24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2025

ਪੀ.ਆਈ.ਐਫ. ਲੰਡਨ ਚੈਂਪੀਅਨਸ਼ਿਪ: ਗੋਲਫਰ ਦੀਕਸ਼ਾ ਪਹਿਲੇ ਦੌਰ ਤੋਂ ਬਾਅਦ 10ਵੇਂ ਸਥਾਨ 'ਤੇ ਰਹੀ

ਲੰਡਨ (ਯੂ.ਕੇ.), 9 ਅਗਸਤ (ਪੀ. ਟੀ. ਆਈ.)-ਭਾਰਤੀ ਗੋਲਫਰ ਦੀਕਸ਼ਾ ਡਾਗਰ ਨੇ ਪੀ. ਆਈ. ਐਫ. ਲੰਡਨ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਡਬਲ ਬੋਗੀ ਤੋਂ ਉਭਰ ਕੇ ਆਖਰੀ ਚਾਰ ਹੋਲਾਂ 'ਚ ਦੋ ਬਰਡੀ ਬਣਾਉਂਦੇ ਹੋਏ 3 ਅੰਡਰ 70 ਦਾ ਕਾਰਡ ਖੇਡਿਆ...

Ad Position 21
No active advertisement
ਅਜੀਤ ਡੈਸਕ 09-08-2025

ਲੰਡਨ (ਯੂ.ਕੇ.), 9 ਅਗਸਤ (ਪੀ. ਟੀ. ਆਈ.)-ਭਾਰਤੀ ਗੋਲਫਰ ਦੀਕਸ਼ਾ ਡਾਗਰ ਨੇ ਪੀ. ਆਈ. ਐਫ. ਲੰਡਨ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਡਬਲ ਬੋਗੀ ਤੋਂ ਉਭਰ ਕੇ ਆਖਰੀ ਚਾਰ ਹੋਲਾਂ 'ਚ ਦੋ ਬਰਡੀ ਬਣਾਉਂਦੇ ਹੋਏ 3 ਅੰਡਰ 70 ਦਾ ਕਾਰਡ ਖੇਡਿਆ | ਇਸ ਕਾਰਡ ਨਾਲ, ਉਹ ਮਹਿਲਾ ਯੂਰਪੀਅਨ ਟੂਰ ਟੂਰਨਾਮੈਂਟ ਦੇ ਪਾਰ-73 ਕੋਰਸ 'ਚ 10ਵੇਂ ਸਥਾਨ 'ਤੇ ਰਹੀ | ਹੋਰ ਭਾਰਤੀਆਂ 'ਚ, ਅਦਿਤੀ ਅਸ਼ੋਕ (73) 37ਵੇਂ ਸਥਾਨ 'ਤੇ ਰਹੀ, ਪ੍ਰਣਵੀ ਉਰਸ (75) 67ਵੇਂ ਸਥਾਨ 'ਤੇ ਰਹੀ ਤੇ ਅਵਨੀ ਪ੍ਰਸ਼ਾਂਤ (76) 75ਵੇਂ ਸਥਾਨ 'ਤੇ ਰਹੀ | ਅਦਿਤੀ ਨੇ 4 ਬਰਡੀ ਤੇ ਇੰਨੇ ਹੀ ਬੋਗੀ ਬਣਾਏ, ਜਦਕਿ ਪ੍ਰਣਵੀ ਨੇ 2 ਓਵਰ 75 ਦੇ ਕਾਰਡ 'ਚ 5 ਬਰਡੀ, 3 ਬੋਗੀ ਅਤੇ 2 ਡਬਲ ਬੋਗੀ ਬਣਾਏ | ਅਵਨੀ ਨੇ 76 ਹੋਲਾਂ 'ਚ ਇਕ ਬਰਡੀ ਤੇ ਚਾਰ ਬੋਗੀ ਬਣਾਏ |

Ad Position 22
No active advertisement
ਪਿਛਲੀ ਖ਼ਬਰ ਗੜ੍ਹਸ਼ੰਕਰ ਦੇ ਆਰੀਅਨ ਸ਼ਰਮਾ ਦੀ ਆਸਟ੍ਰੇਲੀਅਨ ਕ੍ਰਿਕਟ ਟੀਮ 'ਚ ਚੋਣ ਅਗਲੀ ਖ਼ਬਰ ਓਮਾਨ 'ਚ ਸਲਾਲਾਹ ਅੰਤਰਰਾਸ਼ਟਰੀ ਲੋਕ ਮੇਲੇ 'ਚ ਪੰਜਾਬੀਆਂ ਦੀ ਰਹੀ ਚੜ੍ਹਤ
Ad Position 24