰੂ ਭਰੇ ਖੜੀ ਲਾਚਾਰ ਨਾਰੀ ਕੋ ਦੇਖਾ ਹੈ, ਪਹਿਲਗਾਮ ਘਾਟੀ ਮੇ ਹਮਨੇ ਅਪਨੋ ਕੋ ਮਰਤੇ ਦੇਖਾ ਹੈ’’।


ਉਨ੍ਹਾਂ ਅੱਗੇ ਕਿਹਾ ਕਿ ਪੂਰੇ ਦੇਸ਼ ਅਤੇ ਇਸ ਸਦਨ ਦੇ ਨਾਲ, ਮੈਂ ਪਹਿਲਗਾਮ ਵਿਚ ਹੋਏ ਵਹਿਸ਼ੀ ਹਮਲੇ ਅਤੇ ਪਾਕਿਸਤਾਨ ਵਲੋਂ ਅੱਤਵਾਦੀਆਂ ਨੂੰ ਲਗਾਤਾਰ ਸਮਰਥਨ ਦੇਣ ਦੀ ਨਿੰਦਾ ਕਰਦਾ ਹਾਂ। ਅਸੀਂ ਪਹਿਲਾਂ ਵੀ ਪਾਕਿਸਤਾਨ ਦੀ ਨਿੰਦਾ ਕੀਤੀ ਸੀ, ਅਸੀਂ ਅੱਜ ਵੀ ਉਨ੍ਹਾਂ ਦੀ ਨਿੰਦਾ ਕਰਾਂਗੇ ਅਤੇ ਜੇਕਰ ਇਹ ਕੱਲ੍ਹ ਵੀ ਜਾਰੀ ਰਿਹਾ, ਤਾਂ ਅਸੀਂ ਉਨ੍ਹਾਂ ਦੀ ਨਿੰਦਾ ਕਰਦੇ ਰਹਾਂਗੇ। ਪਰ ਇੱਥੇ, ਅਸੀਂ ਉਨ੍ਹਾਂ ਦੀ ਨਿੰਦਾ ਕਰਦੇ ਹਾਂ ਅਤੇ ਤੁਸੀਂ ਉਨ੍ਹਾਂ ਦੀ ਦਾਅਵਤ ਵਿਚ ਸ਼ਾਮਿਲ ਹੁੰਦੇ ਹੋ ਅਤੇ ਉਨ੍ਹਾਂ ਨੂੰ ਜੱਫੀ ਪਾਉਂਦੇ ਹੋ।

Ad Position 22
No active advertisement
ਪਿਛਲੀ ਖ਼ਬਰ ਪਹਿਲਗਾਮ ਹਮਲੇ ’ਚ ਵਰਤੇ ਗਏ ਹਥਿਆਰਾਂ ਦੀ ਹੋਈ ਪੁਸ਼ਟੀ, ਸੀ. ਐਫ. ਐੱਸ. ਐਲ. ਚੰਡੀਗੜ੍ਹ ’ਚ ਹੋਈ ਫੋਰੈਂਸਿਕ ਜਾਂਚ ਨੇ ਕੀਤਾ... ਅਗਲੀ ਖ਼ਬਰ ਅਮਿਤ ਸ਼ਾਹ ਦੇ ਲੋਕ ਸਭਾ ’ਚ ਸੰਬੋਧਨ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਟਵੀਟ
Ad Position 24