15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2025

ਰਾਜਾਸਾਂਸੀ : ਸਾਬਕਾ ਅਕਾਲੀ ਸਰਪੰਚ ਹੱਤਿਆ ਮਾਮਲੇ 'ਚ ਕਾਤਲ ਚੇਨਈ ਹਵਾਈ ਅੱਡੇ ਤੋਂ ਗ੍ਰਿਫਤਾਰ

ਰਾਜਾਸਾਂਸੀ, 30 ਜੁਲਾਈ (ਹਰਦੀਪ ਸਿੰਘ ਖੀਵਾ)-ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵਲੋਂ ਵੱਡੀ...

Ad Position 21
No active advertisement
ਅਜੀਤ ਡੈਸਕ 30-07-2025

ਰਾਜਾਸਾਂਸੀ, 30 ਜੁਲਾਈ (ਹਰਦੀਪ ਸਿੰਘ ਖੀਵਾ)-ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵਲੋਂ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਐਸ. ਐਸ. ਪੀ. ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਅਤੇ ਡੀ. ਐਸ.ਪੀ. ਰਾਜਾਸਾਂਸੀ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਥਾਣਾ ਰਾਜਾਸਾਂਸੀ ਦੇ ਐਸ. ਐਚ. ਓ. ਸਬ-ਇੰਸਪੈਕਟਰ ਮਨਤੇਜ ਸਿੰਘ ਵਲੋਂ ਸੈਦੂਪੁਰਾ ਦੇ ਸਾਬਕਾ ਅਕਾਲੀ ਸਰਪੰਚ ਪਰਜਿੰਦਰ ਸਿੰਘ ਦੇ ਕਤਲ ਦੇ ਮਾਮਲੇ ਵਿਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਦੋਸ਼ੀ ਨੂੰ ਪੁਲਿਸ ਵਲੋਂ ਚੇਨਈ ਦੇ ਹਵਾਈ ਅੱਡੇ ਤੋਂ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਪੁਲਿਸ ਥਾਣਾ ਰਾਜਾਸਾਂਸੀ ਦੇ ਐਸ. ਐਚ. ਓ. ਸਬ-ਇੰਸਪੈਕਟਰ ਮਨਤੇਜ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ 7 ਤੇ 8 ਜੁਲਾਈ ਦੀ ਦਰਮਿਆਨੀ ਰਾਤ ਰਾਜਾਸਾਂਸੀ ਦੀ ਆਬਾਦੀ ਸ਼ਿਵਾ ਕਾਲੋਨੀ ਵਿਚ ਗੁਆਂਢੀਆਂ ਦਾ ਆਪਸ ਵਿਚ ਝਗੜਾ ਹੋਇਆ ਸੀ, ਝਗੜੇ ਦੌਰਾਨ ਅਕਾਲੀ ਦਲ ਦੇ ਸਾਬਕਾ ਸਰਪੰਚ ਪਰਜਿੰਦਰ ਸਿੰਘ ਸੈਦੂਪੁਰਾ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ ਸੀ। ਥਾਣਾ ਮੁੱਖੀ ਨੇ ਦੱਸਿਆ ਕਿ ਇਸ ਸਬੰਧ ਵਿਚ ਮੁੱਖ ਦੋਸ਼ੀ ਸ਼ੁਭਮ ਸਹਿਜਪਾਲ ਪੁੱਤਰ ਰਮੇਸ਼ ਕੁਮਾਰ ਸਰਪੰਚ ਦਾ ਕਤਲ ਕਰਕੇ ਮੌਕੇ ਤੋਂ ਫਰਾਰ ਹੋ ਗਿਆ ਸੀ, ਜਿਸ ਸਬੰਧੀ ਸੀਨੀਅਰ ਅਧਿਕਾਰੀਆਂ ਵਲੋਂ ਉਕਤ ਦੋਸ਼ੀ ਖਿਲਾਫ਼ ਐਲ. ਓ. ਸੀ. ਜਾਰੀ ਕੀਤੀ ਹੋਈ ਸੀ।

ਉਕਤ ਦੋਸ਼ੀ ਦੇਸ਼ ਛੱਡ ਕੇ ਮਲੇਸ਼ੀਆ ਫਰਾਰ ਹੋਣ ਲਈ ਚਨੇਈ ਦੇ ਹਵਾਈ ਅੱਡੇ ਤੋਂ ਉਡਾਨ ਲੈਣ ਲਈ 20 ਜੁਲਾਈ ਨੂੰ ਚੇਨਈ ਹਵਾਈ ਅੱਡੇ ਉਤੇ ਪਹੁੰਚਿਆ ਸੀ। ਇਸ ਦੀ ਐਲ. ਓ. ਸੀ. ਜਾਰੀ ਹੋਣ ਕਰਕੇ ਹਵਾਈ ਅੱਡੇ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਇਸ ਨੂੰ ਕਾਬੂ ਕਰ ਲਿਆ ਗਿਆ ਤੇ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਇਥੋਂ ਪੁਲਿਸ ਪਾਰਟੀ ਦੀ ਟੀਮ ਭੇਜ ਕੇ ਇਸ ਨੂੰ ਗ੍ਰਿਫਤਾਰ ਕਰਕੇ ਪਹਿਲਾਂ ਚੇਨਈ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਉਪਰੰਤ ਇਸ ਨੂੰ ਗ੍ਰਿਫਤਾਰ ਕਰਕੇ ਜਹਾਜ਼ ਰਾਹੀਂ ਇਥੇ ਲਿਆਂਦਾ ਗਿਆ ਤੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ।

ਅਦਾਲਤ ਵਲੋਂ ਪੰਜ ਦਿਨ ਦਾ ਰਿਮਾਂਡ ਦਿੱਤਾ ਗਿਆ ਸੀ। ਰਿਮਾਂਡ ਦੌਰਾਨ ਜਾਂਚ-ਪੜਤਾਲ ਕਰਨ ਉਤੇ ਬਾਰੀਕੀ ਨਾਲ ਪੁੱਛ-ਪੜਤਾਲ ਕਰਨ ਉਤੇ ਜਿਸ ਪਸਤੌਲ ਨਾਲ ਸਾਬਕਾ ਸਰਪੰਚ ਦੀ ਹੱਤਿਆ ਕੀਤੀ ਸੀ ਅਤੇ ਦੂਸਰਾ ਸਰਪੰਚ ਦਾ ਪਿਸਤੌਲ ਜੋ ਕਿ ਮੌਕੇ ਤੋਂ ਲੈ ਕੇ ਫਰਾਰ ਹੋ ਗਿਆ ਸੀ, ਇਹ ਦੋਵੇਂ ਪਿਸਤੌਲ ਇਸ ਨੇ ਨਵਾਂਸ਼ਹਿਰ ਤੋਂ ਬਰਾਮਦ ਕਰਵਾਏ ਹਨ। ਇਸ ਤੋਂ ਇਲਾਵਾ ਵਾਰਦਾਤ ਕਰਨ ਤੋਂ ਬਾਅਦ ਜਿਹੜੀ ਗੱਡੀ ਉਤੇ ਇਥੋਂ ਫਰਾਰ ਹੋਇਆ ਸੀ, ਉਹ ਗੱਡੀ ਇਸ ਵਲੋਂ ਗੜ੍ਹਸ਼ੰਕਰ ਤੋਂ ਬਰਾਮਦ ਕਰਵਾਈ ਹੈ। ਇਸ ਦਾ ਪੰਜ ਦਿਨ ਦਾ ਰਿਮਾਂਡ ਖਤਮ  ਹੋਣ ਤੋਂ ਬਾਅਦ ਦੋ ਦਿਨ ਦਾ ਹੋਰ ਰਿਮਾਂਡ ਹਾਸਿਲ ਕੀਤਾ ਸੀ, ਜਿਸ ਤਹਿਤ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਵਿਚ ਮੁੜ ਪੇਸ਼ ਕੀਤਾ ਗਿਆ। 

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਜੇਲ੍ਹ ਦੇ ਹਵਾਲਾਤੀ ਦੀ ਭੇਤਭਰੀ ਹਾਲਤ 'ਚ ਮੌਤ ਅਗਲੀ ਖ਼ਬਰ ਟੈਂਕਰ ਦਾ ਟਾਇਰ ਫਟਣ ਕਰਕੇ ਕਾਰ 'ਚ ਵੱਜਣ ਨਾਲ ਭਿਆਨਕ ਹਾਦਸਾ, 2 ਵਿਅਕਤੀ ਜ਼ਿੰਦਾ ਸੜੇ
Ad Position 24