03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2025

ਹੈਲਥ ਕਲੱਬ ਵਿਚ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਹੋਈ ਮੌਤ

ਕਪੂਰਥਲਾ, 5 ਅਗਸਤ (ਅਮਨਜੋਤ ਸਿੰਘ ਵਾਲੀਆ)- ਕਪੂਰਥਲਾ ਦੇ ਜਲੋਖਾਨਾ ਨਜ਼ਦੀਕ ਇਕ ਹੈਲਥ ਕਲੱਬ ਵਿਚ ਸਵੇਰੇ ਇਕ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ। ਘਟਨਾ ਦੀ ਸੂਚਨਾ...

Ad Position 21
No active advertisement
ਅਜੀਤ ਡੈਸਕ 05-08-2025

ਕਪੂਰਥਲਾ, 5 ਅਗਸਤ (ਅਮਨਜੋਤ ਸਿੰਘ ਵਾਲੀਆ)- ਕਪੂਰਥਲਾ ਦੇ ਜਲੋਖਾਨਾ ਨਜ਼ਦੀਕ ਇਕ ਹੈਲਥ ਕਲੱਬ ਵਿਚ ਸਵੇਰੇ ਇਕ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੀ ਪੀ.ਸੀ.ਆਰ. ਅਤੇ ਥਾਣਾ ਸਿਟੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਹੈਲਥ ਕਲੱਬ ਵਿਚ ਸਵੇਰ ਦੇ ਸਮੇਂ ਉਹ ਆਇਆ ਅਤੇ ਬਾਅਦ ਵਿਚ ਬਾਥਰੂਮ ਚਲਾ ਗਿਆ, ਜਿੱਥੇ ਉਸ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ।

ਮ੍ਰਿਤਕ ਦੀ ਪਹਿਚਾਣ ਪ੍ਰਦੀਪ ਸਿੰਘ ਵਾਸੀ ਪਿੰਡ ਖੈਰਾਮਾਝਾ ਵਜੋਂ ਹੋਈ ਹੈ, ਜੋ ਕਿ ਲਗਭਗ ਤਿੰਨ ਮਹੀਨਿਆਂ ਤੋਂ ਜਿੰਮ ਲਗਾਉਣ ਆ ਰਿਹਾ ਸੀ। ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਉਹ ਕਲੱਬ ਵਿਚ ਆਇਆ ਅਤੇ ਕੁਝ ਦੇਰ ਬਾਅਦ ਕਲੱਬ ਦੇ ਬਾਥਰੂਮ ਵਿਚ ਚਲਾ ਗਿਆ ਤੇ ਜਦੋਂ ਉਹ ਕਾਫ਼ੀ ਦੇਰ ਤੱਕ ਬਾਹਰ ਨਹੀਂ ਨਿਕਲਿਆ ਤਾਂ ਸਾਥੀਆਂ ਨੇ ਜਾ ਕੇ ਦੇਖਿਆ ਤਾਂ ਬਾਥਰੂਮ ਵਿਚ ਉਸ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਚੁੱਕੀ ਸੀ। ਥਾਣਾ ਸਿਟੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਐਨ.ਡੀ.ਏ. ਸੰਸਦੀ ਦਲ ਦੀ ਬੈਠਕ ’ਚ ਰੱਖਿਆ ਮੰਤਰੀ ਵਲੋਂ ਕੀਤਾ ਗਿਆ ਪ੍ਰਧਾਨ ਮੰਤਰੀ ਮੋਦੀ ਦਾ ਸਨਮਾਨ ਅਗਲੀ ਖ਼ਬਰ ਐਨ.ਆਈ.ਏ. ਟੀਮ ਵਲੋਂ ਨੰਗਲ ਬਾਗ ਬਾਨਾ ਵਿਖੇ ਛਾਪੇਮਾਰੀ
Ad Position 24