19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2025

ਅੱਧਾ ਘੰਟਾ ਪਏ ਮੀਂਹ ਨੇ ਬਠਿੰਡਾ ਕੀਤਾ ਜਲ-ਥਲ

ਬਠਿੰਡਾ, 29 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ)-ਅੱਜ ਬਾਅਦ ਦੁਪਹਿਰ ਅੱਧਾ ਘੰਟਾ ਪਏ ਮੀਂਹ...

Ad Position 21
No active advertisement
ਅਜੀਤ ਡੈਸਕ 29-07-2025

ਬਠਿੰਡਾ, 29 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ)-ਅੱਜ ਬਾਅਦ ਦੁਪਹਿਰ ਅੱਧਾ ਘੰਟਾ ਪਏ ਮੀਂਹ ਨੇ ਬਠਿੰਡਾ ਸ਼ਹਿਰ ਨੂੰ ਜਲ-ਥਲ ਕਰ ਦਿੱਤਾ। ਹਾਲਾਂਕਿ ਮੀਂਹ ਨਾਲ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ਪਰ ਮੀਂਹ ਕਾਰਨ ਸ਼ਹਿਰ ਦੇ ਨੀਵੇਂ ਇਲਾਕੇ ਪਾਣੀ ਨਾਲ ਭਰ ਗਏ ਹਨ, ਜਿਸ ਕਾਰਨ ਵਾਹਨ ਚਾਲਕਾਂ ਖਾਸ ਕਰਕੇ ਦੋਪਹੀਆਂ ਅਤੇ ਪੈਦਲ ਜਾਣ ਵਾਲਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੀ ਪਾਵਰ ਹਾਊਸ ਰੋਡ, ਮਾਲ ਰੋਡ, ਸਿਰਕੀ ਬਾਜ਼ਾਰ, ਭੱਟੀ ਰੋਡ ਅਤੇ ਪਰਸ ਰਾਮ ਨਗਰ ਮੁੱਖ ਰੋਡ ਸਮੇਤ ਹੋਰ ਸੜਕਾਂ 'ਤੇ ਪਾਣੀ ਭਰ ਗਿਆ, ਜਿਥੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। 

Ad Position 22
No active advertisement
ਪਿਛਲੀ ਖ਼ਬਰ ਆਪ੍ਰੇਸ਼ਨ ਸੰਧੂਰ 'ਤੇ ਚਰਚਾ ਦੌਰਾਨ ਜੇ.ਪੀ. ਨੱਢਾ ਦਾ ਮਲਿਕਾਰਜੁਨ ਖੜਗੇ 'ਤੇ ਸ਼ਬਦੀ ਹਮਲਾ ਅਗਲੀ ਖ਼ਬਰ ਅਕਾਲੀ ਦਲ ਵਲੋਂ ‘ਪਰਾਊਡ ਟੂ ਬੀ ਅਕਾਲੀ’ ਲਹਿਰ ਦਾ ਆਗਾਜ਼
Ad Position 24