18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2025

ਅੱਤਵਾਦ ਨੂੰ ਕਰਾਰਾ ਜਵਾਬ ਦੇਣਾ, ਸਾਡਾ ਰਾਸ਼ਟਰੀ ਸੰਕਲਪ - ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਨਵੀਂ ਦਿੱਲੀ, 29 ਜੁਲਾਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਦਨ ਵਿਚ ਆਪ੍ਰੇਸ਼ਨ ਸੰਧੂਰ 'ਤੇ ਬੋਲਦਿਆਂ ਕਿਹਾ ਕਿ...

Ad Position 21
No active advertisement
ਅਜੀਤ ਡੈਸਕ 29-07-2025

ਨਵੀਂ ਦਿੱਲੀ, 29 ਜੁਲਾਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਦਨ ਵਿਚ ਆਪ੍ਰੇਸ਼ਨ ਸੰਧੂਰ 'ਤੇ ਬੋਲਦਿਆਂ ਕਿਹਾ ਕਿ ਦੇਸ਼ ਦੀ ਜਨਤਾ ਨੇ ਮੇਰੇ 'ਤੇ ਵਿਸ਼ਵਾਸ ਦਿਖਾਇਆ ਹੈ। ਦੁਸ਼ਮਣਾਂ ਦੀ ਸਾਜ਼ਿਸ਼ ਨੂੰ ਅਸੀਂ ਨਾਕਾਮ ਕੀਤਾ। ਅੱਤਵਾਦ ਨੂੰ ਕਰਾਰਾ ਜਵਾਬ, ਸਾਡਾ ਰਾਸ਼ਟਰੀ ਸੰਕਲਪ ਹੈ। ਭਾਰਤ 'ਚ ਦੰਗੇ ਫੈਲਾਉਣ ਦੀ ਸਾਜ਼ਿਸ਼ ਸੀ।ਭਾਰਤ ਦੇ ਹਮਲੇ ਅੱਗੇ ਪਾਕਿ ਕੁਝ ਨਹੀਂ ਕਰ ਸਕਿਆ।ਪਾਕਿਸਤਾਨ ਦੇ ਕੋਨੇ-ਕੋਨੇ 'ਚੋਂ ਅੱਤਵਾਦੀ ਅੱਡੇ ਤਬਾਹ ਕੀਤੇ ਗਏ। 22 ਮਿੰਟ 'ਚ 22 ਅਪ੍ਰੈਲ ਦਾ ਬਦਲਾ ਲਿਆ। ਸੈਨਾ ਨੂੰ ਕਾਰਵਾਈ ਦੀ ਖੁੱਲੀ ਛੂਟ ਦਿੱਤੀ ਸੀ। ਪਾਕਿਸਤਾਨ ਦੀ ਛਾਤੀ 'ਤੇ ਸਟੀਕ ਹਮਲਾ ਕੀਤਾ।

ਆਪ੍ਰੇਸ਼ਨ ਸੰਧੂਰ 'ਤੇ ਚਰਚਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਤੁਰੰਤ ਬਾਅਦ ਪਾਕਿਸਤਾਨੀ ਫੌਜਾਂ ਨੂੰ ਇਹ ਡਰ ਸੀ ਕਿ ਭਾਰਤ ਸੱਚਮੁੱਚ ਇਕ ਵੱਡੀ ਕਾਰਵਾਈ ਕਰੇਗਾ। ਉਨ੍ਹਾਂ ਨੇ ਪ੍ਰਮਾਣੂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। 6-7 ਮਈ ਦੀ ਵਿਚਕਾਰਲੀ ਰਾਤ ਨੂੰ, ਭਾਰਤ ਨੇ ਉਸੇ ਤਰ੍ਹਾਂ ਕਾਰਵਾਈ ਕੀਤੀ ਜਿਵੇਂ ਫੈਸਲਾ ਕੀਤਾ ਗਿਆ ਸੀ। ਪਾਕਿਸਤਾਨ ਕੁਝ ਨਹੀਂ ਕਰ ਸਕਿਆ। ਸਾਡੀਆਂ ਹਥਿਆਰਬੰਦ ਫੌਜਾਂ ਨੇ 22 ਅਪ੍ਰੈਲ ਨੂੰ 22 ਮਿੰਟਾਂ ਦੇ ਅੰਦਰ-ਅੰਦਰ ਸਟੀਕ ਹਮਲਿਆਂ ਨਾਲ ਬਦਲਾ ਲੈ ਲਿਆ।

 

Ad Position 22
No active advertisement
ਪਿਛਲੀ ਖ਼ਬਰ ਸਬ-ਕਮੇਟੀ ਦੇ ਚੇਅਰਮੈਨ ਹਰਪਾਲ ਚੀਮਾ ਨਾਲ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਆਗੂਆਂ ਨਾਲ ਹੋਈ ਸਫਲ ਮੀਟਿੰਗ ਅਗਲੀ ਖ਼ਬਰ ਲੋਕ ਸਭਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੰਬੋਧਨ
Ad Position 24