07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2025

ਪੱਠੇ ਕੁਤਰਨ ਵਾਲੀ ਮਸ਼ੀਨ ਤੋਂ ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਕਿਸਾਨ ਦੀ ਮੌਤ

ਪੰਜਗਰਾਈਂ ਕਲਾਂ, 3 ਅਗਸਤ (ਸੁਖਮੰਦਰ ਸਿੰਘ ਬਰਾੜ) - ਇੱਥੋਂ ਥੋੜ੍ਹੀ ਦੂਰ ਪਿੰਡ ਕੋਟ ਸੁਖੀਆ ਦੇ ਨੌਜਵਾਨ ਕਿਸਾਨ ਬਲਜਿੰਦਰ ਸਿੰਘ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋਣ ਦੀ ਦੁਖਦਾਈ ਖ਼ਬਰ...

Ad Position 21
No active advertisement
ਅਜੀਤ ਡੈਸਕ 03-08-2025

ਪੰਜਗਰਾਈਂ ਕਲਾਂ, 3 ਅਗਸਤ (ਸੁਖਮੰਦਰ ਸਿੰਘ ਬਰਾੜ) - ਇੱਥੋਂ ਥੋੜ੍ਹੀ ਦੂਰ ਪਿੰਡ ਕੋਟ ਸੁਖੀਆ ਦੇ ਨੌਜਵਾਨ ਕਿਸਾਨ ਬਲਜਿੰਦਰ ਸਿੰਘ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਲਜਿੰਦਰ ਸਿੰਘ ਅਤੇ ਉਸਦਾ ਪਿਤਾ ਨਾਇਬ ਸਿੰਘ ਪਸ਼ੂਆਂ ਨੂੰ ਚਾਰਾ ਦੇਣ ਲਈ ਮਸ਼ੀਨ ਚਲਾ ਕੇ ਚਾਰਾ ਕੁਤਰ ਰਹੇ ਸਨ, ਤਾਂ ਮਸ਼ੀਨ ਵਿਚ ਬਿਜਲੀ ਦਾ ਕਰੰਟ ਲੱਗਣ ਕਾਰਨ ਦੋਵੇਂ ਪਿਓ-ਪੁੱਤਰ ਬੇਹੋਸ਼ ਹੋ ਗਏ। ਆਂਢ-ਗੁਆਂਢ ਦੇ ਲੋਕਾਂ ਨੇ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਅਤੇ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ ਬਲਜਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਉਸ ਦੇ ਪਿਤਾ ਨਾਇਬ ਸਿੰਘ ਦਾ ਇਲਾਜ ਕਰਕੇ ਛੁੱਟੀ ਦੇ ਦਿੱਤੀ ਗਈ। ਬਲਜਿੰਦਰ ਸਿੰਘ ਬੇਜ਼ਮੀਨਾ ਕਿਸਾਨ ਸੀ ਪਰੰਤੂ ਉਹ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਅਤੇ ਪਸ਼ੂ ਪਾਲਣ ਕਰਦਾ ਸੀ। ਘਰ ਦੀ ਆਰਥਿਕ ਹਾਲਤ ਸੁਧਾਰਨ ਲਈ ਉਹ ਟੈਕਸੀ ਵੀ ਚਲਾਉਂਦਾ ਸੀ। ਮ੍ਰਿਤਕ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ ਅਤੇ ਉਸ ਦੇ ਮਾਪਿਆਂ ਅਨੁਸਾਰ, ਉਹ ਆਪਣੀ ਪਤਨੀ ਅਤੇ ਆਪਣੇ 12 ਸਾਲ ਦੇ ਪੁੱਤਰ ਨੂੰ ਬੇਸਹਾਰਾ ਛੱਡ ਗਿਆ ਹੈ। ਇਸ ਘਟਨਾ ਨਾਲ ਪਿੰਡ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਈਡੀ ਵਲੋਂ ਬੈਂਗਲੁਰੂ ਅਤੇ ਮੁੰਬਈ ਵਿਖੇ ਨਿੱਜੀ ਫ਼ਰਮ ਦੇ ਪ੍ਰੋਜੈਕਟ ਫ਼ੰਡ ਦੀ ਵਰਤੋਂ ਅਤੇ ਦੁਰਵਰਤੋਂ ਨਾਲ ਸੰਬੰਧਿਤ ਕਈ ਅਪਰਾ... ਅਗਲੀ ਖ਼ਬਰ ਗੋਂਡਾ (ਯੂ.ਪੀ.) ਹਾਦਸਾ : ਯੋਗੀ ਆਦਿੱਤਿਆਨਾਥ ਵਲੋਂ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਲਈ 5-5 ਲੱਖ ਰੁਪਏ ਦੀ ਸਹਾਇਤਾ ਦਾ ਐ...
Ad Position 24