16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2025

ਉਧਮਪੁਰ ਜ਼ਿਲ੍ਹੇ ਦੇ ਦੋ ਅਧਿਆਪਕਾਂ ਦੀ ਹਾਦਸੇ 'ਚ ਮੌਤ

ਜੰਮੂ-ਕਸ਼ਮੀਰ, 30 ਜੁਲਾਈ-ਜੰਮੂ-ਕਸ਼ਮੀਰ ਵਿਚ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਉਧਮਪੁਰ ਜ਼ਿਲ੍ਹੇ ਦੇ ਦੋ ਸਰਕਾਰੀ...

Ad Position 21
No active advertisement
ਅਜੀਤ ਡੈਸਕ 30-07-2025

ਜੰਮੂ-ਕਸ਼ਮੀਰ, 30 ਜੁਲਾਈ-ਜੰਮੂ-ਕਸ਼ਮੀਰ ਵਿਚ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਉਧਮਪੁਰ ਜ਼ਿਲ੍ਹੇ ਦੇ ਦੋ ਸਰਕਾਰੀ ਅਧਿਆਪਕਾਂ ਦੀ ਸੜਕ ਹਾਦਸੇ ਵਿਚ ਵਹਿ ਜਾਣ ਕਾਰਨ ਮੌਤ ਹੋ ਗਈ ਹੈ। ਉਧਮਪੁਰ ਜ਼ਿਲ੍ਹੇ ਦੇ ਗੋਰਡੀ ਦੇ ਦੋ ਅਧਿਆਪਕ 4 ਦਿਨਾਂ ਦੀ ਸਿਖਲਾਈ ਲਈ ਗਏ ਸਨ, ਜਿਸ ਤੋਂ ਬਾਅਦ ਉਹ ਸਨਾਸਰ ਵੱਲ ਜਾ ਰਹੇ ਸਨ ਕਿ ਅਚਾਨਕ ਉਨ੍ਹਾਂ ਦਾ ਮੋਟਰਸਾਈਕਲ ਸੜਕ ਤੋਂ ਤਿਲਕ ਗਿਆ ਅਤੇ ਇਕ ਨਾਲੇ ਵਿਚ ਡਿੱਗ ਗਿਆ ਅਤੇ ਦੋਵਾਂ ਦੀ ਮੌਤ ਹੋ ਗਈ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਮ੍ਰਿਤਕ ਅਧਿਆਪਕਾਂ ਦੀ ਪਛਾਣ ਜਗਦੇਵ ਸਿੰਘ ਅਤੇ ਸੰਜੇ ਕੁਮਾਰ ਵਜੋਂ ਹੋਈ ਹੈ। ਇਸ ਖ਼ਬਰ ਕਾਰਨ ਪੂਰੇ ਇਲਾਕੇ ਵਿਚ ਸੋਗ ਦਾ ਮਾਹੌਲ ਹੈ। 

Ad Position 22
No active advertisement
ਪਿਛਲੀ ਖ਼ਬਰ ਰਾਜਸਥਾਨ ਸਰਕਾਰ ਵਲੋਂ ਪ੍ਰੀਖਿਆਵਾਂ 'ਚ ਵਿਦਿਆਰਥੀਆਂ ਨੂੰ ਸਿੱਖ ਕੱਕਾਰ ਪਾਉਣ ਦੀ ਮਨਜ਼ੂਰੀ ਅਗਲੀ ਖ਼ਬਰ ਜੰਮੂ-ਕਸ਼ਮੀਰ 'ਚ ਭਾਰੀ ਮੀਂਹ, ਪ੍ਰਸ਼ਾਸਨ ਵਲੋਂ ਅਲਰਟ ਜਾਰੀ
Ad Position 24